28-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-08-2025

ਅਫ਼ਗਾਨਿਸਤਾਨ: ਟਰੱਕ ਤੇ ਸਾਈਕਲ ਨਾਲ ਟਕਰਾਈ ਬੱਸ, 73 ਲੋਕਾਂ ਦੀ ਮੌਤ

ਕਾਬੁਲ, 20 ਅਗਸਤ- ਅਫ਼ਗਾਨਿਸਤਾਨ ਦੇ ਹੇਰਾਤ ਸੂਬੇ ਵਿਚ ਪ੍ਰਵਾਸੀਆਂ ਨਾਲ ਭਰੀ ਇਕ ਬੱਸ, ਟਰੱਕ ਅਤੇ ਸਾਈਕਲ ਨਾਲ ਟਕਰਾ ਗਈ। ਹਾਦਸੇ ਤੋਂ ਬਾਅਦ ਬੱਸ ਨੂੰ ਅੱਗ ਲੱਗ ਗਈ....

Ad Position 21
No active advertisement
ਅਜੀਤ ਡੈਸਕ 20-08-2025

ਕਾਬੁਲ, 20 ਅਗਸਤ- ਅਫ਼ਗਾਨਿਸਤਾਨ ਦੇ ਹੇਰਾਤ ਸੂਬੇ ਵਿਚ ਪ੍ਰਵਾਸੀਆਂ ਨਾਲ ਭਰੀ ਇਕ ਬੱਸ, ਟਰੱਕ ਅਤੇ ਸਾਈਕਲ ਨਾਲ ਟਕਰਾ ਗਈ। ਹਾਦਸੇ ਤੋਂ ਬਾਅਦ ਬੱਸ ਨੂੰ ਅੱਗ ਲੱਗ ਗਈ, ਜਿਸ ਕਾਰਨ 73 ਲੋਕਾਂ ਦੀ ਮੌਤ ਹੋ ਗਈ। ਮ੍ਰਿਤਕਾਂ ਵਿਚ 17 ਬੱਚੇ ਵੀ ਸ਼ਾਮਿਲ ਹਨ।

ਸਥਾਨਕ ਅਧਿਕਾਰੀਆਂ ਨੇ ਦੱਸਿਆ ਕਿ ਬੱਸ ਈਰਾਨ ਤੋਂ ਕੱਢੇ ਗਏ ਅਫ਼ਗਾਨ ਪ੍ਰਵਾਸੀਆਂ ਨੂੰ ਲੈ ਕੇ ਰਾਜਧਾਨੀ ਕਾਬੁਲ ਵੱਲ ਜਾ ਰਹੀ ਸੀ। ਸਾਰੇ ਯਾਤਰੀ ਇਸਲਾਮ ਕਲਾ ਸਰਹੱਦ ਪਾਰ ਕਰਨ ਤੋਂ ਬਾਅਦ ਸਵਾਰ ਹੋ ਗਏ ਸਨ।

ਹੇਰਾਤ ਸੂਬੇ ਦੇ ਬੁਲਾਰੇ ਅਹਿਮਦੁੱਲਾ ਮੁਤੱਕੀ ਨੇ ਇਕ ਪੋਸਟ ਵਿਚ ਮੌਤਾਂ ਦੀ ਪੁਸ਼ਟੀ ਕੀਤੀ ਅਤੇ ਇਸ ਨੂੰ ਹਾਲ ਹੀ ਦੇ ਸਾਲਾਂ ਵਿਚ ਸਭ ਤੋਂ ਭਿਆਨਕ ਸੜਕ ਹਾਦਸਾ ਦੱਸਿਆ। ਸੋਸ਼ਲ ਮੀਡੀਆ ’ਤੇ ਵਾਇਰਲ ਵੀਡੀਓ ਵਿਚ, ਬੱਸ ਪੂਰੀ ਤਰ੍ਹਾਂ ਸੜਦੀ ਹੋਈ ਦਿਖਾਈ ਦੇ ਰਹੀ ਸੀ ਅਤੇ ਲੋਕ ਘਬਰਾਹਟ ਵਿਚ ਭੱਜ ਰਹੇ ਸਨ।

Ad Position 22
No active advertisement
ਪਿਛਲੀ ਖ਼ਬਰ ਉਤਰਾਖ਼ੰਡ ਦੇ ਨੌਜਵਾਨ ਦੇ ਕਤਲ ਮਾਮਲੇ ’ਚ ਪੁਸ਼ਕਰ ਸਿੰਘ ਧਾਮੀ ਨੇ ਹਰਿਆਣਾ ਦੇ ਮੁੱਖ ਮੰਤਰੀ ਨਾਲ ਕੀਤੀ ਗੱਲ ਅਗਲੀ ਖ਼ਬਰ ਪੰਜਾਬ ਸਟੇਟ ਵੈਟਰਨਰੀ ਇੰਸਪੈਕਟਰਜ਼ ਐਸੋਸੀਏਸ਼ਨ ਵਲੋਂ 24 ਅਗਸਤ ਨੂੰ ਪੰਜਾਬ ਸਿਵਲ ਸਕੱਤਰੇਤ ਵੱਲ ਮਾਰਚ ਕਰਨ ਦਾ ਐਲਾਨ
Ad Position 24