09-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-08-2025

ਹਿੰਦ-ਪਾਕਿ ਸਰਹੱਦ 'ਤੇ ਵਸੇ ਪਿੰਡ ਮੁਹਾਰ ਜਮਸ਼ੇਰ 'ਚ ਘਰਾਂ 'ਚ ਪਾਣੀ ਵੜਨਾ ਹੋਇਆ ਸ਼ੁਰੂ

ਫ਼ਾਜ਼ਿਲਕਾ, 30 ਅਗਸਤ (ਬਲਜੀਤ ਸਿੰਘ)-ਜਿਥੇ ਪੂਰਾ ਪੰਜਾਬ ਹੜ੍ਹਾਂ ਦੀ ਮਾਰ ਝੱਲ ਰਿਹਾ ਹੈ, ਉਥੇ ਹੀ ਫਾਜ਼ਿਲਕਾ...

Ad Position 21
repet_subhas-goyals [Copy P29]
ਅਜੀਤ ਡੈਸਕ 30-08-2025

ਫ਼ਾਜ਼ਿਲਕਾ, 30 ਅਗਸਤ (ਬਲਜੀਤ ਸਿੰਘ)-ਜਿਥੇ ਪੂਰਾ ਪੰਜਾਬ ਹੜ੍ਹਾਂ ਦੀ ਮਾਰ ਝੱਲ ਰਿਹਾ ਹੈ, ਉਥੇ ਹੀ ਫਾਜ਼ਿਲਕਾ ਦੀ ਹਿੰਦ-ਪਾਕਿ ਸਰਹੱਦ ਉਤੇ ਵਸੇ ਭਾਰਤ ਦੇ ਆਖਰੀ ਪਿੰਡ ਮੁਹਾਰ ਜਮਸ਼ੇਰ ਜੋ ਕਿ ਸਰਹੱਦ ਉਤੇ ਵਸਿਆ ਹਿੰਦੁਸਤਾਨ ਅਤੇ ਪੰਜਾਬ ਦਾ ਅਖੀਰਲਾ ਪਿੰਡ ਹੈ। ਜਿਥੇ ਹੁਣ ਲੋਕਾਂ ਦੇ ਘਰਾਂ ਵਿਚ ਵੀ ਪਾਣੀ ਵੜਨਾ ਸ਼ੁਰੂ ਹੋ ਗਿਆ ਹੈ। ਪਿੰਡ ਵਾਸੀਆਂ ਨੇ ਗੱਲਬਾਤ ਦੌਰਾਨ ਦੱਸਿਆ ਕਿ ਬੀਤੇ ਇਕ-ਦੋ ਦਿਨਾਂ ਤੋਂ ਪਾਣੀ ਦਾ ਪੱਧਰ ਲਗਾਤਾਰ ਵਧਦਾ ਜਾ ਰਿਹਾ ਹੈ, ਜਿਸ ਨਾਲ ਉਨ੍ਹਾਂ ਦੀ ਸਾਰੀ ਜੋ ਝੋਨੇ ਦੀ ਫਸਲ ਖਰਾਬ ਹੋ ਚੁੱਕੀ ਹੈ ਅਤੇ ਘਰਾਂ ਵਿਚ ਵੀ ਪਾਣੀ ਵੜਨਾ ਸ਼ੁਰੂ ਹੋ ਗਿਆ ਹੈ, ਨਾਲ ਘਰਾਂ ਦੀਆਂ ਇਮਾਰਤਾਂ ਵਿਚ ਵੀ ਦਰਾਰਾਂ ਅਤੇ ਹੋਰ ਨੁਕਸਾਨ ਹੋਣਾ ਸ਼ੁਰੂ ਹੋ ਗਿਆ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਵਲੋਂ ਆਪਣੇ ਪਰਿਵਾਰ ਨੂੰ ਉੱਚੀਆਂ ਥਾਵਾਂ ਉਤੇ ਸ਼ਿਫਟ ਕਰਕੇ ਇਥੇ ਘਰਾਂ ਵਿਚ ਇਕ-ਇਕ ਬੰਦਾ ਘਰਾਂ ਦੀ ਰਾਖੀ ਲਈ ਰੁਕਿਆ ਹੋਇਆ ਹੈ। 

Ad Position 22
No active advertisement
ਪਿਛਲੀ ਖ਼ਬਰ ਫ਼ਾਜ਼ਿਲਕਾ ਦੇ ਹੜ੍ਹ ਪ੍ਰਭਾਵਿਤ ਪਿੰਡਾਂ 'ਚ ਪੁੱਜੇ ਸ. ਸੁਖਬੀਰ ਸਿੰਘ ਬਾਦਲ ਅਗਲੀ ਖ਼ਬਰ ਫਲੱਡ ਕੰਟਰੋਲ ਗੇਟ ਟੁੱਟਣ ਕਾਰਨ ਰੁੜ੍ਹੇ ਮੁਲਾਜ਼ਮ ਦੀ ਦਰਿਆ 'ਚੋਂ ਮਿਲੀ ਲਾਸ਼
Ad Position 24