30-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-08-2025

ਵੱਡੀ ਖ਼ਬਰ: ਜਲੰਧਰ ਦੇ ਅਰਬਨ ਅਸਟੇਟ ਵਿਚ ਨਿੱਜੀ ਹਸਪਤਾਲ ਦੇ ਡਾਕਟਰ 'ਤੇ ਚੱਲੀ ਗੋਲੀ

ਜਲੰਧਰ, 19 ਅਗਸਤ - ਅਰਬਨ ਅਸਟੇਟ ਫੇਜ਼-2 ਵਿਚ ਮੋਰ ਸੁਪਰਮਾਰਕੀਟ ਦੇ ਬਾਹਰ ਗੋਲੀਆਂ ਚਲਾਈਆਂ ਗਈਆਂ। ਗੋਲੀ ਕਿਡਨੀ ਹਸਪਤਾਲ ਦੇ ਡਾਕਟਰ ਰਾਹੁਲ ਸੂਦ ਨੂੰ ਨੂੰ ਲੱਗੀ ਹੈ । ਕਿਹਾ ਜਾ ਰਿਹਾ ਹੈ ਕਿ ਉਨ੍ਹਾਂ ਦੀ ਲੱਤ ਵਿਚ ...

Ad Position 21
No active advertisement
ਅਜੀਤ ਡੈਸਕ 19-08-2025

ਜਲੰਧਰ, 19 ਅਗਸਤ - ਅਰਬਨ ਅਸਟੇਟ ਫੇਜ਼-2 ਵਿਚ ਮੋਰ ਸੁਪਰਮਾਰਕੀਟ ਦੇ ਬਾਹਰ ਗੋਲੀਆਂ ਚਲਾਈਆਂ ਗਈਆਂ। ਗੋਲੀ ਕਿਡਨੀ ਹਸਪਤਾਲ ਦੇ ਡਾਕਟਰ ਰਾਹੁਲ ਸੂਦ ਨੂੰ ਨੂੰ ਲੱਗੀ ਹੈ । ਕਿਹਾ ਜਾ ਰਿਹਾ ਹੈ ਕਿ ਉਨ੍ਹਾਂ ਦੀ ਲੱਤ ਵਿਚ ਗੋਲੀ ਲੱਗੀ ਹੈ ਅਤੇ ਉਨ੍ਹਾਂ ਨੂੰ ਹਸਪਤਾਲ ਲਿਜਾਇਆ ਗਿਆ ਹੈ। ਜਾਣਕਾਰੀ ਤੋਂ ਬਾਅਦ ਡੀ.ਸੀ.ਪੀ. ਮਨਪ੍ਰੀਤ ਸਿੰਘ ਢਿੱਲੋਂ ਸਮੇਤ ਕਈ ਅਧਿਕਾਰੀ ਮੌਕੇ 'ਤੇ ਪਹੁੰਚੇ ਅਤੇ ਜਾਂਚ ਸ਼ੁਰੂ ਕਰ ਦਿੱਤੀ। ਜਾਣਕਾਰੀ ਅਨੁਸਾਰ, ਡਾਕਟਰ ਸੂਦ ਘਰੇਲੂ ਸਮਾਨ ਖਰੀਦਣ ਲਈ ਸਟੋਰ 'ਤੇ ਪਹੁੰਚੇ ਸਨ।

 

ਵਾਪਸ ਆਉਂਦੇ ਸਮੇਂ ਉਨ੍ਹਾਂ 'ਤੇ ਗੋਲੀਬਾਰੀ ਕੀਤੀ ਗਈ। ਗੋਲੀ ਕਿਸ ਨੇ ਅਤੇ ਕਿਉਂ ਚਲਾਈ ਇਸ ਬਾਰੇ ਅਜੇ ਸਥਿਤੀ ਸਪੱਸ਼ਟ ਨਹੀਂ ਹੈ। ਇਸ ਮੌਕੇ ਦੀ ਸੀ.ਸੀ.ਟੀ.ਵੀ. ਫੁਟੇਜ ਵੀ ਸਾਹਮਣੇ ਆਈ ਹੈ , ਜਿਸ ਵਿਚ ਹਮਲਾਵਰ ਪਹਿਲਾਂ ਡਾਕਟਰ ਨਾਲ ਲੜਦੇ ਹਨ ਅਤੇ ਫਿਰ ਗੋਲੀ ਮਾਰ ਕੇ ਫਰਾਰ ਹੋ ਜਾਂਦੇ ਹਨ।

Ad Position 22
No active advertisement
ਪਿਛਲੀ ਖ਼ਬਰ "ਅਸੀਂ ਤੁਹਾਨੂੰ ਯਾਦ ਕਰਾਂਗੇ": ਆਮਿਰ ਖਾਨ, ਬੋਮਨ ਈਰਾਨੀ ਨੇ '3 ਇਡੀਅਟਸ' ਅਦਾਕਾਰ ਨੂੰ ਦਿੱਤੀ ਸ਼ਰਧਾਂਜਲੀ ਅਗਲੀ ਖ਼ਬਰ ਮੋਨੋਰੇਲ ਤੋਂ ਯਾਤਰੀਆਂ ਨੂੰ ਬਚਾਉਣ ਲਈ ਵਰ੍ਹਦੇ ਮੀਂਹ 'ਚ ਬਚਾਅ ਕਾਰਜ ਜਾਰੀ
Ad Position 24