22-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-08-2025

ਸਿੱਖਿਆ ਵਿਭਾਗ ਨੇ ਅਧਿਆਪਕ ਵਰਗ ਲਈ ਮੁੜ ਸ਼ੁਰੂ ਕੀਤੀ ਸਟੇਸ਼ਨ ਚੁਆਇਸ ਦੀ ਪ੍ਰਕਿਰਿਆ

ਫਿਰੋਜ਼ਪੁਰ, 15 ਅਗਸਤ (ਕੁਲਬੀਰ ਸਿੰਘ ਸੋਢੀ)-ਸਿੱਖਿਆ ਵਿਭਾਗ ਵਲੋਂ ਪਹਿਲਾਂ ਬਦਲੀਆਂ ਲਈ ਸਟੇਸ਼ਨ ਚੁਆਇਸ...

Ad Position 21
No active advertisement
ਅਜੀਤ ਡੈਸਕ 15-08-2025

ਫਿਰੋਜ਼ਪੁਰ, 15 ਅਗਸਤ (ਕੁਲਬੀਰ ਸਿੰਘ ਸੋਢੀ)-ਸਿੱਖਿਆ ਵਿਭਾਗ ਵਲੋਂ ਪਹਿਲਾਂ ਬਦਲੀਆਂ ਲਈ ਸਟੇਸ਼ਨ ਚੁਆਇਸ ਪ੍ਰਕਿਰਿਆ ਸ਼ੁਰੂ ਕੀਤੀ ਗਈ ਸੀ, ਜਿਸ ਵਿਚ ਭਰਪੂਰ ਗ਼ਲਤੀਆਂ ਸਨ, ਜਿਸ ਸਬੰਧੀ ਜੀ. ਟੀ. ਯੂ. ਜਥੇਬੰਦੀ ਵਲੋਂ ਸਵਾਲ ਚੁੱਕੇ ਗਏ ਸਨ। ਗੌਰਮਿੰਟ ਟੀਚਰਜ਼ ਯੂਨੀਅਨ, ਪੰਜਾਬ ਦੇ ਜਥੇਬੰਧਕ ਸਕੱਤਰ ਬਲਵਿੰਦਰ ਸਿੰਘ ਭੁੱਟੋ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਿੱਖਿਆ ਵਿਭਾਗ ਵਲੋਂ ਅਧਿਆਪਕਾਂ ਦੀਆਂ ਬਦਲੀਆਂ ਲਈ ਸਟੇਸ਼ਨ ਚੁਆਇਸ ਵਿਚ ਜੋ ਸਟੇਸ਼ਨ ਖਾਲੀ ਵਿਖਾਏ ਜਾ ਰਹੇ ਸਨ, ਉਨ੍ਹਾਂ ਵਿਚ ਅਨੇਕਾਂ ਗਲਤੀਆਂ ਸਨ ਕਿਉਂਕਿ ਕੁਝ ਸਟੇਸ਼ਨ ਖਾਲੀ ਹੀ ਨਹੀਂ ਸਨ ਤੇ ਕੁਝ ਪੋਸਟਾਂ ਬਣਦੀਆਂ ਹੀ ਨਹੀਂ ਸਨ। ਇਸ ਉਤੇ ਜਥੇਬੰਦੀ ਵਲੋਂ ਆਵਾਜ਼ ਚੁੱਕੀ ਗਈ ਸੀ, ਜਿਸ ਦੇ ਚਲਦਿਆਂ ਅੱਜ ਸਿੱਖਿਆ ਵਿਭਾਗ ਵਲੋਂ ਦੁਬਾਰਾ ਤੋਂ ਸਟੇਸ਼ਨ ਚੁਆਇਸ ਖੋਲ੍ਹੀ ਗਈ ਹੈ ਤੇ ਹੁਣ ਖਾਲੀ ਸਟੇਸ਼ਨ ਦੀ ਲਿਸਟ ਸਹੀ ਹੈ। 

Ad Position 22
No active advertisement
ਪਿਛਲੀ ਖ਼ਬਰ ਹੰਡਿਆਇਆ ਵਿਖੇ ਆਜ਼ਾਦੀ ਦਿਹਾੜਾ ਧੂਮਧਾਮ ਨਾਲ ਮਨਾਇਆ ਅਗਲੀ ਖ਼ਬਰ ਨਗਰ ਕੌਂਸਲ ਲੌਂਗੋਵਾਲ ਵਿਖੇ ਪ੍ਰਧਾਨ ਪਰਮਿੰਦਰ ਕੌਰ ਬਰਾੜ ਨੇ ਰਾਸ਼ਟਰੀ ਝੰਡਾ ਲਹਿਰਾਇਆ
Ad Position 24