08-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-08-2025

ਪੀ.ਆਰ.ਟੀ.ਸੀ. ਦੇ ਕੱਚੇ ਮੁਲਾਜ਼ਮਾਂ ਨੇ ਤੀਜੇ ਦਿਨ ਵੀ ਕੀਤੀ ਨਾਅਰੇਬਾਜ਼ੀ

ਕਪੂਰਥਲਾ, 16 ਅਗਸਤ (ਅਮਰਜੀਤ ਕੋਮਲ)-ਪੰਜਾਬ ਰੋਡਵੇਜ਼, ਪਨਬੱਸ ਤੇ ਪੀ.ਆਰ.ਟੀ.ਸੀ...

Ad Position 21
repet_subhas-goyals [Copy P29]
ਅਜੀਤ ਡੈਸਕ 16-08-2025

ਕਪੂਰਥਲਾ, 16 ਅਗਸਤ (ਅਮਰਜੀਤ ਕੋਮਲ)-ਪੰਜਾਬ ਰੋਡਵੇਜ਼, ਪਨਬੱਸ ਤੇ ਪੀ.ਆਰ.ਟੀ.ਸੀ. ਕੰਟਰੈਕਟ ਵਰਕਰਜ਼ ਯੂਨੀਅਨ 25/11 ਵਲੋਂ ਯੂਨੀਅਨ ਦੇ ਸੂਬਾਈ ਮੀਤ ਪ੍ਰਧਾਨ ਗੁਰਪ੍ਰੀਤ ਸਿੰਘ ਪੰਨੂੰ ਦੀ ਅਗਵਾਈ ਵਿਚ ਅੱਜ ਪੀ.ਆਰ.ਟੀ.ਸੀ. ਦੇ ਕੱਚੇ ਮੁਲਾਜ਼ਮਾਂ ਨੇ ਕਪੂਰਥਲਾ ਡਿਪੂ ਦੀਆਂ 90 ਪ੍ਰਤੀਸ਼ਤ ਬੱਸਾਂ ਦਾ ਤੀਜੇ ਦਿਨ ਵੀ ਚੱਕਾ ਜਾਮ ਕਰਕੇ ਪਨਬੱਸ ਦੇ ਏ.ਡੀ.ਓ. ਰਾਜੀਵ ਦੱਤਾ ਦਾ ਪੁਤਲਾ ਸਾੜਿਆ ਤੇ ਨਾਅਰੇਬਾਜ਼ੀ ਕੀਤੀ। ਮੁਲਾਜ਼ਮਾਂ ਦੇ ਇਕੱਠ ਨੂੰ ਸੰਬੋਧਨ ਕਰਦਿਆਂ ਗੁਰਪ੍ਰੀਤ ਸਿੰਘ ਪੰਨੂੰ ਨੇ ਕਿਹਾ ਕਿ ਬੀਤੇ ਦਿਨ ਯੂਨੀਅਨ ਦੀ ਪੰਜਾਬ ਦੇ ਮੁੱਖ ਸਕੱਤਰ, ਟਰਾਂਸਪੋਰਟ ਵਿਭਾਗ ਦੇ ਸਕੱਤਰ, ਪਨਬੱਸ ਦੇ ਐਮ.ਡੀ. ਤੇ ਪੀ.ਆਰ.ਟੀ.ਸੀ. ਦੇ ਐਮ.ਡੀ. ਨਾਲ ਚੰਡੀਗੜ੍ਹ ਵਿਚ ਮੀਟਿੰਗ ਹੋਈ ਸੀ ਤੇ ਮੀਟਿੰਗ ਵਿਚ ਜਿਹੜੀਆਂ ਮੰਗਾਂ 'ਤੇ ਸਹਿਮਤੀ ਹੋਈ ਸੀ, ਉਨ੍ਹਾਂ ਮੰਗਾਂ ਸਬੰਧੀ ਸਹਿਮਤੀ ਪੱਤਰ ਵੀ ਦੇਰੀ ਨਾਲ ਜਾਰੀ ਕੀਤਾ ਗਿਆ ਤੇ ਜਿਹੜਾ ਪੱਤਰ ਜਾਰੀ ਕੀਤਾ ਗਿਆ ਹੈ, ਉਸ ਵਿਚ ਹੇਰ-ਫੇਰ ਕੀਤਾ ਗਿਆ ਹੈ।

