03-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-09-2025

ਭੁਲੱਥ ਤੋਂ ਵਿਧਾਇਕ ਸੁਖਪਾਲ ਸਿੰਘ ਖਹਿਰਾ ਖ਼ਿਲਾਫ਼ ਮਨੀ ਲਾਂਡਰਿੰਗ ਮਾਮਲੇ ’ਚ ਬੈਂਕ ਅਧਿਕਾਰੀ ਨੇ ਦਿੱਤੀ ਗਵਾਹੀ

ਐੱਸ. ਏ. ਐੱਸ. ਨਗਰ, 12 ਸਤੰਬਰ (ਕਪਿਲ ਵਧਵਾ)- ਮੁਹਾਲੀ ਅਦਾਲਤ ਵਿਖੇ ਕਾਂਗਰਸੀ ਆਗੂ ਅਤੇ ਭੁਲੱਥ ਹਲਕੇ ਤੋਂ ਵਿਧਾਇਕ ਸੁਖਪਾਲ ਸਿੰਘ ਖਹਿਰਾ ਖ਼ਿਲਾਫ਼ ਦਰਜ ਮਨੀ ਲਾਂਡਰਿੰਗ....

Ad Position 21
No active advertisement
ਅਜੀਤ ਡੈਸਕ 12-09-2025

ਐੱਸ. ਏ. ਐੱਸ. ਨਗਰ, 12 ਸਤੰਬਰ (ਕਪਿਲ ਵਧਵਾ)- ਮੁਹਾਲੀ ਅਦਾਲਤ ਵਿਖੇ ਕਾਂਗਰਸੀ ਆਗੂ ਅਤੇ ਭੁਲੱਥ ਹਲਕੇ ਤੋਂ ਵਿਧਾਇਕ ਸੁਖਪਾਲ ਸਿੰਘ ਖਹਿਰਾ ਖ਼ਿਲਾਫ਼ ਦਰਜ ਮਨੀ ਲਾਂਡਰਿੰਗ ਮਾਮਲੇ ਵਿਚ ਅੱਜ ਇਕ ਬੈਂਕ ਅਧਿਕਾਰੀ ਨੇ ਗਵਾਹੀ ਦਿੱਤੀ ਹੈ। ਜਾਣਕਾਰੀ ਅਨੁਸਾਰ ਇੰਫੋਰਸਮੈਂਟ ਡਾਇਰੈਕਟੋਰੇਟ ਨੇ ਖਹਿਰਾ ਵਿਰੁੱਧ ਮਨੀ ਲਾਂਡਰਿੰਗ ਰੋਕਥਾਮ ਕਾਨੂੰਨ ਤਹਿਤ ਮਾਮਲਾ ਦਰਜ ਕੀਤਾ ਸੀ, ਜਿਸ ਤੋਂ ਬਾਅਦ ਮੁਹਾਲੀ ਅਦਾਲਤ ਵਿਖੇ ਉਨ੍ਹਾਂ ਖਿਲਾਫ਼ ਦੋਸ਼ ਤੈਅ ਕੀਤੇ ਗਏ ਸਨ। ਮੁਹਾਲੀ ਅਦਾਲਤ ਵਿਖੇ ਉਕਤ ਮਾਮਲੇ ਦੀ ਸੁਣਵਾਈ ਦੌਰਾਨ ਐਕਸਿਸ ਬੈਂਕ ਦੇ ਅਧਿਕਾਰੀ ਵਿਰੁੱਧ ਗਵਾਹੀ ਦੇਣ ਲਈ ਨਾ ਆਉਣ ਕਾਰਨ ਗੈਰ ਜ਼ਮਾਨਤੀ ਵਾਰੰਟ ਵੀ ਜਾਰੀ ਕੀਤੇ ਗਏ ਸਨ। ਜਿਸ ਤੋਂ ਬਾਅਦ ਅੱਜ ਅਦਾਲਤ ਵਿਖੇ ਸੁਖਪਾਲ ਸਿੰਘ ਖਹਿਰਾ ਪੇਸ਼ ਹੋਏ, ਇਸੇ ਦੌਰਾਨ ਇਸਤਗਾਸਾ ਪੱਖ ਵਲੋਂ ਬੁਲਾਏ ਗਏ ਬੈਂਕ ਅਧਿਕਾਰੀ ਨੇ ਆਪਣੇ ਬਿਆਨ ਦਰਜ ਕਰਵਾਏ ਹਨ। ਹੁਣ ਇਸ ਮਾਮਲੇ ਦੀ ਅਗਲੀ ਸੁਣਵਾਈ 3 ਅਕਤੂਬਰ ਨੂੰ ਹੋਵੇਗੀ।

Ad Position 22
No active advertisement
ਪਿਛਲੀ ਖ਼ਬਰ ਹੜ੍ਹਾਂ ਦੇ ਸਾਰੇ ਪੀੜਤਾਂ ਨੂੰ ਜਲਦ ਮਿਲੇਗਾ ਮੁਆਵਜ਼ਾ- ਮੁੱਖ ਮੰਤਰੀ ਮਾਨ ਅਗਲੀ ਖ਼ਬਰ ਪ੍ਰਧਾਨ ਮੰਤਰੀ ਨੂੰ ਪੰਜਾਬ ਤੋਂ ਦੂਰ ਰੱਖਣ ਦੀ ਕੀਤੀ ਜਾ ਰਹੀ ਹੈ ਕੋਸ਼ਿਸ਼- ਰਵਨੀਤ ਸਿੰਘ ਬਿੱਟੂ
Ad Position 24