04-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-08-2025

ਹੜ੍ਹ ਦੇ ਪਾਣੀ ’ਚ ਘਿਰੇ ਪਿੰਡ ਰਣਸੀਕਾ ਤਲਾ ਦੇ ਲੋਕਾਂ ਦੀ ਅਜੇ ਤੱਕ ਪ੍ਰਸ਼ਾਸਨ ਨੇ ਨਹੀਂ ਲਈ ਕੋਈ ਸਾਰ

ਕੋਟਲੀ ਸੂਰਤ ਮੱਲੀ,(ਗੁਰਦਾਸਪੁਰ),29 ਅਗਸਤ (ਕੁਲਦੀਪ ਸਿੰਘ ਨਾਗਰਾ)- ਹੜ੍ਹ ਦੇ ਪਾਣੀ ਦੀ ਮਾਰ ਹੇਠ ਆਏ ਬਲਾਕ ਡੇਰਾ ਬਾਬਾ ਨਾਨਕ ਦੇ ਪਿੰਡ ਰਣਸੀਕਾ ਤਲਾ ’ਚ ਅਜੇ ਤੱਕ ਪ੍ਰਸ਼ਾਸਨ ਵਲੋਂ....

Ad Position 21
repet_subhas-goyals [Copy P29]
ਅਜੀਤ ਡੈਸਕ 29-08-2025

ਕੋਟਲੀ ਸੂਰਤ ਮੱਲੀ,(ਗੁਰਦਾਸਪੁਰ),29 ਅਗਸਤ (ਕੁਲਦੀਪ ਸਿੰਘ ਨਾਗਰਾ)- ਹੜ੍ਹ ਦੇ ਪਾਣੀ ਦੀ ਮਾਰ ਹੇਠ ਆਏ ਬਲਾਕ ਡੇਰਾ ਬਾਬਾ ਨਾਨਕ ਦੇ ਪਿੰਡ ਰਣਸੀਕਾ ਤਲਾ ’ਚ ਅਜੇ ਤੱਕ ਪ੍ਰਸ਼ਾਸਨ ਵਲੋਂ ਕੋਈ ਰਾਹਤ ਸਮੱਗਰੀ ਨਾ ਪਹੁੰਚਾਉਣ ਕਰਕੇ ਲੋਕਾਂ ਨੂੰ ਵੱਡੀਆਂ ਮੁਸੀਬਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਨੌਜਵਾਨਾਂ ਨੇ ਦੱਸਿਆ ਕਿ ਉਨ੍ਹਾਂ ਦਾ ਪਿੰਡ ਹੜ੍ਹ ਦੇ ਪਾਣੀ ਦੀ ਲਪੇਟ ’ਚ ਆਇਆ ਹੋਇਆ ਹੈ ਤੇ ਪਿੰਡ ਦੇ ਚੁਫੇਰੇ ਪਾਣੀ ਦਾ ਵਹਾਅ ਬਹੁਤ ਤੇਜ਼ ਹੋਣ ਕਰਕੇ ਉਨ੍ਹਾਂ ਦੇ ਪਿੰਡ ਦਾ ਨੇੜਲੇ ਪਿੰਡਾਂ ਨਾਲੋਂ ਸੰਪਰਕ ਟੁੱਟਿਆ ਹੋਇਆ ਹੈ ਤੇ ਪਾਣੀ ’ਚ ਘਿਰੇ ਲੋਕਾਂ ਨੂੰ ਵੱਡੀਆਂ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਪਰ ਅਜੇ ਤੱਕ ਕੋਈ ਵੀ ਪ੍ਰਸ਼ਾਸਨਿਕ ਅਧਿਕਾਰੀ ਉਹਨਾਂ ਤੱਕ ਨਹੀਂ ਪਹੁੰਚਿਆ ਤੇ ਨਾ ਹੀ ਅਜੇ ਤੱਕ ਸਰਕਾਰ ਵਲੋਂ ਉਹਨਾਂ ਤੱਕ ਕੋਈ ਰਾਹਤ ਸਮੱਗਰੀ ਭੇਜੀ ਗਈ ਹੈ। ਜਿਸ ਕਰਕੇ ਉਹਨਾਂ ਨੂੰ ਬਹੁਤ ਮੁਸ਼ਕਿਲਾਂ ਪੇਸ਼ ਆ ਰਹੀਆਂ ਹਨ।

Ad Position 22
No active advertisement
ਪਿਛਲੀ ਖ਼ਬਰ ਕੈਬਨਿਟ ਮੰਤਰੀ ਤਰੁਣਪ੍ਰੀਤ ਸੋਂਧ ਰਾਹਤ ਸਮਗਰੀ ਦੇ ਟਰੱਕ ਲੈ ਕੇ ਪਹੁੰਚੇ ਫਾਜ਼ਿਲਕਾ ਅਗਲੀ ਖ਼ਬਰ ਪ੍ਰਧਾਨ ਮੰਤਰੀ ਦੀ ਮਾਂ ਵਿਰੁੱਧ ਅਪਮਾਨਜਨਕ ਟਿੱਪਣੀ ਸੰਬੰਧੀ ਕਾਂਗਰਸੀਏ ਮੰਗਣ ਮੁਆਫ਼ੀ- ਅਮਿਤ ਸ਼ਾਹ
Ad Position 24