21-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-08-2025

ਕੈਲਗਰੀ ਉੱਤਰ-ਪੂਰਬੀ ਇਲਾਕੇ ਵਿਚ ਗੋਲੀ ਚੱਲਣ ਨਾਲ 2 ਵਿਅਕਤੀ ਜ਼ਖਮੀ

ਕੈਲਗਰੀ 11 ਅਗਸਤ (ਜਸਜੀਤ ਸਿੰਘ ਧਾਮੀ)- ਪੰਜਾਬੀਆਂ ਦੇ ਸੰਘਣੀ ਵਸੋਂ ਵਾਲੇ ਇਲਾਕੇ ਉੱਤਰ-ਪੂਰਬੀ ਵਿਚ ਕਾਰ ਵਿਚ ਬੈਠੇ 2 ਵਿਅਕਤੀਆਂ ’ਤੇ ਗੋਲੀ ਚਲਾ ਕੇ ਫੱਟੜ ਕੀਤਾ ਗਿਆ....

Ad Position 21
No active advertisement
ਅਜੀਤ ਡੈਸਕ 11-08-2025

ਕੈਲਗਰੀ 11 ਅਗਸਤ (ਜਸਜੀਤ ਸਿੰਘ ਧਾਮੀ)- ਪੰਜਾਬੀਆਂ ਦੇ ਸੰਘਣੀ ਵਸੋਂ ਵਾਲੇ ਇਲਾਕੇ ਉੱਤਰ-ਪੂਰਬੀ ਵਿਚ ਕਾਰ ਵਿਚ ਬੈਠੇ 2 ਵਿਅਕਤੀਆਂ ’ਤੇ ਗੋਲੀ ਚਲਾ ਕੇ ਫੱਟੜ ਕੀਤਾ ਗਿਆ। ਕੈਲਗਰੀ ਪੁਲਿਸ ਨੇ ਦੱਸਿਆ ਹੈ ਕਿ ਟੈਰਾਡੇਲ ਗਰੋਵ ਉੱਤਰ-ਪੂਰਬੀ ਵਿਚ ਨਿਸ਼ਾਨਾ ਬਣਾ ਕੇ ਕੀਤੀ ਗਈ ਗੋਲੀਬਾਰੀ ਵਿਚ ਦੋ ਆਦਮੀਆਂ ਨੂੰ ਗੋਲੀਬਾਰੀ ਦਾ ਸ਼ਿਕਾਰ ਹੋਣਾ ਪਿਆ, ਜਿਸ ਕਾਰਨ ਉਨ੍ਹਾਂ ਨੂੰ ਹਸਪਤਾਲ ਭੇਜਿਆ ਗਿਆ। ਹਮਲਾ ਕਰਨ ਵਾਲੇ ਹਨੇਰੇ ਦਾ ਫਾਇਦਾ ਉਠਾਉਂਦੇ ਹੋਏ ਨਵੇਂ ਮਾਡਲ ਦੇ ਪਿਕ-ਅੱਪ ਟਰੱਕ ਵਿਚ ਭੱਜਣ ’ਚ ਸਫ਼ਲ ਹੋ ਗਏ।

ਕੈਲਗਰੀ ਪੁਲਿਸ ਜਾਂਚਕਰਤਾ ਗਵਾਹਾਂ ਅਤੇ ਸੁਰੱਖਿਆ ਕੈਮਰੇ ਦੀ ਰਿਕਾਰਡਿੰਗ ਦੀ ਭਾਲ ਵਿਚ ਆਂਢ-ਗੁਆਂਢ ਦੀ ਤਲਾਸ਼ੀ ਕਰ ਰਹੀ ਹੈ। ਇਲਾਕੇ ਵਿਚ ਦਹਿਸ਼ਤ ਦਾ ਮਾਹੌਲ ਬਣਿਆ ਹੋਇਆ ਹੈ। ਇਥੇ ਦੱਸਣਾ ਬਣਦਾ ਹੈ ਕਿ ਪਿਛਲੇ ਦਿਨਾਂ ਤੋਂ ਇਸ ਇਲਾਕੇ ਵਿਚ ਪਹਿਲਾਂ ਵੀ 2 ਵਾਰ ਲੋਕਾਂ ਦੇ ਘਰਾਂ ’ਤੇ ਗੋਲੀਆਂ ਚਲਾਈਆਂ ਜਾ ਚੁੱਕੀਆਂ ਹਨ।

Ad Position 22
No active advertisement
ਪਿਛਲੀ ਖ਼ਬਰ ਦਰਿਆ ਬਿਆਸ ਦਾ ਪਾਣੀ ਯੈਲੋ ਅਲਰਟ ’ਤੇ ਪੁੱਜਾ ਅਗਲੀ ਖ਼ਬਰ ਸੰਸਦ ਮੈਂਬਰਾਂ ਲਈ ਬਣਾਏ ਗਏ 184 ਨਵੇਂ ਫਲੈਟਾਂ ਦਾ ਅੱਜ ਉਦਘਾਟਨ ਕਰਨਗੇ ਪ੍ਰਧਾਨ ਮੰਤਰੀ ਮੋਦੀ
Ad Position 24