30-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-08-2025

ਐਨ. ਡੀ. ਆਰ. ਐਫ. ਟੀਮ ਵਲੋਂ ਸਤਲੁਜ ਕਰੀਕ ਨੇੜੇ ਇਕ ਬੱਚੇ ਨੂੰ ਪਾਣੀ 'ਚ ਰੁੜ੍ਹਨ ਤੋਂ ਬਚਾਇਆ

ਫਾਜ਼ਿਲਕਾ, 27 ਅਗਸਤ (ਬਲਜੀਤ ਸਿੰਘ)-ਫਾਜ਼ਿਲਕਾ ਜ਼ਿਲ੍ਹੇ ਵਿਚ ਆਏ ਹੜ੍ਹਾਂ ਦੇ ਮੱਦੇਨਜ਼ਰ ਸਰਹੱਦੀ ਪਿੰਡਾਂ ਵਿਚ ਤਾਇਨਾਤ...

Ad Position 21
No active advertisement
ਅਜੀਤ ਡੈਸਕ 27-08-2025

ਫਾਜ਼ਿਲਕਾ, 27 ਅਗਸਤ (ਬਲਜੀਤ ਸਿੰਘ)-ਫਾਜ਼ਿਲਕਾ ਜ਼ਿਲ੍ਹੇ ਵਿਚ ਆਏ ਹੜ੍ਹਾਂ ਦੇ ਮੱਦੇਨਜ਼ਰ ਸਰਹੱਦੀ ਪਿੰਡਾਂ ਵਿਚ ਤਾਇਨਾਤ ਐਨ.ਡੀ.ਆਰ.ਐਫ. ਦੀ ਟੀਮ ਨੇ ਅੱਜ ਇਕ ਬੱਚੇ ਨੂੰ ਪਾਣੀ ਵਿਚ ਰੁੜ੍ਹਨ ਤੋਂ ਬਚਾਇਆ। ਡਿਪਟੀ ਕਮਿਸ਼ਨਰ ਅਮਰਪ੍ਰੀਤ ਕੌਰ ਸੰਧੂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪਿੰਡ ਤੇਜਾ ਰੂਹੇਲਾ ਦਾ 16 ਸਾਲਾਂ ਦਾ ਸਾਜਨ ਮੌਜਮ ਪਿੰਡ ਤੋਂ ਆਪਣੇ ਪਿੰਡ ਵੱਲ ਆ ਰਿਹਾ ਸੀ ਪਰ ਉਹ ਰਾਹ ਉਤੇ ਡੂੰਘੇ ਪਾਣੀ ਵਿਚ ਫਸ ਗਿਆ। ਉਸ ਨੇ ਸ਼ੋਰ ਮਚਾਇਆ ਤੇ ਨੇੜੇ ਬੰਨ੍ਹ ਉਤੇ ਕੰਮ ਕਰ ਰਹੇ ਲੋਕਾਂ ਨੇ ਉਸਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਪਰ ਉਸਨੂੰ ਬਚਾਉਣ ਗਏ ਦੋ ਲੋਕ ਹੋਰ ਫਸ ਗਏ, ਜਿਸ ਤੋਂ ਤੁਰੰਤ ਬਾਅਦ ਪਿੰਡ ਦੇ ਲੋਕਾਂ ਤੋਂ ਮਾਰਫਤ ਪਟਵਾਰੀ ਦੇ ਰਾਹੀਂ ਐਨ.ਡੀ.ਆਰ.ਐਫ. ਟੀਮ ਨੂੰ ਬੁਲਾਇਆ ਗਿਆ। ਇਸ ਦੌਰਾਨ ਉਕਤ ਬੱਚਾ ਅਤੇ ਉਸਦੇ ਨਾਲ ਦੇ ਸਾਥੀ ਇਕ ਰੁੱਖ ਨੂੰ ਫੜ ਕੇ ਬਚੇ ਰਹੇ।

