27-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-09-2025

ਟਿੱਪਰ ਚਾਲਕ ਵਲੋਂ ਸਿੱਧੀ ਟੱਕਰ ਮਾਰਨ ’ਤੇ ਜੀਪ ਡਰਾਈਵਰ ਦੀ ਮੌਤ

ਮਾਛੀਵਾੜਾ ਸਾਹਿਬ, 7 ਸਤੰਬਰ (ਰਾਜਦੀਪ ਸਿੰਘ ਅਲਬੇਲਾ) - ਰੋਪੜ -ਲੁਧਿਆਣਾ ਮਾਰਗ ’ਤੇ ਗੜ੍ਹੀ ਪੁਲ ਨੇੜੇ ਸਰਹਿੰਦ ਨਹਿਰ ਕਿਨਾਰੇ ਜੀਪ ਅਤੇ ਟਿੱਪਰ ਦੀ ਹੋਈ ਸਿੱਧੀ ਟੱਕਰ ਵਿਚ ਜੀਪ ਡਰਾਇਵਰ ਜੋਗਿੰਦਰਾ ਸਿੰਘ ...

Ad Position 21
No active advertisement
ਅਜੀਤ ਡੈਸਕ 07-09-2025

ਮਾਛੀਵਾੜਾ ਸਾਹਿਬ, 7 ਸਤੰਬਰ (ਰਾਜਦੀਪ ਸਿੰਘ ਅਲਬੇਲਾ) - ਰੋਪੜ -ਲੁਧਿਆਣਾ ਮਾਰਗ ’ਤੇ ਗੜ੍ਹੀ ਪੁਲ ਨੇੜੇ ਸਰਹਿੰਦ ਨਹਿਰ ਕਿਨਾਰੇ ਜੀਪ ਅਤੇ ਟਿੱਪਰ ਦੀ ਹੋਈ ਸਿੱਧੀ ਟੱਕਰ ਵਿਚ ਜੀਪ ਡਰਾਇਵਰ ਜੋਗਿੰਦਰਾ ਸਿੰਘ ਰਾਠੌਰ (31) ਵਾਸੀ ਮੱਧ ਪ੍ਰਦੇਸ਼ ਹਾਲ ਵਾਸੀ ਸ਼ਿਮਲਾਪੁਰੀ (ਲੁਧਿਆਣਾ) ਦੀ ਮੌਤ ਹੋ ਗਈ। ਬਹਿਲੋਲਪੁਰ ਚੌਕੀ ਇੰਚਾਰਜ ਸਹਾਇਕ ਥਾਣੇਦਾਰ ਜਗਤਾਰ ਸਿੰਘ ਨੇ ਦੱਸਿਆ ਕਿ ਜੋਗਿੰਦਰਾ ਸਿੰਘ ਪਿਕਅੱਪ ਜੀਪ ਰਾਹੀਂ ਕੇਲਾ ਭਰ ਕੇ ਚਮਕੌਰ ਸਾਹਿਬ ਸਬਜ਼ੀ ਮੰਡੀ ਵਿਚ ਵੇਚਣ ਜਾ ਰਿਹਾ ਸੀ ਕਿ ਗੜ੍ਹੀ ਪੁਲ ਤੋਂ ਸਾਹਮਣੇ ਤੋਂ ਆ ਰਹੇ ਟਿੱਪਰ ਨਾਲ ਉਸ ਦੀ ਸਿੱਧੀ ਟੱਕਰ ਹੋ ਗਈ।

ਹਾਦਸੇ ਵਿਚ ਜੀਪ ਪੂਰੀ ਤਰ੍ਹਾਂ ਟੁੱਟ ਗਈ ਅਤੇ ਚਾਲਕ ਜੋਗਿੰਦਰਾ ਸਿੰਘ ਗੰਭੀਰ ਰੂਪ ਵਿਚ ਜ਼ਖ਼ਮੀ ਹੋ ਗਿਆ ਜਿਸ ਨੂੰ ਇਲਾਜ ਲਈ ਹਸਪਤਾਲ ਲਿਆਂਦਾ ਗਿਆ ਪਰ ਉੱਥੇ ਉਸ ਦੀ ਮੌਤ ਹੋ ਗਈ। ਪੁਲਿਸ ਵਲੋਂ ਮ੍ਰਿਤਕ ਜੋਗਿੰਦਰ ਸਿੰਘ ਦੀ ਲਾਸ਼ ਦਾ ਪੋਸਟ ਮਾਰਟਮ ਕਰਵਾ ਵਾਰਿਸਾਂ ਨੂੰ ਸੌਂਪ ਦਿੱਤੀ ਹੈ ਅਤੇ ਟਿੱਪਰ ਚਾਲਕ ਅਸ਼ਵਨੀ ਕੁਮਾਰ ਵਾਸੀ ਮਿਲਹਾ, ਥਾਣਾ ਨੰਗਲ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ।

Ad Position 22
No active advertisement
ਪਿਛਲੀ ਖ਼ਬਰ ਦਿੱਲੀ ਤੋਂ ਰਾਹਤ ਸਮੱਗਰੀ ਦੇ 52 ਟਰੱਕ ਪੰਜਾਬ ਲਈ ਰਵਾਨਾ ਅਗਲੀ ਖ਼ਬਰ ਧੁੱਲੇਵਾਲ ਬੰਨ੍ਹ 'ਤੇ ਥੈਲਿਆਂ ਵਿਚ ਰੇਤਾ ਭਰਨ ਦੀ ਸੇਵਾ ਨਿਭਾਉਂਦਾ ਅਪਾਹਿਜ ਨੌਜਵਾਨ ਬਣਿਆ ਮਿਸਾਲ
Ad Position 24