27-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-08-2025

ਪਿੰਡ ਝਾਮਕੇ ਨੂੰ ਮੱਖੂ-ਮੱਲਾਂਵਾਲਾ ਰੋਡ ਨਾਲ ਨਾਲ ਜੋੜਨ ਵਾਲਾ ਪੁੱਲ ਟੁੱਟਿਆ

ਮੱਖੂ, (ਫਿਰੋਜ਼ਪੁਰ), 27 ਅਗਸਤ (ਕੁਲਵਿੰਦਰ ਸਿੰਘ ਸੰਧ)- ਬਲਾਕ ਮੱਖੂ ਦੇ ਪਿੰਡ ਝਾਮਕੇ ਨੂੰ ਮੱਖੂ ਮੱਲਾਂਵਾਲਾ ਰੋਡ ਨਾਲ ਜੋੜਨ ਵਾਲਾ ਸਰਹੰਦ ਫੀਡਰ ਨਹਿਰ 19 ਨੰਬਰ ਬੁਰਜੀ ’ਤੇ ਸਥਿਤ ਪੁੱਲ....

Ad Position 21
No active advertisement
ਅਜੀਤ ਡੈਸਕ 27-08-2025

ਮੱਖੂ, (ਫਿਰੋਜ਼ਪੁਰ), 27 ਅਗਸਤ (ਕੁਲਵਿੰਦਰ ਸਿੰਘ ਸੰਧ)- ਬਲਾਕ ਮੱਖੂ ਦੇ ਪਿੰਡ ਝਾਮਕੇ ਨੂੰ ਮੱਖੂ ਮੱਲਾਂਵਾਲਾ ਰੋਡ ਨਾਲ ਜੋੜਨ ਵਾਲਾ ਸਰਹੰਦ ਫੀਡਰ ਨਹਿਰ 19 ਨੰਬਰ ਬੁਰਜੀ ’ਤੇ ਸਥਿਤ ਪੁੱਲ ਵਿਚ ਵੱਡੀ ਦਰਾੜ ਪੈ ਗਈ ਸੀ ਪਰ ਹੁਣ ਉਹ ਪੁਲ ਵਿਚਕਾਰੋਂ ਦੋ ਫਾੜ ਹੋ ਗਿਆ ਹੈ, ਜਿਸ ਨਾਲ ਪਿੰਡ ਝਾਮਕੇ ਦਾ ਸੰਪਰਕ ਇਸ ਸੜਕ ਨਾਲੋਂ ਟੁੱਟ ਗਿਆ ਹੈ। ਇਲਾਕਾ ਨਿਵਾਸੀਆਂ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਇਸ ਪੁੱਲ ਨੂੰ ਦੋਨੋਂ ਪਾਸਿਓਂ ਵਧੀਆ ਤਰੀਕੇ ਨਾਲ ਬੰਦ ਕਰ ਦਿੱਤਾ ਜਾਵੇ ਤਾਂ ਜੋ ਕੋਈ ਅਣ-ਸੁਖਾਵੀਂ ਘਟਨਾ ਨਾ ਵਾਪਰੇ। ਲੋਕਾਂ ਵਲੋਂ ਆਰਜ਼ੀ ਤੌਰ ’ਤੇ ਇਸ ਪੁੱਲ ਦੇ ਦੋਨੋਂ ਪਾਸੇ ਛਾਪੇ ਲਾ ਕੇ ਇਸ ਨੂੰ ਬੰਦ ਕਰ ਦਿੱਤਾ। ਇਸ ਮੌਕੇ ਹਾਜ਼ਰ ਲੋਕਾਂ ਨੇ ਦੱਸਿਆ ਕਿ ਪੁੱਲ ’ਚ ਫਸੀ ਕਲਾਲੀ ਪੁੱਲ ਟੁੱਟਣ ਦਾ ਕਾਰਨ ਬਣੀ। ਇਕ ਤਰਫ਼ ਤਾਂ ਪਹਿਲਾਂ ਹੀ ਸਤਲੁਜ ਬਿਆਸ ਦੇ ਸੰਗਮ ਦਰਿਆ ਵਿਚ ਹੜ੍ਹਾਂ ਕਾਰਨ ਲੋਕ ਬੇਹਾਲ ਹੋਏ ਹਨ ਤੇ ਦੂਜੇ ਪਾਸੇ ਇਸ ਪੁੱਲ ਦੇ ਟੁੱਟ ਜਾਣ ਨਾਲ ਲੋਕਾਂ ਨੂੰ ਭਾਰੀ ਮੁਸ਼ਕਿਲ ਦਾ ਸਾਹਮਣਾ ਕਰਨਾ ਪਵੇਗਾ।

Ad Position 22
No active advertisement
ਪਿਛਲੀ ਖ਼ਬਰ ਰਾਵੀ ਦਾ ਬੰਨ੍ਹ ਟੁੱਟਣ ਨਾਲ ਜਵਾਹਰ ਨਵੋਦਿਆ ਵਿਦਿਆਲਿਆ ਦਬੂੜੀ ਗੁਰਦਾਸਪੁਰ ਵਿਖੇ 400 ਵਿਦਿਆਰਥੀ ਹੋਸਟਲ ਵਿਚ ਫਸੇ ਅਗਲੀ ਖ਼ਬਰ ਭਾਰਤ ਪਾਕਿਸਤਾਨ ਨਾਲ ਲੱਗਦੀ ਹਲਕਾ ਡੇਰਾ ਬਾਬਾ ਨਾਨਕ ਖੇਤਰ ਦੀ ਬੈਲਟ ਬੁਰੀ ਤਰ੍ਹਾਂ ਹੜ ਦੀ ਮਾਰ ਹੇਠ
Ad Position 24