21-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-09-2025

ਪ੍ਰਧਾਨ ਮੰਤਰੀ ਵਲੋਂ ਵਰਚੁਅਲੀ ਕੀਤਾ ਗਿਆ ਅਤਿ ਆਧੁਨਿਕ ਕਰੂਜ਼ ਟਰਮੀਨਲ ਦਾ ਉਦਘਾਟਨ

ਗੁਜਰਾਤ, 20 ਸਤੰਬਰ- ਪ੍ਰਧਾਨ ਮੰਤਰੀ ਮੋਦੀ ਨੇ ਅੱਜ ਗੁਜਰਾਤ ਦੇ ਭਾਵਨਗਰ ਤੋਂ ਮੁੰਬਈ ਦੇ ਅਤਿ-ਆਧੁਨਿਕ ਕਰੂਜ਼ ਟਰਮੀਨਲ ਦਾ ਵਰਚੁਅਲੀ ਉਦਘਾਟਨ ਕੀਤਾ। ਇਹ ਦੇਸ਼ ਦਾ ਸਭ ਤੋਂ ਵੱਡਾ....

Ad Position 21
No active advertisement
ਅਜੀਤ ਡੈਸਕ 20-09-2025

ਗੁਜਰਾਤ, 20 ਸਤੰਬਰ- ਪ੍ਰਧਾਨ ਮੰਤਰੀ ਮੋਦੀ ਨੇ ਅੱਜ ਗੁਜਰਾਤ ਦੇ ਭਾਵਨਗਰ ਤੋਂ ਮੁੰਬਈ ਦੇ ਅਤਿ-ਆਧੁਨਿਕ ਕਰੂਜ਼ ਟਰਮੀਨਲ ਦਾ ਵਰਚੁਅਲੀ ਉਦਘਾਟਨ ਕੀਤਾ। ਇਹ ਦੇਸ਼ ਦਾ ਸਭ ਤੋਂ ਵੱਡਾ ਕਰੂਜ਼ ਟਰਮੀਨਲ ਹੈ, ਜੋ ਕਿ ਇੰਦਰਾ ਡੌਕ, ਬੈਲਾਰਡ ਪੀਅਰ, ਮੁੰਬਈ ਬੰਦਰਗਾਹ ’ਤੇ ਬਣਾਇਆ ਗਿਆ ਹੈ।

ਇਸ ਨੂੰ ਮੁੰਬਈ ਇੰਟਰਨੈਸ਼ਨਲ ਕਰੂਜ਼ ਟਰਮੀਨਲ ਦਾ ਨਾਮ ਦਿੱਤਾ ਗਿਆ ਹੈ। ਇਸ ਦੀ ਉਸਾਰੀ ’ਤੇ 556 ਕਰੋੜ ਰੁਪਏ ਦੀ ਲਾਗਤ ਆਈ ਹੈ। ਇਸ ਨੂੰ ਭਾਰਤੀ ਕਰੂਜ਼ ਸੈਰ-ਸਪਾਟੇ ਦਾ ਪ੍ਰਵੇਸ਼ ਦੁਆਰ ਕਿਹਾ ਜਾਵੇਗਾ ਤੇ ਇਸ ਦੀ ਛੱਤ ਸਮੁੰਦਰ ਦੀਆਂ ਲਹਿਰਾਂ ਵਰਗੀ ਬਣਾਈ ਗਈ ਹੈ।

ਕੇਂਦਰੀ ਜਲਮਾਰਗ ਮੰਤਰੀ ਸਰਬਾਨੰਦ ਸੋਨੋਵਾਲ ਨੇ ਕਿਹਾ ਕਿ ਮੁੰਬਈ ਦਾ ਇਕ ਅਮੀਰ ਸਮੁੰਦਰੀ ਇਤਿਹਾਸ ਹੈ ਅਤੇ ਇਹ ਟਰਮੀਨਲ ਭਾਰਤ ਨੂੰ ਇਕ ਗਲੋਬਲ ਕਰੂਜ਼ ਸੈਰ-ਸਪਾਟਾ ਕੇਂਦਰ ਬਣਾਉਣ ਵੱਲ ਇਕ ਵੱਡਾ ਕਦਮ ਹੈ।

ਸਰਕਾਰ ਨੇ ਕਰੂਜ਼ ਇੰਡੀਆ ਮਿਸ਼ਨ ਦੇ ਤਹਿਤ ਇਸ ਟਰਮੀਨਲ ਨੂੰ ਵਿਸ਼ਵ ਪੱਧਰੀ ਮਿਆਰਾਂ ਅਨੁਸਾਰ ਵਿਕਸਤ ਕੀਤਾ ਹੈ। ਇਸ ਦੇ ਤਿੰਨ ਥੰਮ੍ਹ ਸਮੁੰਦਰੀ-ਬੰਦਰਗਾਹ ਕਰੂਜ਼, ਨਦੀ ਅਤੇ ਅੰਦਰੂਨੀ ਕਰੂਜ਼ ਅਤੇ ਟਾਪੂ-ਲਾਈਟਹਾਊਸ ਕਰੂਜ਼ ਹਨ। 21 ਸਤੰਬਰ ਨੂੰ ਕੇਂਦਰੀ ਮੰਤਰੀ ਸਰਬਾਨੰਦ ਸੋਨੋਵਾਲ ਰਸਮੀ ਤੌਰ ’ਤੇ ਇਥੋਂ ਕਰੂਜ਼ ਸੰਚਾਲਨ ਸ਼ੁਰੂ ਕਰਨਗੇ।

Ad Position 22
No active advertisement
ਪਿਛਲੀ ਖ਼ਬਰ ਬਿਕਰਮ ਸਿੰਘ ਮਜੀਠੀਆ ਦੀ ਨਿਆਂਇਕ ਹਿਰਾਸਤ ਵਿਚ 14 ਦਿਨਾਂ ਦਾ ਵਾਧਾ ਅਗਲੀ ਖ਼ਬਰ ਅਮਰੀਕਾ ਜਾਣ-ਬੁੱਝ ਕੇ ਭਾਰਤ ਪ੍ਰਤੀ ਅਪਣਾ ਰਿਹੈ ਲੜਾਕੂ ਰਵੱਈਆ - ਮਨੀਸ਼ ਤਿਵਾੜੀ
Ad Position 24