27-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-09-2025

ਮਹਾਰਾਸ਼ਟਰ ਵਿਚ ਗਣੇਸ਼ ਮੂਰਤੀ ਵਿਸਰਜਨ ਦੌਰਾਨ ਹਾਦਸਾ, 4 ਲੋਕ ਡੁੱਬੇ , 13 ਲਾਪਤਾ

ਮੁੰਬਈ , 7 ਸਤੰਬਰ - ਮਹਾਰਾਸ਼ਟਰ ਦੇ ਵੱਖ-ਵੱਖ ਜ਼ਿਲ੍ਹਿਆਂ ਵਿਚ ਗਣੇਸ਼ ਤਿਉਹਾਰ ਦੀ ਸਮਾਪਤੀ ਤੋਂ ਬਾਅਦ ਮੂਰਤੀਆਂ ਦੇ ਵਿਸਰਜਨ ਦੌਰਾਨ ਘੱਟੋ-ਘੱਟ 4 ਲੋਕ ਡੁੱਬ ਗਏ ਅਤੇ 13 ਹੋਰ ਲਾਪਤਾ ਹੋ ਗਏ। ਇਸ ਸੰਬੰਧ ...

Ad Position 21
No active advertisement
ਅਜੀਤ ਡੈਸਕ 07-09-2025

ਮੁੰਬਈ , 7 ਸਤੰਬਰ - ਮਹਾਰਾਸ਼ਟਰ ਦੇ ਵੱਖ-ਵੱਖ ਜ਼ਿਲ੍ਹਿਆਂ ਵਿਚ ਗਣੇਸ਼ ਤਿਉਹਾਰ ਦੀ ਸਮਾਪਤੀ ਤੋਂ ਬਾਅਦ ਮੂਰਤੀਆਂ ਦੇ ਵਿਸਰਜਨ ਦੌਰਾਨ ਘੱਟੋ-ਘੱਟ 4 ਲੋਕ ਡੁੱਬ ਗਏ ਅਤੇ 13 ਹੋਰ ਲਾਪਤਾ ਹੋ ਗਏ। ਇਸ ਸੰਬੰਧ ਵਿਚ, ਇਕ ਅਧਿਕਾਰੀ ਨੇ ਦੱਸਿਆ ਕਿ ਪੁਣੇ ਜ਼ਿਲ੍ਹੇ ਦੇ ਚਾਕਨ ਖੇਤਰ ਵਿਚ 3ਵੱਖ-ਵੱਖ ਘਟਨਾਵਾਂ ਵਿਚ 4 ਲੋਕ ਵੱਖ-ਵੱਖ ਜਲ ਭੰਡਾਰਾਂ ਵਿਚ ਵਹਿ ਗਏ।
ਉਨ੍ਹਾਂ ਕਿਹਾ ਕਿ ਵਾਕੀ ਖੁਰਦ ਵਿਚ ਭਾਮਾ ਨਦੀ ਵਿਚ 2 ਲੋਕ ਅਤੇ ਸ਼ੈੱਲ ਪਿੰਪਲਗਾਂਵ ਵਿਚ ਇਕ ਅਤੇ ਇਕ ਵਿਅਕਤੀ ਪੁਣੇ ਦਿਹਾਤੀ ਦੇ ਬੀਰਵਾੜੀ ਵਿਚ ਇਕ ਖੂਹ ਵਿਚ ਡਿੱਗ ਗਿਆ। ਅਧਿਕਾਰੀ ਨੇ ਕਿਹਾ ਕਿ 4 ਲੋਕਾਂ ਵਿਚੋਂ 2 ਦੀਆਂ ਲਾਸ਼ਾਂ ਹੁਣ ਤੱਕ ਬਰਾਮਦ ਕਰ ਲਈਆਂ ਗਈਆਂ ਹਨ ਅਤੇ ਬਾਕੀ 2 ਦੀ ਭਾਲ ਜਾਰੀ ਹੈ। ਨੰਦੇੜ ਜ਼ਿਲ੍ਹੇ ਦੇ ਗਡੇਗਾਓਂ ਵਿਚ ਇਕ ਨਦੀ ਵਿਚ ਤਿੰਨ ਲੋਕ ਵਹਿ ਗਏ। ਪੁਲਿਸ ਨੇ ਕਿਹਾ ਕਿ ਬਾਅਦ ਵਿਚ ਇਕ ਵਿਅਕਤੀ ਨੂੰ ਬਚਾਇਆ ਗਿਆ ਅਤੇ ਬਾਕੀ 2 ਦੀ ਭਾਲ ਜਾਰੀ ਹੈ। ਉਨ੍ਹਾਂ ਕਿਹਾ ਕਿ ਨਾਸਿਕ ਵਿਚ ਇਸੇ ਤਰ੍ਹਾਂ ਦੇ ਦੁਖਾਂਤ ਦਾ ਸ਼ਿਕਾਰ 4 ਲੋਕ ਹੋਏ ਅਤੇ ਉਨ੍ਹਾਂ ਵਿਚੋਂ ਇਕ ਦੀ ਲਾਸ਼ ਸਿਨਾਰ ਵਿਚ ਬਰਾਮਦ ਕੀਤੀ ਗਈ।

 

Ad Position 22
No active advertisement
ਪਿਛਲੀ ਖ਼ਬਰ ਸ੍ਰੀ ਮੁਕਤਸਰ ਸਾਹਿਬ ਇਲਾਕੇ ਵਿਚ ਹੋਈ ਭਰਵੀਂ ਬਾਰਿਸ਼,ਸ਼ਹਿਰ ਹੋਇਆ ਜਲ-ਥਲ ਅਗਲੀ ਖ਼ਬਰ ਗੁਰੂ ਰਾਮਦਾਸ ਐਡਵਾਂਸ ਬੰਨ੍ਹ ਨੂੰ ਲੱਗ ਰਹੀ ਢਾਹ ਨੂੰ ਰੋਕਣ ਲਈ ਵੱਡੀ ਗਿਣਤੀ ਵਿਚ ਇਲਾਕਾ ਨਿਵਾਸੀ ਜੁੱਟੇ
Ad Position 24