28-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-09-2025

ਵਿਰਕ ਕਲਾਂ ’ਚ ਮਾਂ-ਧੀ ਦਾ ਕਤਲ

ਬਠਿੰਡਾ, 8 ਸਤੰਬਰ (ਅੰਮਿ੍ਤਪਾਲ ਸਿੰਘ ਵਲਾਣ)- ਅੱਜ ਨੇੜਲੇ ਪਿੰਡ ਵਿਰਕ ਕਲਾਂ ਵਿਖੇ ਅਣਖ ਖਾਤਰ ਇਕ ਪਿਓ ਨੇ ਆਪਣੀ ਧੀ ਅਤੇ ਦੋਹਤੀ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ ਹੈ....

Ad Position 21
No active advertisement
ਅਜੀਤ ਡੈਸਕ 08-09-2025

ਬਠਿੰਡਾ, 8 ਸਤੰਬਰ (ਅੰਮਿ੍ਤਪਾਲ ਸਿੰਘ ਵਲਾਣ)- ਅੱਜ ਨੇੜਲੇ ਪਿੰਡ ਵਿਰਕ ਕਲਾਂ ਵਿਖੇ ਅਣਖ ਖਾਤਰ ਇਕ ਪਿਓ ਨੇ ਆਪਣੀ ਧੀ ਅਤੇ ਦੋਹਤੀ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ ਹੈ। ਪੁਲਿਸ ਵਲੋ ਮ੍ਰਿਤਕ ਮਾਂ-ਧੀ ਦੀਆਂ ਲਾਸ਼ਾਂ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਪਹੁੰਚਾਇਆ ਗਿਆ। ਇਸ ਸੰਬੰਧੀ ਡੀ.ਐਸ.ਪੀ. ਹਰਜੀਤ ਸਿੰਘ ਨੇ ਦੱਸਿਆ ਕਿ ਜਸਮਨਦੀਪ ਕੌਰ ਨੇ 5-6 ਸਾਲ ਪਹਿਲਾਂ ਹੀ ਆਪਣੇ ਪਿੰਡ ਦੇ ਇਕ ਲੜਕੇ ਰਵੀ ਸ਼ਰਮਾ ਨਾਲ ਪ੍ਰੇਮ ਵਿਆਹ ਕਰਵਾਇਆ ਸੀ, ਜਿਸ ਤੋਂ ਲੜਕੀ ਦੇ ਪਰਿਵਾਰਕ ਮੈਂਬਰ ਔਖੇ ਸਨ। ਅੱਜ ਜਦੋਂ ਜਸਮਨਦੀਪ ਕੌਰ ਆਪਣੀ ਛੋਟੀ ਬੱਚੀ ਏਕਮਨੂਰ ਨਾਲ ਦਵਾਈ ਲਿਆਉਣ ਲਈ ਪਿੰਡ ਦੇ ਬੱਸ ਅੱਡੇ 'ਤੇ ਖੜੀ ਸੀ ਤਾਂ ਮੌਕੇ 'ਤੇ ਪੁੱਜੇ ਲੜਕੀ ਦੇ ਪਿਤਾ ਰਾਜਵੀਰ ਸਿੰਘ ਨੇ ਤੇਜ਼ਧਾਰ ਹਥਿਆਰ ਨਾਲ ਮਾਂ-ਧੀ 'ਤੇ ਹਮਲਾ ਕਰ ਦਿੱਤਾ, ਜਿਸ ਕਾਰਨ ਜਸਮਨਦੀਪ ਦੀ ਮੌਕੇ 'ਤੇ ਮੌਤ ਹੋ ਗਈ, ਜਦਕਿ ਗੰਭੀਰ ਜ਼ਖ਼ਮੀ ਬੱਚੀ ਏਕਮਨੂਰ ਨੂੰ ਹਸਪਤਾਲ ਲਿਜਾਣ ਉਪਰੰਤ ਡਾਕਟਰਾਂ ਨੇ ਮ੍ਰਿਤਕ ਕਰਾਰ ਦੇ ਦਿੱਤਾ। ਪੁਲਿਸ ਵਲੋਂ ਕਾਤਲ ਨੂੰ ਫੜਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।

Ad Position 22
No active advertisement
ਪਿਛਲੀ ਖ਼ਬਰ ‘ਜਿਸ ਦਾ ਖ਼ੇਤ, ਉਸ ਦੀ ਰੇਤ’ ਨੂੰ ਪੰਜਾਬ ਸਰਕਾਰ ਨੇ ਦਿੱਤੀ ਮਨਜ਼ੂਰੀ ਅਗਲੀ ਖ਼ਬਰ ਅਕਾਲੀ ਦਲ ਦੀ ਸਮੁੱਚੀ ਲੀਡਰਸ਼ਿਪ ਪੰਜਾਬ ਦੇ ਨਾਲ ਹੈ ਖੜ੍ਹੀ- ਅਰਸ਼ਦੀਪ ਸਿੰਘ ਕਲੇਰ
Ad Position 24