ਅਬੂ ਧਾਬੀ, 23 ਸਤੰਬਰ-ਏਸ਼ੀਆ ਕੱਪ ਸੁਪਰ-4 ਮੈਚ ਵਿਚ ਅੱਜ ਪਾਕਿਸਤਾਨ ਤੇ ਸ੍ਰੀਲੰਕਾ ਵਿਚਾਲੇ ਮੁਕਾਬਲਾ ਹੈ ਤੇ ਟਾਸ ਪਾਕਿਸਤਾਨ ਨੇ ਜਿੱਤ ਲਈ ਹੈ ਤੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਲਿਆ ਹੈ। ਇਹ ਮੈਚ ਰਾਤੀਂ 8 ਵਜੇ ਸ਼ੁਰੂ ਹੋਵੇਗਾ। ਏਸ਼ੀਆ ਕੱਪ ਦੇ ਸੁਪਰ-4 ਪੜਾਅ ਵਿਚ ਭਾਰਤ ਤੋਂ ਪਾਕਿਸਤਾਨ ਦੀ ਹਾਰ ਨੇ ਪਾਕਿ ਟੀਮ ਦੀਆਂ ਮੁਸ਼ਕਿਲਾਂ ਵਧਾ ਦਿੱਤੀਆਂ ਹਨ ਅਤੇ ਪਾਕਿ ਦੇ ਟੂਰਨਾਮੈਂਟ ਵਿਚੋਂ ਬਾਹਰ ਹੋਣ ਦਾ ਖ਼ਤਰਾ ਹੈ। ਅੱਜ ਦਾ ਮੈਚ ਪਾਕਿਸਤਾਨ ਅਤੇ ਸ੍ਰੀਲੰਕਾ ਦੋਵਾਂ ਲਈ ਕਰੋ ਜਾਂ ਮਰੋ ਦਾ ਮੁਕਾਬਲਾ ਹੈ ਕਿਉਂਕਿ ਦੋਵੇਂ ਟੀਮਾਂ ਸੁਪਰ-4 ਵਿਚ ਇਕ-ਇਕ ਮੈਚ ਹਾਰੀਆਂ ਹਨ। ਦੋਵੇਂ ਟੀਮਾਂ ਵਾਪਸੀ ਕਰਨ ਦੀਆਂ ਕੋਸ਼ਿਸ਼ ਕਰਨਗੀਆਂ ਪਰ ਅੱਜ ਦੀ ਹਾਰ ਨਾਲ ਫਾਈਨਲ ਦਾ ਦਰਵਾਜ਼ਾ ਲਗਭਗ ਬੰਦ ਹੋ ਜਾਵੇਗਾ।
ਤਾਜ਼ਾ ਖ਼ਬਰਾਂ
Free
ਏਸ਼ੀਆ ਕੱਪ ਸੁਪਰ-4 ਮੁਕਾਬਲਾ : ਪਾਕਿਸਤਾਨ ਨੇ ਜਿੱਤਿਆ ਟਾਸ, ਪਹਿਲਾਂ ਗੇਂਦਬਾਜ਼ੀ ਦਾ ਫੈਸਲਾ
ਅਬੂ ਧਾਬੀ, 23 ਸਤੰਬਰ-ਏਸ਼ੀਆ ਕੱਪ ਸੁਪਰ-4 ਮੈਚ ਵਿਚ ਅੱਜ ਪਾਕਿਸਤਾਨ ਤੇ ਸ੍ਰੀਲੰਕਾ ਵਿਚਾਲੇ ਮੁਕਾਬਲਾ...
ਅਜੀਤ ਡੈਸਕ
23-09-2025