ਚੰਡੀਗੜ੍ਹ, 24 ਸਤੰਬਰ-ਸੂਬੇ ਵਿਚ ਆਏ ਹੜ੍ਹ ਨਾਲ ਹੋਏ ਨੁਕਸਾਨ ਤੋਂ ਪ੍ਰਭਾਵਿਤ ਸੰਗਤ ਦੀ ਮਦਦ ਦੇ ਉਪਰਾਲੇ ਵਜੋਂ ਅੱਜ ਸ਼੍ਰੋਮਣੀ ਅਕਾਲੀ ਦਲ, ਮੁੱਖ ਦਫ਼ਤਰ ਚੰਡੀਗੜ੍ਹ ਤੋਂ 500 ਫੌਗਿੰਗ ਮਸ਼ੀਨਾਂ ਵੱਖ-ਵੱਖ ਇਲਾਕਿਆਂ ਲਈ ਰਵਾਨਾ ਕੀਤੀਆਂ ਗਈਆਂ। ਹੜ੍ਹ ਪ੍ਰਭਾਵਿਤ ਪਿੰਡਾਂ ਵਿਚ ਮੱਛਰਾਂ ਨਾਲ ਫੈਲਣ ਵਾਲੀਆਂ ਬੀਮਾਰੀਆਂ ਤੋਂ ਬਚਾਅ ਲਈ ਯੂਥ ਅਕਾਲੀ ਦਲ ਦੇ ਵਰਕਰ ਸਾਹਿਬਾਨ ਇਨ੍ਹਾਂ ਮਸ਼ੀਨਾਂ ਨਾਲ ਪਿੰਡ-ਪਿੰਡ ਦਵਾਈ ਛਿੜਕਾਅ ਦੀ ਡਿਊਟੀ ਆਪ ਨਿਭਾਉਣਗੇ। ਸ਼੍ਰੋਮਣੀ ਅਕਾਲੀ ਦਲ ਪੰਜਾਬੀਆਂ ਦੀ ਆਪਣੀ ਪਾਰਟੀ ਹੈ ਅਤੇ ਹਰ ਦੁੱਖ ਸੁੱਖ ਵਿਚ ਆਪਣਿਆਂ ਨਾਲ ਖੜ੍ਹੀ ਹੈ।
ਅਸੀਂ ਆਪਣੀ ਜ਼ਿੰਮੇਵਾਰੀ ਨੂੰ ਸਮਝਦਿਆਂ ਡੀਜ਼ਲ, ਜਾਲ ਲਈ ਤਾਰ, ਮੋਟਰ ਪੰਪ, ਪਾਈਪਾਂ, ਜਨਰੇਟਰ ਅਤੇ ਪਸ਼ੂਆਂ ਲਈ ਅਚਾਰ ਦੀ ਸੇਵਾ ਨਿਭਾਉਣ ਤੋਂ ਬਾਅਦ ਹੁਣ ਅਗਲੇ ਪੜਾਅ ਵਿਚ 50,000 ਲੋੜਵੰਦ ਪਰਿਵਾਰਾਂ ਨੂੰ ਖਾਣ ਲਈ ਕਣਕ ਅਤੇ ਇਸ ਤੋਂ ਇਲਾਵਾ 1 ਲੱਖ ਏਕੜ ਜ਼ਮੀਨ ਲਈ ਕਣਕ ਦੇ ਬੀਜ ਦਾ ਪ੍ਰਬੰਧ ਕਰ ਰਹੇ ਹਾਂ। ਵਾਹਿਗੁਰੂ ਜੀ ਮਿਹਰ ਕਰਨਗੇ, ਆਪਾਂ ਰਲ-ਮਿਲ ਕੇ ਹੌਸਲੇ ਨਾਲ ਇਸ ਔਖੀ ਘੜੀ ਵਿਚੋਂ ਛੇਤੀ ਨਿਕਲ ਆਵਾਂਗੇ।
ਤਾਜ਼ਾ ਖ਼ਬਰਾਂ
Free
ਸ਼੍ਰੋਮਣੀ ਅਕਾਲੀ ਦਲ ਵਲੋਂ 500 ਫੌਗਿੰਗ ਮਸ਼ੀਨਾਂ ਵੱਖ-ਵੱਖ ਇਲਾਕਿਆਂ ਲਈ ਰਵਾਨਾ
ਚੰਡੀਗੜ੍ਹ, 24 ਸਤੰਬਰ-ਸੂਬੇ ਵਿਚ ਆਏ ਹੜ੍ਹ ਨਾਲ ਹੋਏ ਨੁਕਸਾਨ ਤੋਂ ਪ੍ਰਭਾਵਿਤ ਸੰਗਤ ਦੀ ਮਦਦ ਦੇ ਉਪਰਾਲੇ ਵਜੋਂ...
ਅਜੀਤ ਡੈਸਕ
24-09-2025