18-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-09-2025

ਪ੍ਰਵਾਸੀ ਦਾ ਢਾਈ ਸਾਲਾ ਬੱਚਾ ਭੇਤਭਰੇ ਢੰਗ ਨਾਲ ਲਾਪਤਾ

ਮਾਛੀਵਾੜਾ ਸਾਹਿਬ, 18 ਸਤੰਬਰ (ਰਾਜਦੀਪ ਸਿੰਘ ਅਲਬੇਲਾ)-ਸਰਹਿੰਦ ਨਹਿਰ ਕਿਨਾਰੇ ਵਸਦੇ ਪਿੰਡ ਗੜ੍ਹੀ...

Ad Position 21
No active advertisement
ਅਜੀਤ ਡੈਸਕ 18-09-2025

ਮਾਛੀਵਾੜਾ ਸਾਹਿਬ, 18 ਸਤੰਬਰ (ਰਾਜਦੀਪ ਸਿੰਘ ਅਲਬੇਲਾ)-ਸਰਹਿੰਦ ਨਹਿਰ ਕਿਨਾਰੇ ਵਸਦੇ ਪਿੰਡ ਗੜ੍ਹੀ ਤਰਖਾਣਾ ਵਿਖੇ ਢਾਈ ਸਾਲਾ ਮਾਸੂਮ ਬੱਚਾ ਭੇਤਭਰੇ ਢੰਗ ਨਾਲ ਲਾਪਤਾ ਹੋ ਗਿਆ। ਪਰਿਵਾਰ ਵਾਲਿਆਂ ਨੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਾਢੇ 12 ਵਜੇ ਵਿਕਾਸ ਸਾਹਨੀ ਦਾ ਢਾਈ ਸਾਲਾ ਮਾਸੂਮ ਬੱਚਾ ਲਕਸ਼ ਕੁਮਾਰ ਆਪਣੀ ਦਾਦੀ ਅਨੀਤਾ ਦੇਵੀ ਨਾਲ ਘਰ ਨੇੜੇ ਬਣੀ ਦੁਕਾਨ ਤੋਂ ਖਾਣ-ਪੀਣ ਲਈ ਸਾਮਾਨ ਲੈਣ ਗਿਆ। ਦਾਦੀ ਅਨੀਤਾ ਦੇਵੀ ਖੁਦ ਕੰਮ ’ਤੇ ਚਲੀ ਗਈ ਅਤੇ ਉਸ ਨੇ ਲਕਸ਼ ਕੁਮਾਰ ਨੂੰ ਦੂਸਰੇ ਬੱਚਿਆਂ ਨਾਲ ਘਰ ਵੱਲ ਨੂੰ ਤੋਰ ਦਿੱਤਾ, ਜਦੋਂ ਬੱਚਾ ਘਰ ਨਾ ਪਹੁੰਚਿਆ ਤਾਂ ਪਰਿਵਾਰਕ ਮੈਂਬਰਾਂ ਵਿਚ ਹਾਹਾਕਾਰ ਮਚ ਗਈ। ਉਨ੍ਹਾਂ ਵਲੋਂ ਬੱਚੇ ਦੀ ਕਾਫ਼ੀ ਭਾਲ ਕੀਤੀ ਪਰ ਖ਼ਬਰ ਲਿਖੇ ਜਾਣ ਤੱਕ ਉਸਦਾ ਕੋਈ ਸੁਰਾਗ ਨਾ ਲੱਗਾ। ਪਰਿਵਾਰ ਵਲੋਂ ਮਾਛੀਵਾੜਾ ਥਾਣਾ ਵਿਖੇ ਸੂਚਿਤ ਕਰ ਦਿੱਤਾ ਗਿਆ ਹੈ, ਜਿਸ ਤੋਂ ਬਾਅਦ ਪੁਲਿਸ ਜਾਂਚ ਵਿਚ ਜੁਟੀ ਹੋਈ ਹੈ। 

Ad Position 22
No active advertisement
ਪਿਛਲੀ ਖ਼ਬਰ ਸੜਕ ਹਾਦਸੇ ਵਿਚ ਜ਼ਖ਼ਮੀ ਨੌਜਵਾਨ ਦੀ ਮੌਤ ਅਗਲੀ ਖ਼ਬਰ ਹਵਾਲਾਤੀ ਦੀ ਮੌਤ ਮਾਮਲੇ 'ਚ ਪਰਿਵਾਰ ਨੇ ਲਾਏ ਸੀ.ਆਈ.ਏ. ਸਟਾਫ਼ ਦੀ ਪੁਲਿਸ 'ਤੇ ਕੁੱਟਮਾਰ ਦੇ ਦੋਸ਼
Ad Position 24