ਮੀਟਿੰਗ ਵਿਚ ਅਧਿਕਾਰੀਆਂ ਨੇ ਯੂਨੀਅਨ ਆਗੂਆਂ ਨੂੰ ਭਰੋਸਾ ਦਿਵਾਇਆ ਸੀ ਕਿ ਲਗਭਗ 10 ਦਿਨਾਂ ਦੌਰਾਨ ਉਨ੍ਹਾਂ ਦੀਆਂ ਰਹਿੰਦੀਆਂ ਮੰਗਾਂ 'ਤੇ ਟਰਾਂਸਪੋਰਟ ਮੰਤਰੀ ਨਾਲ ਵਿਚਾਰ ਕਰਕੇ ਉਨ੍ਹਾਂ ਨੂੰ ਅਮਲੀ ਰੂਪ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਏ.ਡੀ.ਓ.  ਨੇ ਜਿਹੜਾ ਪੱਤਰ ਜਾਰੀ ਕੀਤਾ ਹੈ, ਉਸ 'ਤੇ ਮੰਗਾਂ ਮੰਨਣ ਦੀ ਮਿਤੀ ਇਕ ਮਹੀਨਾਂ ਦੱਸੀ ਗਈ ਹੈ ਪਰ ਮੁਲਾਜ਼ਮਾਂ ਨੇ ਏ.ਡੀ.ਓ. ਵਲੋਂ ਜਾਰੀ ਕੀਤੇ ਗਏ ਪੱਤਰ 'ਤੇ ਅਸਹਿਮਤੀ ਜ਼ਾਹਿਰ ਕਰਦਿਆਂ ਅੱਜ ਤੀਜੇ ਦਿਨ ਵੀ ਬੱਸਾਂ ਦਾ ਚੱਕਾ ਜਾਮ ਕੀਤਾ ਹੈ। ਉਨ੍ਹਾਂ ਕਿਹਾ ਕਿ ਮੀਟਿੰਗ ਵਿਚ ਕਿੱਲੋਮੀਟਰ ਸਕੀਮ ਰੱਦ ਕਰਨ ਤੇ ਹੋਰ ਸ਼ਰਤਾਂ ਵਾਲੀਆਂ ਮੰਗਾਂ ਸਬੰਧੀ ਅਧਿਕਾਰੀਆਂ ਨੇ ਕਿਹਾ ਸੀ ਕਿ ਉਹ ਟਰਾਂਸਪੋਰਟ ਮੰਤਰੀ ਨਾਲ ਮੀਟਿੰਗ ਕਰਕੇ ਬਾਅਦ ਵਿਚ ਫ਼ੈਸਲਾ ਲੈਣਗੇ। 

Ad Position 22
No active advertisement
ਪਿਛਲੀ ਖ਼ਬਰ 'ਆਪ' ਪੰਜਾਬ ਵਲੋਂ ਐੱਸ.ਸੀ. ਵਿੰਗ ਦੇ ਅਹੁਦੇਦਾਰਾਂ ਦਾ ਐਲਾਨ ਅਗਲੀ ਖ਼ਬਰ ਭਾਰਤ ਡੋਨਾਲਡ ਟਰੰਪ ਤੇ ਰੂਸ ਵਿਚਾਲੇ ਹੋਈ ਸਿਖਰ ਮੀਟਿੰਗ ਦਾ ਕਰਦਾ ਹੈ ਸਵਾਗਤ - ਰਣਧੀਰ ਜੈਸਵਾਲ
Ad Position 24