27-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-09-2025

ਗੁਰੂ ਰਾਮਦਾਸ ਐਡਵਾਂਸ ਬੰਨ੍ਹ ਨੂੰ ਲੱਗ ਰਹੀ ਢਾਹ ਨੂੰ ਰੋਕਣ ਲਈ ਵੱਡੀ ਗਿਣਤੀ ਵਿਚ ਇਲਾਕਾ ਨਿਵਾਸੀ ਜੁੱਟੇ

ਸੁਲਤਾਨਪੁਰ ਲੋਧੀ,7 ਸਤੰਬਰ (ਥਿੰਦ) - ਹਲਕਾ ਸੁਲਤਾਨਪੁਰ ਲੋਧੀ ਦੇ ਪਿੰਡ ਮੰਡ ਖਿਜਰਪੁਰ ਕੋਲ ਦਰਿਆ ਬਿਆਸ ਵਲੋਂ ਗੁਰੂ ਰਾਮਦਾਸ ਆਰਜੀ ਐਡਵਾਂਸ ਬੰਨ੍ਹ ਨੂੰ ਜ਼ਬਰਦਸਤ ਢਾਹ ਲਾਈ ਜਾ ਰਹੀ ਹੈ। ਜਿਸ ਨੂੰ ਬਚਾਉਣ ਲਈ ਸੰਤਾਂ ...

Ad Position 21
No active advertisement
ਅਜੀਤ ਡੈਸਕ 07-09-2025

ਸੁਲਤਾਨਪੁਰ ਲੋਧੀ,7 ਸਤੰਬਰ (ਥਿੰਦ) - ਹਲਕਾ ਸੁਲਤਾਨਪੁਰ ਲੋਧੀ ਦੇ ਪਿੰਡ ਮੰਡ ਖਿਜਰਪੁਰ ਕੋਲ ਦਰਿਆ ਬਿਆਸ ਵਲੋਂ ਗੁਰੂ ਰਾਮਦਾਸ ਆਰਜੀ ਐਡਵਾਂਸ ਬੰਨ੍ਹ ਨੂੰ ਜ਼ਬਰਦਸਤ ਢਾਹ ਲਾਈ ਜਾ ਰਹੀ ਹੈ। ਜਿਸ ਨੂੰ ਬਚਾਉਣ ਲਈ ਸੰਤਾਂ ਮਹਾਪੁਰਸ਼ਾਂ ਦੀ ਅਗਵਾਈ ਹੇਠ ਇਲਾਕਾ ਨਿਵਾਸੀ ਵੱਡੀ ਗਿਣਤੀ ਵਿਚ ਬੋਰੇ ਭਰ ਕੇ ਅਤੇ ਰੁੱਖ ਵੱਢ ਕੇ ਸੁੱਟ ਰਹੇ ਹਨ। ਇਸ ਆਰਜੀ ਬੰਨ੍ਹ ਨਾਲ ਲਗਭਗ 5 ਹਜ਼ਾਰ ਏਕੜ ਝੋਨੇ ਦੀ ਫ਼ਸਲ ਸੁਰੱਖਿਅਤ ਹੈ।

ਆਰਜੀ ਬੰਨ੍ਹ ਨੂੰ ਬਚਾਉਣ ਲਈ ਹਲਕਾ ਵਿਧਾਇਕ ਰਾਣਾ ਇੰਦਰ ਪ੍ਰਤਾਪ ਸਿੰਘ ਅਤੇ ਕਪੂਰਥਲਾ ਤੋਂ ਵਿਧਾਇਕ ਅਤੇ ਸਾਬਕਾ ਕੈਬਨਟ ਮੰਤਰੀ ਰਾਣਾ ਗੁਰਜੀਤ ਸਿੰਘ ਵੀ ਇਲਾਕੇ ਦੀ ਸੰਗਤ ਨਾਲ ਜੁਟੇ ਹੋਏ ਹਨ। ਪੋਕਲੈਂਡ ਮਸ਼ੀਨਾਂ ਨਾਲ ਆਰਜੀ ਬੰਨ੍ਹ ਉੱਪਰ ਮਿੱਟੀ ਪਾਈ ਜਾ ਰਹੀ ਹੈ।

Ad Position 22
No active advertisement
ਪਿਛਲੀ ਖ਼ਬਰ ਮਹਾਰਾਸ਼ਟਰ ਵਿਚ ਗਣੇਸ਼ ਮੂਰਤੀ ਵਿਸਰਜਨ ਦੌਰਾਨ ਹਾਦਸਾ, 4 ਲੋਕ ਡੁੱਬੇ , 13 ਲਾਪਤਾ ਅਗਲੀ ਖ਼ਬਰ ਤਰਨ ਤਾਰਨ ਵਿਖੇ ਨਸ਼ੇ ਦਾ ਟੀਕਾ ਲਗਾਉਣ ਨਾਲ 2 ਸਕੇ ਭਰਾਵਾਂ ਦੀ ਮੌਤ
Ad Position 24