01-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-08-2025

ਹਸਪਤਾਲ ’ਚ ਦਿਨ ਦਿਹਾੜੇ ਗੁੰਡਾਗਰਦੀ ਦਾ ਨੰਗਾ ਨਾਚ

ਮਲੇਰਕੋਟਲਾ, 19 ਅਗਸਤ (ਮੁਹੰਮਦ ਹਨੀਫ਼ ਥਿੰਦ)- ਇਥੇ ਇਕ ਨਿੱਜੀ ਹਸਪਤਾਲ ਵਿਖੇ ਮੈਡੀਕਲ ਸਟੋਰ ’ਤੇ ਆਪਣੀ ਡਿਊਟੀ ’ਤੇ ਤਾਇਨਾਤ ਇਕ ਸਾਹਿਲ ਨਾਂਅ ਦੇ ਮੁਲਾਜ਼ਮ ਨਾਲ....

Ad Position 21
No active advertisement
ਅਜੀਤ ਡੈਸਕ 19-08-2025

ਮਲੇਰਕੋਟਲਾ, 19 ਅਗਸਤ (ਮੁਹੰਮਦ ਹਨੀਫ਼ ਥਿੰਦ)- ਇਥੇ ਇਕ ਨਿੱਜੀ ਹਸਪਤਾਲ ਵਿਖੇ ਮੈਡੀਕਲ ਸਟੋਰ ’ਤੇ ਆਪਣੀ ਡਿਊਟੀ ’ਤੇ ਤਾਇਨਾਤ ਇਕ ਸਾਹਿਲ ਨਾਂਅ ਦੇ ਮੁਲਾਜ਼ਮ ਨਾਲ ਕੁਝ ਬਾਹਰੀ ਵਿਅਕਤੀਆਂ ਵਲੋਂ ਅੰਦਰ ਵੜਕੇ ਸਰੇਆਮ ਗੁੰਡਾਗਰਦੀ ਕੀਤੀ ਗਈ ਹੈ। ਕੁੱਟਮਾਰ ਦੀ ਸਾਰੀ ਘਟਨਾ ਮੈਡੀਕਲ ਸਟੋਰ ’ਚ ਲੱਗੇ ਸੀ.ਸੀ.ਟੀ.ਵੀ. ਕੈਮਰਿਆਂ ਵਿਚ ਕੈਦ ਹੋ ਚੁੱਕੀ ਹੈ। ਸਾਰੀ ਗੱਲ ਸਿਰਫ਼ 30 ਰੁਪਏ ਦੀ ਕਿਸੇ ਚੀਜ਼ ਦੀ ਵਾਪਸੀ ਦੀ ਦੱਸੀ ਜਾ ਰਹੀ ਹੈ, ਜਿਸ ਕਰਕੇ ਇਹ ਇੰਨਾ ਵੱਡਾ ਮੁੱਦਾ ਬਣ ਗਿਆ ਕਿ ਹਸਪਤਾਲ ਦੇ ਮੁਲਾਜ਼ਮ ਨੂੰ ਕੁਝ ਵਿਅਕਤੀ ਸਰੇਆਮ ਮਾਰਦੇ ਹੋਏ ਮੈਡੀਕਲ ਸਟੋਰ ਦੇ ਅੰਦਰ ਦਾਖ਼ਲ ਹੋਣ ਵਾਲੇ ਦਰਵਾਜ਼ੇ ਤੋਂ ਕੁੱਟਦੇ ਕੁੱਟਦੇ ਮੈਡੀਕਲ ਸਟੋਰ ਦੇ ਅੰਦਰ ਹੀ ਪਿਛੇ ਬਣੇ ਹੋਏ ਛੋਟੇ ਸਟੋਰ ਵਿਚ ਲਿਜਾਂਦੇ ਦਿਖਾਈ ਦੇ ਰਹੇ ਹਨ ਅਤੇ ਮੈਡੀਕਲ ਸਟੋਰ ’ਤੇ ਇਕ ਮਹਿਲਾ ਮੁਲਾਜ਼ਮ ਅਤੇ ਇਕ ਹੋਰ ਮੁਲਾਜ਼ਮ ਵੀ ਸਹਿਮੇ ਹੋਏ ਨਜ਼ਰ ਆ ਰਹੇ ਹਨ। ਵੀਡੀਓ ਵਿਚ ਇਕ ਵਿਅਕਤੀ ਛੁਡਵਾਉਣ ਦੀ ਕੋਸ਼ਿਸ਼ ਵੀ ਕਰਦਾ ਦਿਖਾਈ ਦੇ ਰਿਹਾ ਹੈ। ਜਾਣਕਾਰੀ ਅਨੁਸਾਰ ਕੁੱਟਮਾਰ ਦਾ ਸ਼ਿਕਾਰ ਮੁਲਾਜ਼ਮ ਸਾਹਿਲ ਸਰਕਾਰੀ ਹਸਪਤਾਲ ਮਲੇਰਕੋਟਲਾ ਵਿਖੇ ਇਲਾਜ ਅਧੀਨ ਹੈ।

Ad Position 22
No active advertisement
ਪਿਛਲੀ ਖ਼ਬਰ ਪ੍ਰਧਾਨ ਮੰਤਰੀ ਮੋਦੀ ਵਲੋਂ ਸਰਬਸੰਮਤੀ ਨਾਲ ਰਾਧਾਕ੍ਰਿਸ਼ਨਨ ਨੂੰ ਉਪ ਰਾਸ਼ਟਰਪਤੀ ਚੁਣਨ ਦੀ ਅਪੀਲ ਅਗਲੀ ਖ਼ਬਰ ਟਰੰਪ ਪ੍ਰਸ਼ਾਸਨ ਜ਼ੇਲੇਂਸਕੀ ਅਤੇ ਪੁਤਿਨ ਵਿਚਕਾਰ ਇਕ ਇਤਿਹਾਸਕ ਮੁਲਾਕਾਤ ਦੀ ਕਰ ਰਿਹੈ ਤਿਆਰੀ- ਅਮਰੀਕੀ ਵਿਦੇਸ਼ ਮੰਤਰੀ
Ad Position 24