ਨਵੀਂ ਦਿੱਲੀ, 24 ਸਤੰਬਰ- ਦਿੱਲੀ ਦੇ ਸ੍ਰੀ ਸ਼ਾਰਦਾ ਇੰਸਟੀਚਿਊਟ ਆਫ਼ ਇੰਡੀਅਨ ਮੈਨੇਜਮੈਂਟ ਦੇ ਸਾਬਕਾ ਮੁਖੀ ਸਵਾਮੀ ਚੈਤਨਯਾਨੰਦ ਸਰਸਵਤੀ ਵਿਰੁੱਧ 17 ਵਿਦਿਆਰਥੀਆਂ ਦੇ ਜਿਨਸੀ ਸ਼ੋਸ਼ਣ ਦੇ ਦੋਸ਼ ਸਾਹਮਣੇ ਆਏ। ਇਹ ਵਿਦਿਆਰਥੀ ਈ.ਡਬਲਯੂ.ਐਸ. ਸਕਾਲਰਸ਼ਿਪ ਅਧੀਨ ਸੰਸਥਾ ਵਿਚ ਪੀ.ਜੀ.ਡੀ.ਐਮ. (ਪੋਸਟ ਗ੍ਰੈਜੂਏਟ ਡਿਪਲੋਮਾ ਇਨ ਮੈਨੇਜਮੈਂਟ) ਕੋਰਸ ਕਰ ਰਹੇ ਹਨ। ਚੈਤਨਯਾਨੰਦ ’ਤੇ ਅਸ਼ਲੀਲ ਟਿੱਪਣੀਆਂ ਕਰਨ ਅਸ਼ਲੀਲ ਸੁਨੇਹੇ ਭੇਜਣ ਅਤੇ ਜ਼ਬਰਦਸਤੀ ਉਨ੍ਹਾਂ ਨੂੰ ਛੂਹਣ ਦਾ ਦੋਸ਼ ਹੈ।
4 ਅਗਸਤ ਨੂੰ ਵਸੰਤ ਕੁੰਜ ਉੱਤਰੀ ਪੁਲਿਸ ਸਟੇਸ਼ਨ ਵਿਚ ਚੈਤਨਯਾਨੰਦ ਸਰਸਵਤੀ ਉਰਫ਼ ਪਾਰਥ ਸਾਰਥੀ ਵਿਰੁੱਧ ਐਫ਼.ਆਈ.ਆਰ. ਦਰਜ ਕੀਤੀ ਗਈ ਸੀ। ਉਹ ਉਸ ਸਮੇਂ ਸੰਸਥਾ ਦੇ ਮੁਖੀ ਸਨ। ਉਨ੍ਹਾਂ ਨੂੰ 9 ਅਗਸਤ ਨੂੰ ਉਨ੍ਹਾਂ ਦੇ ਅਹੁਦੇ ਤੋਂ ਹਟਾ ਦਿੱਤਾ ਗਿਆ ਸੀ ਅਤੇ ਕੱਢ ਦਿੱਤਾ ਗਿਆ ਸੀ।
ਐਫ਼.ਆਈ.ਆਰ. ਦਰਜ ਹੋਣ ਤੋਂ ਬਾਅਦ ਤੋਂ ਚੈਤਨਯਾਨੰਦ ਫ਼ਰਾਰ ਹੈ। ਪੁਲਿਸ ਨੇ ਉਸ ਨੂੰ ਉੱਤਰ ਪ੍ਰਦੇਸ਼ ਦੇ ਆਗਰਾ ਵਿਚ ਲੱਭ ਲਿਆ ਹੈ। ਦਿੱਲੀ ਪੁਲਿਸ ਨੇ ਸ਼ਾਰਦਾ ਇੰਸਟੀਚਿਊਟ ਦੇ ਬੇਸਮੈਂਟ ਤੋਂ ਚੈਤਨਯਾਨੰਦ ਦੀ ਇਕ ਵੋਲਵੋ ਕਾਰ ਜ਼ਬਤ ਕੀਤੀ ਹੈ।