29-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-08-2025

ਕਾਰ ਸੇਵਾ ਸੰਪਰਦਾਇ ਖਡੂਰ ਸਾਹਿਬ ਵਲੋਂ ਅਕਾਲ ਤਖਤ ਸਾਹਿਬ ਤੋਂ ਗਵਾਲੀਅਰ ਲਈ ਪੰਜਵੀਂ ਪੈਦਲ ਚੌਂਕੀ ਸਾਹਿਬ ਆਰੰਭ

ਅੰਮ੍ਰਿਤਸਰ, 20 ਅਗਸਤ (ਜਸਵੰਤ ਸਿੰਘ ਜੱਸ)- ਕਾਰ ਸੇਵਾ ਸੰਪਰਦਾਏ ਖਡੂਰ ਸਾਹਿਬ ਵਲੋਂ ਪੰਜਵੀਂ ਪੈਦਲ ਚੌਂਕੀ ਸਾਹਿਬ ਯਾਤਰਾ ਅੱਜ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਗਵਾਲੀਅਰ ਲਈ ਆਰੰਭ....

Ad Position 21
No active advertisement
ਅਜੀਤ ਡੈਸਕ 20-08-2025

ਅੰਮ੍ਰਿਤਸਰ, 20 ਅਗਸਤ (ਜਸਵੰਤ ਸਿੰਘ ਜੱਸ)- ਕਾਰ ਸੇਵਾ ਸੰਪਰਦਾਏ ਖਡੂਰ ਸਾਹਿਬ ਵਲੋਂ ਪੰਜਵੀਂ ਪੈਦਲ ਚੌਂਕੀ ਸਾਹਿਬ ਯਾਤਰਾ ਅੱਜ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਗਵਾਲੀਅਰ ਲਈ ਆਰੰਭ ਹੋਈ। ਬਾਬਾ ਗੁਰਪ੍ਰੀਤ ਸਿੰਘ ਕਾਰ ਸੇਵਾ ਖਡੂਰ ਸਾਹਿਬ ਵਾਲਿਆਂ ਨੇ ਦੱਸਿਆ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਅਰਦਾਸ ਉਪਰੰਤ ਜੈਕਾਰਿਆਂ ਦੀ ਗੂੰਜ ਵਿਚ ਸ਼ੁਰੂ ਹੋਈ ਇਹ ਪੈਦਲ ਚੌਂਕੀ ਸਾਹਿਬ ਯਾਤਰਾ ਵੱਖ ਵੱਖ ਸ਼ਹਿਰਾਂ ਅਤੇ ਨਗਰਾਂ ਵਿਚੋਂ ਗੁਜ਼ਰਦੀ ਹੋਈ 28 ਦਿਨਾਂ ਬਾਅਦ ਗੁਰਦੁਆਰਾ ਦਾਤਾ ਬੰਦੀ ਛੋੜ ਗਵਾਲੀਅਰ (ਮੱਧ ਪ੍ਰਦੇਸ਼) ਵਿਖੇ ਪੁੱਜ ਕੇ ਸੰਪੂਰਨ ਹੋਵੇਗੀ। ਇਸੇ ਦੌਰਾਨ ਚੌਕੀ ਸਾਹਿਬ ਦਾ ਅੰਮ੍ਰਿਤਸਰ ਵਿਚ ਵੱਖ-ਵੱਖ ਥਾਵਾਂ ’ਤੇ ਸ਼ਹਿਰ ਵਾਸੀਆਂ ਵਲੋਂ ਸਵਾਗਤ ਕੀਤਾ ਗਿਆ।

Ad Position 22
No active advertisement
ਪਿਛਲੀ ਖ਼ਬਰ ਰਾਜੀਵ ਗਾਂਧੀ ਦੀ ਜਯੰਤੀ: ਰਾਹੁਲ, ਪਿ੍ਅੰਕਾ ਸਮੇਤ ਵੱਖ ਵੱਖ ਕਾਂਗਰਸੀ ਆਗੂਆਂ ਵਲੋਂ ਸ਼ਰਧਾਂਜਲੀ ਭੇਟ ਅਗਲੀ ਖ਼ਬਰ ਫਗਵਾੜਾ ਸ਼ੂਗਰ ਮਿੱਲ ’ਤੇ ਈ.ਡੀ. ਦੀ ਰੇਡ
Ad Position 24