28-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-09-2025

ਸ਼ਹੀਦ ਭਗਤ ਸਿੰਘ ਨਗਰ ਦਾ ਬੁਰਜ ਟਹਿਲ ਦਾਸ ਦਾ ਬੰਨ੍ਹ ਟੁੱਟਿਆ

ਨਵਾਂਸ਼ਹਿਰ, 9 ਸਤੰਬਰ (ਜਸਬੀਰ ਸਿੰਘ ਨੂਰਪੁਰ, ਗੁਰਨਾਮ ਸਿੰਘ ਖੁਰਦ)- ਨਵਾਂਸ਼ਹਿਰ ਦੇ ਸ਼ਹੀਦ ਭਗਤ ਸਿੰਘ ਨਗਰ ਦਾ ਸਤਲੁਜ ਦਰਿਆ ’ਤੇ ਪੈਂਦਾ ਬੁਰਜ ਟਹਿਲ ਦਾਸ ਬੰਨ੍ਹ ਤਿੰਨ ਥਾਵਾਂ ’ਤੋਂ ਟੁੱਟ....

Ad Position 21
No active advertisement
ਅਜੀਤ ਡੈਸਕ 09-09-2025

ਨਵਾਂਸ਼ਹਿਰ, 9 ਸਤੰਬਰ (ਜਸਬੀਰ ਸਿੰਘ ਨੂਰਪੁਰ, ਗੁਰਨਾਮ ਸਿੰਘ ਖੁਰਦ)- ਨਵਾਂਸ਼ਹਿਰ ਦੇ ਸ਼ਹੀਦ ਭਗਤ ਸਿੰਘ ਨਗਰ ਦਾ ਸਤਲੁਜ ਦਰਿਆ ’ਤੇ ਪੈਂਦਾ ਬੁਰਜ ਟਹਿਲ ਦਾਸ ਬੰਨ੍ਹ ਤਿੰਨ ਥਾਵਾਂ ’ਤੋਂ ਟੁੱਟ ਗਿਆ। ਬੰਨ੍ਹ ਨੂੰ ਮਜ਼ਬੂਤ ਕਰਨ ਲਈ ਰਾਤ ਭਰ ਤੋਂ ਵੱਡੀ ਗਿਣਤੀ ਵਿਚ ਇਲਾਕੇ ਦੇ ਲੋਕ ਪੁੱਜੇ ਹੋਏ ਹਨ। ਇਸ ਬੰਨ੍ਹ ਦੇ ਟੁੱਟਣ ਨਾਲ ਇਲਾਕੇ ਦੇ ਸੈਂਕੜੇ ਪਿੰਡ ਪਾਣੀ ਦੀ ਮਾਰ ਹੇਠ ਆ ਗਏ । ਕੁਲਦੀਪ ਸਿੰਘ ਵਜੀਦਪੁਰ ਪ੍ਰਧਾਨ ਦੁਆਬਾ ਕਿਸਾਨ ਯੂਨੀਅਨ ਨੇ ਆਖਿਆ ਕਿ ਰਾਤ ਦੇ ਸਮੇਂ ਜਿਵੇਂ ਹੀ ਬੰਨ੍ਹ ਦੇ ਟੁੱਟਣ ਦਾ ਪਤਾ ਲੱਗਿਆ ਤਾਂ ਇਲਾਕੇ ਦੇ ਲੋਕਾਂ ਨੂੰ ਅਨਾਉਂਸਮੈਂਟ ਕਰਕੇ ਸੱਦਿਆ ਗਿਆ। ਉਹਨਾਂ ਆਖਿਆ ਕਿ ਬੰਨ੍ਹ ਨੂੰ ਮਜਬੂਤ ਕਰਨ ਲਈ ਕੋਸ਼ਿਸ਼ਾਂ ਜਾਰੀ ਹਨ।

Ad Position 22
No active advertisement
ਪਿਛਲੀ ਖ਼ਬਰ ਪ੍ਰਧਾਨ ਮੰਤਰੀ ਮੋਦੀ ਅੱਜ ਕਰਨਗੇ ਹਿਮਾਚਲ ਤੇ ਪੰਜਾਬ ਦੇ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ ਅਗਲੀ ਖ਼ਬਰ ਸੁਖਬੀਰ ਸਿੰਘ ਬਾਦਲ ਅੱਜ ਕਰਨਗੇ ਹੜ੍ਹ ਪ੍ਰਭਾਵਿਤ ਹਰੀਕੇ ਹਥਾੜ ਖੇਤਰ ਦਾ ਦੌਰਾ
Ad Position 24