02-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-09-2025

ਛੱਤੀਸਗੜ੍ਹ: ਸੁਰੱਖਿਆ ਬਲਾਂ ਤੇ ਨਕਸਲੀਆਂ ਵਿਚਾਲੇ ਮੁਕਾਬਲਾ, 10 ਨਕਸਲੀ ਢੇਰ

ਰਾਏਪੁਰ, 12 ਸਤੰਬਰ- ਛੱਤੀਸਗੜ੍ਹ ਦੇ ਗਾਰੀਆਬੰਦ ਵਿਚ ਸੁਰੱਖਿਆ ਬਲਾਂ ਅਤੇ ਨਕਸਲੀਆਂ ਵਿਚਕਾਰ ਰੁਕ-ਰੁਕ ਕੇ ਗੋਲੀਬਾਰੀ ਜਾਰੀ ਹੈ। ਗਾਰੀਆਬੰਦ ਈ-30, ਐਸ.ਟੀ.ਐਫ਼. ਅਤੇ ਕੋਬਰਾ ਦੇ ਵਿਸ਼ੇਸ਼....

Ad Position 21
No active advertisement
ਅਜੀਤ ਡੈਸਕ 12-09-2025

ਰਾਏਪੁਰ, 12 ਸਤੰਬਰ- ਛੱਤੀਸਗੜ੍ਹ ਦੇ ਗਾਰੀਆਬੰਦ ਵਿਚ ਸੁਰੱਖਿਆ ਬਲਾਂ ਅਤੇ ਨਕਸਲੀਆਂ ਵਿਚਕਾਰ ਰੁਕ-ਰੁਕ ਕੇ ਗੋਲੀਬਾਰੀ ਜਾਰੀ ਹੈ। ਗਾਰੀਆਬੰਦ ਈ-30, ਐਸ.ਟੀ.ਐਫ਼. ਅਤੇ ਕੋਬਰਾ ਦੇ ਵਿਸ਼ੇਸ਼ ਬਲ ਸਰਗਰਮ ਹਨ। ਹੁਣ ਤੱਕ ਚੱਲ ਰਹੇ ਮੁਕਾਬਲੇ ਵਿਚ 10 ਹਥਿਆਰ ਬਰਾਮਦ ਕੀਤੇ ਗਏ ਹਨ ਅਤੇ ਸੀ.ਸੀ. ਮੈਂਬਰ ਮਨੋਜ ਉਰਫ਼ ਮੋਡਮ ਬਾਲਕ੍ਰਿਸ਼ਨ ਸਮੇਤ 10 ਨਕਸਲੀ ਮਾਰੇ ਗਏ ਹਨ।

ਜਾਣਕਾਰੀ ਅਨੁਸਾਰ ਮੈਨਪੁਰ ਦੇ ਜੰਗਲਾਂ ਵਿਚ ਹੋਏ ਮੁਕਾਬਲੇ ਵਿਚ ਇਕ ਕਰੋੜ ਰੁਪਏ ਦਾ ਇਨਾਮੀ ਨਕਸਲੀ ਮਨੋਜ ਉਰਫ਼ ਮੋਡਮ ਬਾਲਕ੍ਰਿਸ਼ਨ ਵੀ ਮਾਰਿਆ ਗਿਆ। 25 ਲੱਖ ਰੁਪਏ ਦਾ ਇਨਾਮੀ ਨਕਸਲੀ ਪ੍ਰਮੋਦ ਵੀ ਮਾਰਿਆ ਗਿਆ। ਰਾਏਪੁਰ ਡਿਵੀਜ਼ਨ ਦੇ ਆਈ.ਜੀ. ਅਮਰੇਸ਼ ਮਿਸ਼ਰਾ ਅਤੇ ਗਾਰੀਆਬੰਦ ਜ਼ਿਲ੍ਹੇ ਦੇ ਐਸ.ਪੀ. ਨਿਖਿਲ ਰਾਖੇਚਾ ਨੇ ਮੁਕਾਬਲੇ ਦੀ ਪੁਸ਼ਟੀ ਕੀਤੀ।

ਪੁਲਿਸ ਅਧਿਕਾਰੀਆਂ ਤੋਂ ਮਿਲੀ ਜਾਣਕਾਰੀ ਅਨੁਸਾਰ ਮੈਨਪੁਰ ਦੇ ਜੰਗਲਾਂ ਵਿਚ ਨਕਸਲੀਆਂ ਦੀ ਮੌਜੂਦਗੀ ਦੀ ਸੂਚਨਾ ’ਤੇ ਗਾਰੀਆਬੰਦ ਈ-30, ਐਸ.ਟੀ.ਐਫ਼. ਅਤੇ ਸੀ.ਆਰ.ਪੀ.ਐਫ਼. ਦੀ ਕੋਬਰਾ ਟੀਮ ਮੌਕੇ ’ਤੇ ਪਹੁੰਚੀ, ਜਿਥੇ ਫੋਰਸ ਅਤੇ ਨਕਸਲੀਆਂ ਵਿਚਕਾਰ ਰੁਕ-ਰੁਕ ਕੇ ਮੁਕਾਬਲਾ ਚੱਲ ਰਿਹਾ ਹੈ। ਮੁਕਾਬਲੇ ਵਾਲੀ ਥਾਂ ਤੋਂ ਵੱਡੀ ਮਾਤਰਾ ਵਿਚ ਹਥਿਆਰ ਬਰਾਮਦ ਕੀਤੇ ਗਏ ਹਨ। ਇਨ੍ਹਾਂ ਵਿਚ ਸੱਤ ਆਟੋਮੈਟਿਕ ਹਥਿਆਰ ਸ਼ਾਮਿਲ ਹਨ। ਬਹੁਤ ਸਾਰੀਆਂ ਨਕਸਲੀ ਸਮੱਗਰੀਆਂ ਵੀ ਬਰਾਮਦ ਕੀਤੀਆਂ ਗਈਆਂ ਹਨ। ਕਿਹਾ ਜਾਂਦਾ ਹੈ ਕਿ ਮਨੋਜ ਉਰਫ਼ ਮੋਡੇਮ ਬਾਲਕ੍ਰਿਸ਼ਨ ਉਰਫ਼ ਭਾਸਕਰ ਇਕ ਨਕਸਲੀ ਜਿਸ ਦੇ ਸਿਰ ’ਤੇ 1 ਕਰੋੜ ਰੁਪਏ ਦਾ ਇਨਾਮ ਸੀ, ਨਕਸਲੀਆਂ ਦੀ ਕੇਂਦਰੀ ਕਮੇਟੀ ਦਾ ਮੈਂਬਰ ਸੀ। ਉਹ ਓਡੀਸ਼ਾ ਸਟੇਟ ਕਮੇਟੀ ਦਾ ਸਕੱਤਰ ਸੀ। ਉਹ ਓ.ਐਸ.ਸੀ. ਅਤੇ ਸੀ.ਆਰ.ਬੀ. ਦਾ ਮੈਂਬਰ ਵੀ ਸੀ।

Ad Position 22
No active advertisement
ਪਿਛਲੀ ਖ਼ਬਰ ਸਿੱਕਮ: ਜ਼ਮੀਨ ਖਿਸਕਣ ਕਾਰਨ 4 ਲੋਕਾਂ ਦੀ ਮੌਤ ਅਗਲੀ ਖ਼ਬਰ ਮਨਜਿੰਦਰ ਸਿੰਘ ਲਾਲਪੁਰਾ ਨੂੰ ਅੱਜ ਸੁਣਾਈ ਜਾਵੇਗੀ ਸਜ਼ਾ
Ad Position 24