05-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-09-2025

ਰੂਸ ’ਚ ਲੱਗੇ ਭੁਚਾਲ ਦੇ ਤੇਜ਼ ਝਟਕੇ

ਮਾਸਕੋ, 13 ਸਤੰਬਰ- ਰੂਸ ਵਿਚ ਅੱਜ ਭੁਚਾਲ ਦੇ ਤੇਜ਼ ਝਟਕੇ ਮਹਿਸੂਸ ਕੀਤੇ ਗਏ। ਰੂਸ ਦੇ ਕਾਮਚਟਕਾ ਪ੍ਰਾਇਦੀਪ ਦੇ ਪੂਰਬੀ ਤੱਟ ਦੇ ਨੇੜੇ 7.1 ਤੀਬਰਤਾ ਦਾ ਭੁਚਾਲ ਆਇਆ। ਇਸ ਤੋਂ ਬਾਅਦ....

Ad Position 21
No active advertisement
ਅਜੀਤ ਡੈਸਕ 13-09-2025

ਮਾਸਕੋ, 13 ਸਤੰਬਰ- ਰੂਸ ਵਿਚ ਅੱਜ ਭੁਚਾਲ ਦੇ ਤੇਜ਼ ਝਟਕੇ ਮਹਿਸੂਸ ਕੀਤੇ ਗਏ। ਰੂਸ ਦੇ ਕਾਮਚਟਕਾ ਪ੍ਰਾਇਦੀਪ ਦੇ ਪੂਰਬੀ ਤੱਟ ਦੇ ਨੇੜੇ 7.1 ਤੀਬਰਤਾ ਦਾ ਭੁਚਾਲ ਆਇਆ। ਇਸ ਤੋਂ ਬਾਅਦ ਖੇਤਰ ਵਿਚ ਸੁਨਾਮੀ ਦੀ ਚਿਤਾਵਨੀ ਜਾਰੀ ਕੀਤੀ ਗਈ। ਭਾਰਤ ਦੇ ਰਾਸ਼ਟਰੀ ਭੂਚਾਲ ਵਿਗਿਆਨ ਕੇਂਦਰ ਨੇ ਭੁਚਾਲ ਦੀ ਤੀਬਰਤਾ 7 ਮਾਪੀ ਹੈ। ਐਨ.ਸੀ.ਐਸ. ਦੇ ਅਨੁਸਾਰ ਭੁਚਾਲ ਸਵੇਰੇ 8:07 ਵਜੇ ਆਇਆ। ਇਸ ਦਾ ਕੇਂਦਰ ਜ਼ਮੀਨ ਤੋਂ 60 ਕਿਲੋਮੀਟਰ ਡੂੰਘਾਈ ਵਿਚ ਸੀ।

ਜਰਮਨ ਭੂ-ਵਿਗਿਆਨਕ ਖੋਜ ਕੇਂਦਰ (ਜੀਐਫਜ਼ੈਡ) ਨੇ ਕਿਹਾ ਕਿ ਭੁਚਾਲ ਦਾ ਕੇਂਦਰ 10 ਕਿਲੋਮੀਟਰ ਦੀ ਡੂੰਘਾਈ ਵਿਚ ਸੀ, ਜਦੋਂ ਕਿ ਯੂ.ਐਸ. ਭੂ-ਵਿਗਿਆਨਕ ਸਰਵੇਖਣ (ਯੂਐਸਜੀਐਸ) ਨੇ ਕਿਹਾ ਕਿ ਇਸ ਦੀ ਤੀਬਰਤਾ 7.4 ਸੀ ਅਤੇ ਭੁਚਾਲ ਦਾ ਕੇਂਦਰ 39.5 ਕਿਲੋਮੀਟਰ ਦੀ ਡੂੰਘਾਈ ਵਿਚ ਸੀ। ਜਾਪਾਨ ਮੌਸਮ ਵਿਗਿਆਨ ਏਜੰਸੀ ਦੇ ਹਵਾਲੇ ਨਾਲ ਕਿਹਾ ਗਿਆ ਕਿ ਕਾਮਚਟਕਾ ਦੇ ਦੱਖਣ-ਪੱਛਮ ਵਿਚ ਸਥਿਤ ਜਾਪਾਨ ਨੇ ਸੁਨਾਮੀ ਦੀ ਕੋਈ ਚਿਤਾਵਨੀ ਜਾਰੀ ਨਹੀਂ ਕੀਤੀ ਹੈ।

Ad Position 22
No active advertisement
ਪਿਛਲੀ ਖ਼ਬਰ ਅੱਜ ਮਨੀਪੁਰ ਜਾਣਗੇ ਪ੍ਰਧਾਨ ਮੰਤਰੀ ਮੋਦੀ ਅਗਲੀ ਖ਼ਬਰ ਤਾਮਿਲਨਾਡੂ : ਟੀਵੀਕੇ ਮੁਖੀ ਅਤੇ ਅਦਾਕਾਰ ਵਿਜੇ ਅੱਜ ਤ੍ਰਿਚੀ ਜ਼ਿਲ੍ਹੇ ਵਿਚ ਸ਼ੁਰੂ ਕਰਨਗੇ ਆਪਣਾ ਰਾਜ ਵਿਆਪੀ ਪ੍ਰਚਾਰ
Ad Position 24