21-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-08-2025

ਦਰਿਆ ਬਿਆਸ ਦਾ ਪਾਣੀ ਯੈਲੋ ਅਲਰਟ ’ਤੇ ਪੁੱਜਾ

ਢਿਲਵਾਂ, (ਕਪੂਰਥਲਾ), 11 ਅਗਸਤ (ਪ੍ਰਵੀਨ ਕੁਮਾਰ, ਗੋਬਿੰਦ ਸੁਖੀਜਾ)-ਪਿਛਲੇ ਦਿਨਾਂ ਤੋਂ ਪੌਂਗ ਡੈਮ ’ਤੋਂ ਪਾਣੀ ਛੱਡੇ ਜਾਣ ਤੋਂ ਬਾਅਦ ਦਰਿਆ ਬਿਆਸ ਦੇ ਪਾਣੀ ਵਿਚ ਵਾਧਾ ਦਰਜ ਕੀਤਾ ਜਾ....

Ad Position 21
No active advertisement
ਅਜੀਤ ਡੈਸਕ 11-08-2025

ਢਿਲਵਾਂ, (ਕਪੂਰਥਲਾ), 11 ਅਗਸਤ (ਪ੍ਰਵੀਨ ਕੁਮਾਰ, ਗੋਬਿੰਦ ਸੁਖੀਜਾ)-ਪਿਛਲੇ ਦਿਨਾਂ ਤੋਂ ਪੌਂਗ ਡੈਮ ’ਤੋਂ ਪਾਣੀ ਛੱਡੇ ਜਾਣ ਤੋਂ ਬਾਅਦ ਦਰਿਆ ਬਿਆਸ ਦੇ ਪਾਣੀ ਵਿਚ ਵਾਧਾ ਦਰਜ ਕੀਤਾ ਜਾ ਰਿਹਾ ਸੀ, ਉਥੇ ਅੱਜ ਸਵੇਰੇ ਦਰਿਆ ਬਿਆਸ ਦਾ ਪਾਣੀ ਯੈਲੋ ਅਲਰਟ ’ਤੇ ਪਹੁੰਚ ਚੁੱਕਾ ਹੈ।

ਦੱਸ ਦੇਈਏ ਕਿ ਦਰਿਆ ਬਿਆਸ ਵਿਚ ਪਿਛਲੇ ਦਿਨਾਂ ਤੋਂ ਲਗਾਤਾਰ ਪਾਣੀ ਵੱਧ ਘੱਟ ਰਿਹਾ ਸੀ। ਇਸ ਸੰਬੰਧੀ ਅੱਜ ਸਵੇਰੇ ਦਰਿਆ ਬਿਆਸ ’ਤੇ ਬਣੀ ਜਲ ਸਰੋਤ ਵਿਭਾਗ ਦੀ ਗੇਜ਼ ਤੋਂ ਕਰਮਚਾਰੀ ਵਿਜੇ ਕੁਮਾਰ ਨੇ ਦੱਸਿਆ ਕਿ ਲੰਘੀ ਰਾਤ ਜਿਥੇ ਪਾਣੀ ਕਰੀਬ 95 ਹਜ਼ਾਰ ਕਿਉਸਿਕ ਡਿਸਚਾਰਜ ਹੋ ਰਿਹਾ ਸੀ, ਉੱਥੇ ਅੱਜ ਤੜਕੇ ਪਾਣੀ ਯੈਲੋ ਅਲਰਟ ’ਤੇ ਪੁੱਜ ਚੁੱਕਾ ਹੈ ਤੇ 1 ਲੱਖ ਕਿਉਸਿਕ ਪਾਣੀ ਰਿਕਾਰਡ ਕੀਤਾ ਗਿਆ ਹੈ। ਦੱਸ ਦੇਈਏ ਕਿ ਪਾਣੀ ਵੱਧਣ ਨਾਲ ਦਰਿਆ ਬਿਆਸ ਦੇ ਨਾਲ ਲੱਗਦੇ ਮੰਡ ਖ਼ੇਤਰ ਵਿਚਲੇ ਕਿਸਾਨ ਆਪਣੀ ਫ਼ਸਲ ਨੂੰ ਲੈ ਕੇ ਚਿੰਤਾ ਵਿਚ ਹਨ।

Ad Position 22
No active advertisement
ਪਿਛਲੀ ਖ਼ਬਰ ਪੰਜ ਮੈਂਬਰੀ ਭਰਤੀ ਕਮੇਟੀ ਦੇ ਡੈਲੀਗੇਟ ਇਜਲਾਸ ਵਲੋਂ ਅੱਜ ਕੀਤੀ ਜਾਵੇਗੀ ਪ੍ਰਧਾਨ ਤੇ ਹੋਰ ਅਹੁਦੇਦਾਰਾਂ ਦੀ ਚੋਣ ਅਗਲੀ ਖ਼ਬਰ ਕੈਲਗਰੀ ਉੱਤਰ-ਪੂਰਬੀ ਇਲਾਕੇ ਵਿਚ ਗੋਲੀ ਚੱਲਣ ਨਾਲ 2 ਵਿਅਕਤੀ ਜ਼ਖਮੀ
Ad Position 24