27-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-08-2025

ਵੈਸ਼ਨੋ ਦੇਵੀ ਹਾਦਸਾ: ਮਰਨ ਵਾਲਿਆਂ ਦੀ ਗਿਣਤੀ ਹੋਈ 31

ਸ੍ਰੀਨਗਰ, 27 ਅਗਸਤ- ਜੰਮੂ ਦੇ ਕਟੜਾ ਵਿਚ ਵੈਸ਼ਨੋ ਦੇਵੀ ਧਾਮ ਦੇ ਟਰੈਕ ’ਤੇ ਜ਼ਮੀਨ ਖਿਸਕਣ ਨਾਲ ਮਰਨ ਵਾਲਿਆਂ ਦੀ ਗਿਣਤੀ ਅੱਜ ਸਵੇਰ ਤੱਕ 31 ਹੋ ਗਈ ਹੈ। ਇਹ ਹਾਦਸਾ ਮੰਗਲਵਾਰ...

Ad Position 21
No active advertisement
ਅਜੀਤ ਡੈਸਕ 27-08-2025

ਸ੍ਰੀਨਗਰ, 27 ਅਗਸਤ- ਜੰਮੂ ਦੇ ਕਟੜਾ ਵਿਚ ਵੈਸ਼ਨੋ ਦੇਵੀ ਧਾਮ ਦੇ ਟਰੈਕ ’ਤੇ ਜ਼ਮੀਨ ਖਿਸਕਣ ਨਾਲ ਮਰਨ ਵਾਲਿਆਂ ਦੀ ਗਿਣਤੀ ਅੱਜ ਸਵੇਰ ਤੱਕ 31 ਹੋ ਗਈ ਹੈ। ਇਹ ਹਾਦਸਾ ਮੰਗਲਵਾਰ ਦੁਪਹਿਰ 3 ਵਜੇ ਇੰਦਰਪ੍ਰਸਥ ਭੋਜਨਾਲਾ ਨੇੜੇ ਪੁਰਾਣੇ ਟਰੈਕ ’ਤੇ ਹੋਇਆ, ਜੋ ਕਿ ਅਰਧਕੁਮਾਰੀ ਮੰਦਰ ਤੋਂ ਥੋੜ੍ਹੀ ਦੂਰੀ ’ਤੇ ਹੈ।

ਕੱਲ੍ਹ ਦੇਰ ਰਾਤ ਤੱਕ 7 ਲੋਕਾਂ ਦੇ ਮਰਨ ਦੀ ਖ਼ਬਰ ਸੀ, ਪਰ ਸਵੇਰੇ ਇਹ ਅੰਕੜਾ ਵਧਿਆ। ਵੱਡੇ ਪੱਥਰਾਂ, ਦਰੱਖਤਾਂ ਅਤੇ ਮਲਬੇ ਹੇਠ ਦੱਬੇ ਹੋਣ ਕਾਰਨ ਹੋਰ ਨੁਕਸਾਨ ਹੋਇਆ ਹੈ।

ਪ੍ਰਸ਼ਾਸਨ ਦਾ ਕਹਿਣਾ ਹੈ ਕਿ 23 ਤੋਂ ਵੱਧ ਲੋਕ ਜ਼ਖਮੀ ਹਨ ਤੇ ਕੁਝ ਲਾਪਤਾ ਵੀ ਹਨ। ਮਰਨ ਵਾਲਿਆਂ ਦੀ ਗਿਣਤੀ ਹੋਰ ਵੱਧ ਸਕਦੀ ਹੈ। ਇਸ ਸਮੇਂ ਇਸ ਖੇਤਰ ਵਿਚ ਭਾਰੀ ਬਾਰਿਸ਼ ਕਾਰਨ ਵੈਸ਼ਨੋ ਦੇਵੀ ਯਾਤਰਾ ਮੁਲਤਵੀ ਕਰ ਦਿੱਤੀ ਗਈ ਹੈ।

ਮੰਗਲਵਾਰ ਨੂੰ ਜੰਮੂ ਸ਼ਹਿਰ ਵਿਚ 24 ਘੰਟਿਆਂ ਤੋਂ ਵੀ ਘੱਟ ਸਮੇਂ ਵਿਚ 250 ਮਿਲੀਮੀਟਰ ਤੋਂ ਵੱਧ ਬਾਰਿਸ਼ ਹੋਈ। ਇਸ ਕਾਰਨ ਕਈ ਥਾਵਾਂ ’ਤੇ ਹੜ੍ਹ ਵਰਗੀ ਸਥਿਤੀ ਬਣ ਗਈ ਹੈ। ਘਰਾਂ ਅਤੇ ਖੇਤਾਂ ਵਿਚ ਪਾਣੀ ਭਰ ਗਿਆ ਹੈ।

ਉੱਤਰੀ ਰੇਲਵੇ ਨੇ ਜੰਮੂ-ਕਟੜਾ ਤੋਂ ਚੱਲਣ ਵਾਲੀਆਂ 22 ਰੇਲਗੱਡੀਆਂ ਨੂੰ ਵੀ ਰੱਦ ਕਰ ਦਿੱਤਾ ਹੈ ਅਤੇ ਅੱਜ ਇਥੇ ਰੁਕਣ ਲਈ ਕਿਹਾ ਹੈ। ਇਸ ਤੋਂ ਇਲਾਵਾ, 27 ਰੇਲਗੱਡੀਆਂ ਦਾ ਰੂਟ ਘਟਾ ਦਿੱਤਾ ਗਿਆ ਹੈ। ਹਾਲਾਂਕਿ, ਕਟੜਾ-ਸ਼੍ਰੀਨਗਰ ਵਿਚਕਾਰ ਰੇਲ ਸੇਵਾ ਜਾਰੀ ਹੈ।

Ad Position 22
No active advertisement
ਪਿਛਲੀ ਖ਼ਬਰ ਭਾਰਤ ਪਾਕਿਸਤਾਨ ਨਾਲ ਲੱਗਦੀ ਹਲਕਾ ਡੇਰਾ ਬਾਬਾ ਨਾਨਕ ਖੇਤਰ ਦੀ ਬੈਲਟ ਬੁਰੀ ਤਰ੍ਹਾਂ ਹੜ ਦੀ ਮਾਰ ਹੇਠ ਅਗਲੀ ਖ਼ਬਰ ਬਿਆਸ ਦਰਿਆ ਦੇ ਪਾਣੀ ’ਚ ਲਗਾਤਾਰ ਵਾਧਾ ਦਰਜ
Ad Position 24