27-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-09-2025

ਧੁੱਲੇਵਾਲ ਬੰਨ੍ਹ 'ਤੇ ਥੈਲਿਆਂ ਵਿਚ ਰੇਤਾ ਭਰਨ ਦੀ ਸੇਵਾ ਨਿਭਾਉਂਦਾ ਅਪਾਹਿਜ ਨੌਜਵਾਨ ਬਣਿਆ ਮਿਸਾਲ

ਮਾਛੀਵਾੜਾ ਸਾਹਿਬ , 7 ਸਤੰਬਰ (ਮਨੋਜ ਕੁਮਾਰ) - ਵਾਕਿਆ ਪੰਜਾਬ ਵਿਚ ਅੱਜ ਵੀ ਗੁਰੂਆਂ , ਪੀਰਾਂ ਤੇ ਪੈਗੰਬਰਾਂ ਦੀ ਸ਼ਕਤੀ ਮੌਜਦ ਹੈ ਜੋ ਹਰ ਪੰਜਾਬੀ ਵਿਚ ਵੱਖਰਾ ਜੋਸ਼ ਭਰ ਰਹੀ ਹੈ। ਅਜਿਹਾ ਹੀ ਇਕ ਨਜ਼ਾਰਾ ਉਸ...

Ad Position 21
No active advertisement
ਅਜੀਤ ਡੈਸਕ 07-09-2025

ਮਾਛੀਵਾੜਾ ਸਾਹਿਬ , 7 ਸਤੰਬਰ (ਮਨੋਜ ਕੁਮਾਰ) - ਵਾਕਿਆ ਪੰਜਾਬ ਵਿਚ ਅੱਜ ਵੀ ਗੁਰੂਆਂ , ਪੀਰਾਂ ਤੇ ਪੈਗੰਬਰਾਂ ਦੀ ਸ਼ਕਤੀ ਮੌਜਦ ਹੈ ਜੋ ਹਰ ਪੰਜਾਬੀ ਵਿਚ ਵੱਖਰਾ ਜੋਸ਼ ਭਰ ਰਹੀ ਹੈ। ਅਜਿਹਾ ਹੀ ਇਕ ਨਜ਼ਾਰਾ ਉਸ ਸਮੇਂ ਨਜ਼ਰ ਆਇਆ ਜਦੋਂ ਇਕ ਅਪਾਹਿਜ ਨੌਜਵਾਨ ਧੁੱਲੇਵਾਲ ਬੰਨ੍ਹ ਨੇੜੇ ਸਤਲੁਜ ਦਰਿਆ ਕੋਲ ਪਿਛਲੇ ਕਾਫੀ ਦਿਨਾਂ ਤੋਂ ਲਗਾਤਾਰ ਆਪਣੀ ਸੇਵਾ ਨਿਭਾ ਰਿਹਾ ਹੈ। ਉਹ ਬੰਨ੍ਹ ਨੂੰ ਮਜ਼ਬੂਤ ਕਰਨ ਲਈ ਲਗਾਏ ਜਾ ਰਹੇ ਥੈਲਿਆਂ ਵਿਚ ਰੇਤਾ ਭਰਨ ਦੀ ਸੇਵਾ ਨਿਭਾ ਰਿਹਾ ਹੈ।

ਇਸ ਨੌਜਵਾਨ ਦਾ ਨਾਂਅ ਕਰਨਜੋਤ ਸਿੰਘ ਹੈ ਅਤੇ ਜਿਸ ਦੀ ਉਮਰ 20 ਸਾਲ ਤੇ ਉਹ ਗਿਆਰਵੀਂ ਜਮਾਤ ਦਾ ਵਿਦਿਆਰਥੀ ਹੈ । ਪਿੰਡ ਦੇ ਹੋਰਨਾ ਨੌਜਵਾਨਾਂ ਦਾ ਕਹਿਣਾ ਹੈ ਕਿ ਇਹ ਨੌਜਵਾਨ ਸਵੇਰ ਤੋਂ ਹੀ ਥੈਲਿਆਂ ਵਿਚ ਰੇਤਾ ਭਰਨ ਦਾ ਕੰਮ ਸ਼ੁਰੂ ਕਰ ਦਿੰਦਾ ਹੈ ।

Ad Position 22
No active advertisement
ਪਿਛਲੀ ਖ਼ਬਰ ਟਿੱਪਰ ਚਾਲਕ ਵਲੋਂ ਸਿੱਧੀ ਟੱਕਰ ਮਾਰਨ ’ਤੇ ਜੀਪ ਡਰਾਈਵਰ ਦੀ ਮੌਤ ਅਗਲੀ ਖ਼ਬਰ ਬਿਆਸ ਦਰਿਆ ਦੇ ਬਦਲੇ ਵਹਿਣ ਕਾਰਨ ਮੰਡ ਬਾਊਪੁਰ ਵਿਖੇ ਘਰਾਂ ਨੂੰ ਢਾਅ ਲੱਗਣ ਲੱਗੀ , ਲੋਕ ਘਰਾਂ ਦਾ ਸਾਮਾਨ ਬਾਹਰ ਕੱਢਣ ਲੱ...
Ad Position 24