ਐਨ.ਡੀ.ਆਰ.ਐਫ. ਟੀਮ ਮੌਕੇ ਉਤੇ ਤੇਜ਼ੀ ਨਾਲ ਕਿਸ਼ਤੀ ਲੈ ਕੇ ਪਹੁੰਚੀ ਅਤੇ ਸਾਜਨ ਨਾਂਅ ਦੇ ਇਸ ਬੱਚੇ ਨੂੰ ਸੁਰੱਖਿਅਤ ਬਾਹਰ ਕੱਢ ਲਿਆਂਦਾ, ਜਿਸ ਤੋਂ ਬਾਅਦ ਕਾਵਾਂ ਵਾਲੀ ਪੱਤਣ ਤੇ ਸਿਹਤ ਵਿਭਾਗ ਦੀ ਤਾਇਨਾਤ ਟੀਮ ਨੇ ਉਸ ਦਾ ਚੈੱਕਅਪ ਕੀਤਾ। ਹੁਣ ਬੱਚਾ ਸੁਰੱਖਿਅਤ ਅਤੇ ਠੀਕ ਹੈ। ਰੇਖ ਸਿੰਘ ਮੀਨਾ ਟੀਮ ਕਮਾਂਡਰ ਐਨ.ਡੀ.ਆਰ.ਐਫ. ਨੇ ਦੱਸਿਆ ਕਿ ਇਸ ਤੋਂ ਬਿਨਾਂ ਗੁਲਾਬਾ ਵਾਲੀ ਭੈਣੀ ਅਤੇ ਇਸ ਦੇ ਨਾਲ ਦੀਆਂ ਢਾਣੀਆਂ ਤੋਂ ਸੱਤ ਨੌਜਵਾਨਾਂ ਨੂੰ ਬਾਹਰ ਕੱਢਿਆ ਗਿਆ ਹੈ। ਇਹ ਨੌਜਵਾਨ ਨੇਵੀ ਦੇ ਇਕ ਟਰਾਇਲ ਲਈ ਜਲੰਧਰ ਜਾਣਾ ਚਾਹੁੰਦੇ ਸਨ ਪਰ ਪਾਣੀ ਜ਼ਿਆਦਾ ਆਉਣ ਕਾਰਨ ਇਨ੍ਹਾਂ ਲਈ ਬਿਨਾਂ ਸਹਾਇਤਾ ਤੋਂ ਬਾਹਰ ਆਉਣਾ ਮੁਸ਼ਕਿਲ ਸੀ। ਇਨ੍ਹਾਂ ਪਿੰਡਾਂ ਵਿਚ ਡਿਊਟੀ ਉਤੇ ਤਾਇਨਾਤ ਕਾਨੂੰਗੋ ਰਾਜਿੰਦਰ ਕੁਮਾਰ ਨੇ ਇਨ੍ਹਾਂ ਬੱਚਿਆਂ ਨੂੰ ਬਾਹਰ ਕੱਢਣ ਲਈ ਤਾਲਮੇਲ ਕੀਤਾ। ਇਸ ਤੋਂ ਬਿਨਾਂ ਐਨ. ਡੀ. ਆਰ. ਐੱਫ. ਦੀ ਟੀਮ ਵਲੋਂ ਇਕ ਬੀਮਾਰ ਵਿਅਕਤੀ ਨੂੰ ਵੀ ਸੁਰੱਖਿਅਤ ਬਾਹਰ ਕੱਢਿਆ ਗਿਆ। 

Ad Position 22
No active advertisement
ਪਿਛਲੀ ਖ਼ਬਰ ਡੀ.ਸੀ. ਵਲੋਂ ਫਿਰੋਜ਼ਪੁਰ ਦੇ ਹੜ੍ਹ ਪ੍ਰਭਾਵਿਤ ਪਿੰਡਾਂ ਦਾ ਦੌਰਾ ਅਗਲੀ ਖ਼ਬਰ ਚੱਕੀ ਨਦੀ 'ਚ ਹੜ੍ਹ ਕਾਰਨ ਜੰਮੂ-ਡਵੀਜ਼ਨ 'ਤੇ ਰੇਲ ਆਵਾਜਾਈ ਨੂੰ ਅਸਥਾਈ ਤੌਰ 'ਤੇ ਕੀਤਾ ਮੁਅੱਤਲ
Ad Position 24