30-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-08-2025

ਮੋਨੋਰੇਲ ਤੋਂ ਯਾਤਰੀਆਂ ਨੂੰ ਬਚਾਉਣ ਲਈ ਵਰ੍ਹਦੇ ਮੀਂਹ 'ਚ ਬਚਾਅ ਕਾਰਜ ਜਾਰੀ

ਮਹਾਰਾਸ਼ਟਰ, 19 ਅਗਸਤ-ਮੁੰਬਈ ਦੇ ਮੈਸੂਰ ਕਾਲੋਨੀ ਸਟੇਸ਼ਨ ਨੇੜੇ ਫਸੇ ਮੋਨੋਰੇਲ ਤੋਂ ਯਾਤਰੀਆਂ ਨੂੰ ਬਚਾਉਣ ਲਈ ਬੀ.ਐਮ.ਸੀ...

Ad Position 21
No active advertisement
ਅਜੀਤ ਡੈਸਕ 19-08-2025

ਮਹਾਰਾਸ਼ਟਰ, 19 ਅਗਸਤ-ਮੁੰਬਈ ਦੇ ਮੈਸੂਰ ਕਾਲੋਨੀ ਸਟੇਸ਼ਨ ਨੇੜੇ ਫਸੇ ਮੋਨੋਰੇਲ ਤੋਂ ਯਾਤਰੀਆਂ ਨੂੰ ਬਚਾਉਣ ਲਈ ਬੀ.ਐਮ.ਸੀ., ਫਾਇਰ ਵਿਭਾਗ ਅਤੇ ਮੁੰਬਈ ਪੁਲਿਸ ਦੀਆਂ ਟੀਮਾਂ ਜੁਟੀਆਂ ਹੋਈਆਂ ਹਨ। ਵਰ੍ਹਦੇ ਮੀਂਹ ਵਿਚ ਬਚਾਅ ਕਾਰਜ ਜਾਰੀ ਹੈ। ਦੱਸ ਦਈਏ ਕਿ ਭਾਰੀ ਮੀਂਹ ਦੌਰਾਨ ਮੁੰਬਈ ਦੇ ਮੈਸੂਰ ਕਾਲੋਨੀ ਅਤੇ ਭਗਤੀ ਪਾਰਕ ਸਟੇਸ਼ਨਾਂ ਵਿਚਕਾਰ ਬਿਜਲੀ ਬੰਦ ਹੋਣ ਕਾਰਨ ਘੱਟੋ-ਘੱਟ 200 ਯਾਤਰੀਆਂ ਨੂੰ ਲੈ ਕੇ ਜਾ ਰਹੀ ਇਕ ਮੋਨੋਰੇਲ ਰੁਕ ਗਈ ਹੈ। ਬਚਾਏ ਗਏ ਯਾਤਰੀਆਂ ਨੇ ਕਿਹਾ ਕਿ ਟ੍ਰੇਨ ਦੇ ਅੰਦਰ ਦਹਿਸ਼ਤ ਫੈਲ ਗਈ, ਜੋ ਕਿ ਇਕ ਉੱਚੇ ਟਰੈਕ 'ਤੇ ਚੱਲਦੀ ਹੈ, ਕਈ ਲੋਕਾਂ ਨੇ ਏ.ਸੀ. ਸਿਸਟਮ ਬੰਦ ਹੋਣ ਕਾਰਨ ਦਮ ਘੁੱਟਣ ਦੀ ਸ਼ਿਕਾਇਤ ਕੀਤੀ।

Ad Position 22
No active advertisement
ਪਿਛਲੀ ਖ਼ਬਰ ਵੱਡੀ ਖ਼ਬਰ: ਜਲੰਧਰ ਦੇ ਅਰਬਨ ਅਸਟੇਟ ਵਿਚ ਨਿੱਜੀ ਹਸਪਤਾਲ ਦੇ ਡਾਕਟਰ 'ਤੇ ਚੱਲੀ ਗੋਲੀ ਅਗਲੀ ਖ਼ਬਰ ਮੁੱਖ ਮੰਤਰੀ ਦੇਵੇਂਦਰ ਫੜਨਵੀਸ ਨੇ ਕੀਤਾ ਟਵੀਟ, ਕਿਸੇ ਯਾਤਰੀ ਨੂੰ ਘਬਰਾਉਣ ਦੀ ਲੋੜ ਨਹੀਂ, ਸਾਰਿਆਂ ਨੂੰ ਸੁਰੱਖਿਅਤ ਬਾਹਰ...
Ad Position 24