15-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-09-2025

ਗੜ੍ਹਸ਼ੰਕਰ ਖੇਤਰ 'ਚ ਬਣੇ ਹੜ੍ਹਾਂ ਵਰਗੇ ਹਾਲਾਤ, ਕਈ ਪਿੰਡਾਂ 'ਚ ਪਾਣੀ ਦਾਖਲ, ਬਿਜਲੀ ਘਰ ਵੀ ਪਾਣੀ ਦੀ ਲਪੇਟ 'ਚ

ਗੜ੍ਹਸ਼ੰਕਰ, 1 ਸਤੰਬਰ (ਧਾਲੀਵਾਲ)-ਦੇਰ ਰਾਤ ਤੋਂ ਪੈ ਰਹੇ ਭਾਰੀ ਮੀਂਹ ਕਾਰਨ ਗੜ੍ਹਸ਼ੰਕਰ...

Ad Position 21
repet_subhas-goyals [Copy P29]
ਅਜੀਤ ਡੈਸਕ 01-09-2025

ਗੜ੍ਹਸ਼ੰਕਰ, 1 ਸਤੰਬਰ (ਧਾਲੀਵਾਲ)-ਦੇਰ ਰਾਤ ਤੋਂ ਪੈ ਰਹੇ ਭਾਰੀ ਮੀਂਹ ਕਾਰਨ ਗੜ੍ਹਸ਼ੰਕਰ ਇਲਾਕੇ ਵਿਚ ਵੀ ਹੜ੍ਹਾਂ ਵਰਗੇ ਹਾਲਾਤ ਬਣ ਗਏ ਹਨ। ਇਲਾਕੇ ਦੇ ਕਈ ਪਿੰਡਾਂ ’ਚ ਪਾਣੀ ਆਉਣ ਤੋਂ ਬਾਅਦ ਹਾਲਾਤ ਵਿਗੜੇ ਹੋਏ ਦੇਖਣ ਨੂੰ ਮਿਲ ਰਹੇ ਹਨ। ਮੀਂਹ ਦੇ ਨਾ ਰੁਕਣ ਨਾਲ ਸਥਿਤੀ ਹੋਰ ਵੀ ਗੰਭੀਰ ਬਣਨ ਵੱਲ ਵੱਧ ਰਹੀ ਹੈ। ਪਿੰਡ ਚਾਂਦਪੁਰ ਰੁੜਕੀ ਸਾਈਡ ਤੋਂ ਆਇਆ ਪਾਣੀ ਸੜਕਾਂ ਤੇ ਰਸਤਿਆਂ ਨੂੰ ਤੋੜਦਾ ਹੋਇਆ ਪਿੰਡ ਰੋੜ ਮਜਾਰਾ, ਨੰਗਲਾਂ ਤੋਂ ਹੁੰਦਾ ਹੋਇਆ ਪਿੰਡ ਬੋੜਾਂ ਅਤੇ ਘਾਗੋਂ ਰੋੜਾਂਵਾਲੀ ਵੱਲ ਨੂੰ ਵੱਧ ਰਿਹਾ ਹੈ। ਇਸ ਪਾਣੀ ਦੀ ਮਾਰ ਪਿੰਡਾਂ ਤੋਂ ਹੁੰਦੀ ਹੋਈ ਗੜ੍ਹਸ਼ੰਕਰ ਸ਼ਹਿਰ ਨੂੰ ਪਵੇਗੀ।

ਪਿੰਡ ਡੁੱਗਰੀ, ਭੰਮੀਆਂ ਸਾਈਡ ਤੋਂ ਗੜ੍ਹਸ਼ੰਕਰ ਦੇ ਸ੍ਰੀ ਅਨੰਦਪੁਰ ਸਾਹਿਬ ਰੋਡ ’ਤੇ ਸਥਿਤ ਬਿਜਲੀ ਘਰ ਵੀ ਪਾਣੀ ਦੀ ਲਪੇਟ ਵਿਚ ਆ ਚੁੱਕਾ ਹੈ। ਇਥੇ ਸ੍ਰੀ ਅਨੰਦਪੁਰ ਰੋਡ ’ਤੇ ਪਾਣੀ ਆਉਣ ਨਾਲ ਆਵਾਜਾਈ ਪ੍ਰਭਾਵਿਤ ਹੋਈ ਪਈ ਹੈ। ਖਾਲਸਾ ਕਾਲਜ ਅਤੇ ਅੰਬੇਡਕਰ ਨਗਰ ’ਤੇ ਵੀ ਪਾਣੀ ਦਾ ਖਤਰਾ ਮੰਡਰਾ ਰਿਹਾ ਹੈ। ਇਲਾਕੇ ਦੇ ਪਿੰਡਾਂ ਰਾਮਪੁਰ ਬਿਲੜੋਂ ਅਤੇ ਖਾਨਪੁਰ ਵਿਖੇ ਵੀ ਕੰਡੀ ਨਹਿਰ ਸਾਈਡ ਤੋਂ ਪਾਣੀ ਆਉਣ ਕਾਰਨ ਕਈ ਘਰ ਪ੍ਰਭਾਵਿਤ ਹੋਏ ਹਨ ਤੇ ਇਥੇ ਹੜ੍ਹਾਂ ਵਰਗੇ ਹਾਲਾਤ ਬਣੇ ਹੋਏ ਹਨ।

Ad Position 22
No active advertisement
ਪਿਛਲੀ ਖ਼ਬਰ ਸੰਤ ਬਾਬਾ ਘਾਲਾ ਸਿੰਘ ਨੇ ਧਾਰਮਿਕ ਸਮਾਗਮ 'ਚ ਹੜ੍ਹ ਪੀੜਤਾਂ ਦੀ ਮਦਦ ਲਈ ਸਮੂਹ ਸੰਗਤਾਂ ਨੂੰ ਅੱਗੇ ਆਉਣ ਦੀ ਕੀਤੀ ਅਪੀਲ ਅਗਲੀ ਖ਼ਬਰ ਹੜ੍ਹ ਪ੍ਰਭਾਵਿਤ ਖੇਤਰਾਂ 'ਚ ਰਾਹਤ ਕਾਰਜ ਜਾਰੀ, 3400 ਤੋਂ ਵੱਧ ਹੜ੍ਹ ਪੀੜਤਾਂ ਨੂੰ ਕੀਤਾ ਰੈਸਕਿਊ - ਡੀ.ਸੀ.
Ad Position 24