ਨਾਭਾ, 23 ਸਤੰਬਰ- ਬਿਕਰਮ ਸਿੰਘ ਮਜੀਠੀਆ ਵਲੋਂ ਇਕ ਟਵੀਟ ਸਾਂਝਾ ਕੀਤਾ ਗਿਆ ਹੈ। ਉਨ੍ਹਾਂ ਬਾਬਾ ਗੁਰਿੰਦਰ ਸਿੰਘ ਢਿੱਲੋਂ ਵਲੋਂ ਉਨ੍ਹਾਂ ਨਾਲ ਕੀਤੀ ਗਈ ਮੁਲਾਕਾਤ ਸੰਬੰਧੀ ਕਿਹਾ ਕਿ ਦਾਸ ਦੀ ਨਾ ਤਾਂ ਇਨੀ ਹੈਸੀਅਤ ਹੈ ਨਾ ਔਕਾਤ ਹੈ।
ਇਕ ਨਿਮਾਣਾ ਭੁੱਲਣਹਾਰ ਜੀਵ ਹਾਂ ਅਤੇ ਮੇਰੇ ਕੋਲ ਯੋਗ ਸ਼ਬਦ ਵੀ ਨਹੀਂ ਜਿਨ੍ਹਾਂ ਨਾਲ ਮੈਂ ਅਤਿ ਸਤਿਕਾਰਤ ਬਾਬਾ ਜੀ ਡੇਰਾ ਬਿਆਸ ਮੁਖੀ ਬਾਬਾ ਗੁਰਿੰਦਰ ਸਿੰਘ ਢਿੱਲੋਂ ਜੀ ਦਾ ਸ਼ੁਕਰਾਨਾ ਅਦਾ ਕਰ ਸਕਾਂ ਜੋ ਦਾਸ ਨੂੰ ਮਿਲਣ ਅੱਜ ਨਾਭਾ ਜੇਲ੍ਹ ਵਿਚ ਪਹੁੰਚੇ। ਉਨ੍ਹਾਂ ਦਾ ਮੈਨੂੰ ਮਿਲਣ ਆਉਣਾ, ਮੇਰੀ ਹੌਂਸਲਾ ਅਫਜ਼ਾਈ ਕਰਨੀ ਮੇਰੇ ਲਈ ਬੇਹੱਦ ਭਾਵਨਾਤਮਕ ਪਲ ਹਨ। ਮੇਰੇ ਔਖੇ ਵੇਲੇ ਬਾਬਾ ਜੀ ਨੇ ਹਮੇਸ਼ਾ ਹੀ ਮੇਰੀ ਬਾਂਹ ਫੜੀ ਹੈ। ਮੈਂ ਬਾਬਾ ਜੀ ਦਾ ਬੇਹੱਦ ਸ਼ੁਕਰ ਗੁਜ਼ਾਰ ਹਾਂ।
ਸਮੂਹ ਸੰਗਤ ਲੋਕਾਂ ਤੇ ਸੰਤਾਂ ਮਹਾਂਪੁਰਖਾਂ ਦਾ ਤਹਿ ਦਿਲੋਂ ਧੰਨਵਾਦ ਜਿਨ੍ਹਾਂ ਦੇ ਅਸ਼ੀਰਵਾਦ ਸਦਕਾ ਦਾਸ ਚੜ੍ਹਦੀ ਕਲਾ ਵਿਚ ਹੈ। ਗੁਰੂ ਸਾਹਿਬ ਦਾ ਕੋਟਾਨ ਕੋਟਿ ਸ਼ੁਕਰਾਨਾ, ਜੋ ਸਦਾ ਦਾਸ ’ਤੇ ਹਮੇਸ਼ਾ ਮਿਹਰ ਭਰਿਆ ਹੱਥ ਰੱਖਦੇ ਹਨ।
ਹੌਂਸਲੇ ਹਮੇਸ਼ਾ ਬੁਲੰਦ ਰਹਿਣਗੇ।