ਟਾਂਡਾ ਉੜਮੁੜ, 29 ਅਗਸਤ (ਦੀਪਕ ਬਹਿਲ)-ਹੜ੍ਹਾਂ ਦੀ ਮਾਰ ਦੇ ਚਲਦਿਆਂ ਰਾਹਤ ਤੇ ਬਚਾਅ ਕਾਰਜਾਂ ਲਈ ਸੰਤ ਬਾਬਾ ਗੁਰਦਿਆਲ ਸਿੰਘ ਨੇ ਤਰਪਾਲਾਂ, ਮੱਛਰਦਾਨੀਆਂ ਪਸ਼ੂਆਂ ਲਈ ਚਾਰੇ ਤੇ ਦਵਾਈਆਂ ਸਮੇਤ ਡਾਕਟਰਾਂ ਤੇ ਵਲੰਟੀਅਰਾ ਦੀ ਪਹਿਲੀ ਖੇਪ ਗੱਡੀਆਂ ਤੇ ਐਂਬੂਲੈਂਸ ਰਾਹੀਂ ਹੜ੍ਹ ਪੀੜਤਾਂ ਦੀ ਸੇਵਾ ਲਈ ਰਵਾਨਾ ਕੀਤੀਆਂ। ਹੜ੍ਹ ਪੀੜਤ ਵੱਖ-ਵੱਖ ਪਿੰਡਾਂ ਦਾ ਦੌਰਾ ਕਰਦਿਆਂ ਸੰਤ ਬਾਬਾ ਗੁਰਦਿਆਲ ਸਿੰਘ ਨੇ ਜਿਥੇ ਸੰਤ ਬਾਬਾ ਬਲਵੰਤ ਸਿੰਘ ਮੈਮੋਰੀਅਲ ਚੈਰੀਟੇਬਲ ਹਸਪਤਾਲ ਵਲੋਂ 2 ਐਂਬੂਲੈਂਸ ਸਮੇਤ ਡਾਕਟਰਾਂ ਤੇ ਦਵਾਈਆਂ ਦੀ ਪੱਕੀ ਤਾਇਨਾਤੀ ਕੀਤੀ ਹੈ ਜੋ ਹੜ੍ਹ ਪੀੜਤਾਂ ਦੀ ਸੇਵਾ ਲਈ 24 ਘੰਟੇ ਸੇਵਾ ਕਰਨਗੇ। ਇਸ ਮੌਕੇ ਸੰਤ ਬਾਬਾ ਗੁਰਦਿਆਲ ਸਿੰਘ ਤੋਂ ਇਲਾਵਾ ਹਸਪਤਾਲ ਦੇ ਡਾਕਟਰ ਵਲੰਟਰੀਆਂ ਤੇ ਸੇਵਾਦਾਰਾਂ ਨੇ ਇਸ ਰਾਹਤ ਤੇ ਬਚਾਅ ਕਾਰਜਾਂ ਵਿਚ ਸ਼ਮੂਲੀਅਤ ਕੀਤੀ।
ਤਾਜ਼ਾ ਖ਼ਬਰਾਂ
Free
ਹੜ੍ਹ ਪੀੜਤਾਂ ਦੀ ਸਹਾਇਤਾ ਲਈ ਸੰਤ ਬਾਬਾ ਗੁਰਦਿਆਲ ਸਿੰਘ ਵਲੋਂ ਰਾਹਤ ਸਮੱਗਰੀ ਰਵਾਨਾ
ਟਾਂਡਾ ਉੜਮੁੜ, 29 ਅਗਸਤ (ਦੀਪਕ ਬਹਿਲ)-ਹੜ੍ਹਾਂ ਦੀ ਮਾਰ ਦੇ ਚਲਦਿਆਂ ਰਾਹਤ ਤੇ ਬਚਾਅ ਕਾਰਜਾਂ...
ਅਜੀਤ ਡੈਸਕ
29-08-2025