30-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-08-2025

ਮੋਨੋਰੇਲ ਬਿਜਲੀ ਗੁੱਲ ਹੋਣ ਕਾਰਨ 2 ਸਟੇਸ਼ਨਾਂ ਵਿਚਕਾਰ ਫਸੀ

ਮੁੰਬਈ, 19 ਅਗਸਤ (ਪੀ.ਟੀ.ਆਈ.)-ਮੰਗਲਵਾਰ ਸ਼ਾਮ ਨੂੰ ਭਾਰੀ ਮੀਂਹ ਦੌਰਾਨ ਮੁੰਬਈ ਦੇ ਮੈਸੂਰ...

Ad Position 21
No active advertisement
ਅਜੀਤ ਡੈਸਕ 19-08-2025

ਮੁੰਬਈ, 19 ਅਗਸਤ (ਪੀ.ਟੀ.ਆਈ.)-ਮੰਗਲਵਾਰ ਸ਼ਾਮ ਨੂੰ ਭਾਰੀ ਮੀਂਹ ਦੌਰਾਨ ਮੁੰਬਈ ਦੇ ਮੈਸੂਰ ਕਾਲੋਨੀ ਅਤੇ ਭਗਤੀ ਪਾਰਕ ਸਟੇਸ਼ਨਾਂ ਵਿਚਕਾਰ ਇਕ ਮੋਨੋਰੇਲ ਰੁਕ ਗਈ। ਅਧਿਕਾਰੀਆਂ ਨੇ ਦੱਸਿਆ ਕਿ ਫਾਇਰ ਬ੍ਰਿਗੇਡ ਅਤੇ ਹੋਰ ਏਜੰਸੀਆਂ ਨੇ ਕ੍ਰੇਨਾਂ ਦੀ ਵਰਤੋਂ ਕਰਕੇ ਬਚਾਅ ਕਾਰਜ ਕੀਤਾ। ਉਨ੍ਹਾਂ ਕਿਹਾ ਕਿ ਉੱਚੇ ਟਰੈਕ 'ਤੇ ਚੱਲਣ ਵਾਲੀ ਟ੍ਰੇਨ ਘੱਟੋ-ਘੱਟ ਇਕ ਘੰਟੇ ਲਈ ਫਸੀ ਰਹੀ। ਮੁੰਬਈ ਮੋਨੋਰੇਲ ਨੇ ਇਕ ਰਿਲੀਜ਼ ਵਿਚ ਕਿਹਾ ਕਿ ਟ੍ਰੇਨ ਨੂੰ "ਬਿਜਲੀ ਸਪਲਾਈ ਵਿਚ ਮਾਮੂਲੀ ਸਮੱਸਿਆ" ਦਾ ਸਾਹਮਣਾ ਕਰਨਾ ਪਿਆ।

ਅਧਿਕਾਰੀਆਂ ਨੇ ਕਿਹਾ ਕਿ ਮੁੰਬਈ ਫਾਇਰ ਬ੍ਰਿਗੇਡ ਦੀਆਂ ਤਿੰਨ ਸਨੋਰਕਲ ਗੱਡੀਆਂ ਨੂੰ ਮੌਕੇ 'ਤੇ ਤਾਇਨਾਤ ਕੀਤਾ ਗਿਆ ਹੈ ਅਤੇ ਖਿੜਕੀਆਂ ਦੇ ਸ਼ੀਸ਼ੇ ਕੱਟ ਕੇ ਯਾਤਰੀਆਂ ਨੂੰ ਬਚਾਇਆ ਜਾਵੇਗਾ। ਮੁੰਬਈ ਪਿਛਲੇ ਦੋ ਦਿਨਾਂ ਤੋਂ ਮੀਂਹ ਨਾਲ ਪ੍ਰਭਾਵਿਤ ਹੈ, ਜਿਸ ਕਾਰਨ ਮਹਾਨਗਰ ਵਿਚ ਆਮ ਜਨਜੀਵਨ ਠੱਪ ਹੋ ਗਿਆ ਹੈ।  

Ad Position 22
No active advertisement
ਪਿਛਲੀ ਖ਼ਬਰ ਪੌਂਗ ਡੈਮ ਤੋਂ ਪਾਣੀ ਛੱਡਣ ਕਾਰਨ ਪ੍ਰਸ਼ਾਸਨ ਅਲਰਟ, ਸਾਰੇ ਸਕੂਲ ਬੰਦ ਰੱਖਣ ਦੇ ਨਿਰਦੇਸ਼ ਅਗਲੀ ਖ਼ਬਰ ਭਾਖੜਾ ਡੈਮ ਦੇ ਫਲੱਡ ਗੇਟ ਖੋਲ੍ਹੇ, ਛੱਡਿਆ ਪਾਣੀ
Ad Position 24