ਲੁਧਿਆਣਾ, 24 ਸਤੰਬਰ (ਭੁਪਿੰਦਰ ਬੈਂਸ, ਰੂਪੇਸ਼ ਕੁਮਾਰ)- ਅੱਜ ਲੁਧਿਆਣਾ ਵਿਖੇ ਦੋ ਕੋਠੀਆਂ ਵਿਚ ਅਚਾਨਕ ਭਿਆਨਕ ਅੱਗ ਲੱਗ ਗਈ, ਜਿਸ ਕਾਰਨ ਇਕ ਬਜ਼ੁਰਗ ਮਹਿਲਾ ਦੀ ਮੌਤ ਦੀ ਹੋ ਗਈ ਦੱਸੀ ਜਾ ਰਹੀ ਹੈ ਜਦਕਿ ਇਕ ਲੜਕਾ ਗੰਭੀਰ ਰੂਪ ’ਚ ਝੁਲਸ ਗਿਆ।। ਦੱਸਿਆ ਜਾ ਰਿਹਾ ਹੈ ਕਿ ਘਰ ਵਿਚ 8 ਲੋਕ ਮੌਜੂਦ ਸਨ। ਅੱਗ ਲੱਗਣ ਕਾਰਨ ਕਈ ਧਮਾਕੇ ਹੋਣ ਦੀ ਖ਼ਬਰ ਸਾਹਮਣੇ ਆਈ ਹੈ। ਕੋਠੀਆਂ ਵਿਚ ਅੱਗ ਲੱਗਣ ਕਾਰਨ ਨਾਲ ਲੱਗਦੇ ਬੰਗਲੇ ਵਿਚੋਂ ਧੂੰਆਂ ਉੱਠਣਾ ਸ਼ੁਰੂ ਹੋ ਗਿਆ। ਧੂੰਏਂ ਨੂੰ ਦੇਖ ਕੇ ਲੋਕਾਂ ਨੇ ਅਲਾਰਮ ਵਜਾਇਆ ਅਤੇ ਦੋਵਾਂ ਬੰਗਲਿਆਂ ਦੇ ਲੋਕਾਂ ਨੂੰ ਬਾਹਰ ਕੱਢ ਲਿਆ ਗਿਆ। ਹਾਲਾਂਕਿ ਦੋ ਲੋਕ ਫਸੇ ਰਹਿ ਗਏ ਅਤੇ ਦਮ ਘੁੱਟਣ ਨਾਲ ਉਨ੍ਹਾਂ ਦੀ ਮੌਤ ਹੋ ਗਈ। ਇਹ ਘਟਨਾ ਭਾਰਤ ਨਗਰ ਵਿਖੇ ਵਾਪਰੀ ਹੈ ਤੇ ਅੱਗ ਲੱਗਣ ਦਾ ਕਾਰਨ ਸ਼ਾਰਟ ਸਰਕਟ ਦੱਸਿਆ ਜਾ ਰਿਹਾ ਹੈ। ਇਸ ਸੰਬੰਧੀ ਹੋਰ ਵੇਰਵਿਆਂ ਦੀ ਉਡੀਕ ਕੀਤੀ ਜਾ ਰਹੀ ਹੈ।
ਤਾਜ਼ਾ ਖ਼ਬਰਾਂ
Free
ਦੋ ਕੋਠੀਆਂ ’ਚ ਲੱਗੀ ਭਿਆਨਕ ਅੱਗ, ਇਕ ਬਜ਼ੁਰਗ ਮਹਿਲਾ ਦੀ ਮੌਤ
ਲੁਧਿਆਣਾ, 24 ਸਤੰਬਰ (ਭੁਪਿੰਦਰ ਬੈਂਸ, ਰੂਪੇਸ਼ ਕੁਮਾਰ)- ਅੱਜ ਲੁਧਿਆਣਾ ਵਿਖੇ ਦੋ ਕੋਠੀਆਂ ਵਿਚ ਅਚਾਨਕ ਭਿਆਨਕ ਅੱਗ ਲੱਗ ਗਈ, ਜਿਸ ਕਾਰਨ ਦੋ ਲੋਕਾਂ ਦੀ ਮੌਤ ਹੋ ਗਈ ਦੱਸੀ ਜਾ ਰਹੀ ਹੈ। ਦੱਸਿਆ ਜਾ ਰਿਹਾ ਹੈ ਕਿ ਮਰਨ....
ਅਜੀਤ ਡੈਸਕ
24-09-2025