29-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-09-2025

ਮੁਹਾਲੀ ਦੇ ਫੇਜ਼ 2 ਵਿਚ ਜਿਮ ਮਾਲਕ ’ਤੇ ਤੜਕਸਾਰ ਬਦਮਾਸ਼ਾਂ ਨੇ ਚਲਾਈਆਂ ਗੋਲੀਆਂ

ਐੱਸ. ਏ. ਐੱਸ. ਨਗਰ, 25 ਸਤੰਬਰ (ਕਪਿਲ ਵਧਵਾ)-ਵੀਰਵਾਰ ਤੜਕੇ ਮੁਹਾਲੀ ਦੇ ਫ਼ੇਜ਼ 2 ਵਿਚ ਬਦਮਾਸ਼ਾਂ ਨੇ ਜਿਮ ਮਾਲਕ ਵਿੱਕੀ 'ਤੇ ਜਾਨਲੇਵਾ ਹਮਲਾ ਕੀਤਾ। ਸਵੇਰੇ 4:50 ਵਜੇ ਦੇ ਕਰੀਬ....

Ad Position 21
No active advertisement
ਅਜੀਤ ਡੈਸਕ 25-09-2025

ਐੱਸ. ਏ. ਐੱਸ. ਨਗਰ, 25 ਸਤੰਬਰ (ਕਪਿਲ ਵਧਵਾ)-ਵੀਰਵਾਰ ਤੜਕੇ ਮੁਹਾਲੀ ਦੇ ਫ਼ੇਜ਼ 2 ਵਿਚ ਬਦਮਾਸ਼ਾਂ ਨੇ ਜਿਮ ਮਾਲਕ ਵਿੱਕੀ 'ਤੇ ਜਾਨਲੇਵਾ ਹਮਲਾ ਕੀਤਾ। ਸਵੇਰੇ 4:50 ਵਜੇ ਦੇ ਕਰੀਬ, ਇਕ ਬਾਈਕ ਸਵਾਰ ਅਣਪਛਾਤੇ ਹਮਲਾਵਰਾਂ ਨੇ ਵਿੱਕੀ 'ਤੇ ਪੰਜ ਗੋਲੀਆਂ ਚਲਾਈਆਂ, ਜਿਨ੍ਹਾਂ ਵਿਚੋਂ ਚਾਰ ਉਸ ਦੇ ਪੈਰਾਂ ਵਿਚ ਲੱਗੀਆਂ। ਗੰਭੀਰ ਰੂਪ ਵਿਚ ਜ਼ਖਮੀ ਵਿੱਕੀ ਨੂੰ ਉਸਦੇ ਜਿਮ ਟ੍ਰੇਨਰ ਨੇ ਬਾਈਕ 'ਤੇ ਇੰਡਸ ਹਸਪਤਾਲ ਪਹੁੰਚਾਇਆ, ਜਿਥੋਂ ਉਸਦੀ ਗੰਭੀਰ ਹਾਲਤ ਕਾਰਨ ਉਸਨੂੰ ਚੰਡੀਗੜ੍ਹ ਰੈਫਰ ਕਰ ਦਿੱਤਾ ਗਿਆ।


ਰਿਪੋਰਟਾਂ ਅਨੁਸਾਰ ਵਿੱਕੀ ਜਿਮ ਦੇ ਬਾਹਰ ਆਪਣੀ ਬਲੇਨੋ ਕਾਰ ਵਿਚ ਪਿਆ ਸੀ ਜਦੋਂ ਬਾਈਕ ਸਵਾਰ ਹਮਲਾਵਰ ਪਹੁੰਚੇ ਅਤੇ ਗੋਲੀਆਂ ਚਲਾ ਦਿੱਤੀਆਂ। ਗੋਲੀਬਾਰੀ ਦੀ ਆਵਾਜ਼ ਸੁਣ ਕੇ ਮੌਕੇ 'ਤੇ ਮੌਜੂਦ ਇਕ ਚੌਂਕੀਦਾਰ ਨੇ ਤੁਰੰਤ ਪੁਲਿਸ ਨੂੰ ਸੂਚਿਤ ਕੀਤਾ। ਗੋਲੀਬਾਰੀ ਦੀ ਸਾਰੀ ਘਟਨਾ ਨੇੜਲੇ ਸੀ. ਸੀ. ਟੀ. ਵੀ. ਕੈਮਰੇ ਵਿਚ ਕੈਦ ਹੋ ਗਈ, ਜਿਸ ਵਿਚ ਹਮਲਾਵਰ ਭੱਜਦੇ ਅਤੇ ਗੋਲੀਬਾਰੀ ਦੀ ਆਵਾਜ਼ ਸਾਫ਼ ਦਿਖਾਈ ਦੇ ਰਹੀ ਹੈ।


ਦੱਸਿਆ ਜਾ ਰਿਹਾ ਹੈ ਕਿ ਚੰਡੀਗੜ੍ਹ ਦੇ ਕਜਹੇੜੀ ਇਲਾਕੇ ਵਿਚ ਇਕ ਹੋਟਲ 'ਤੇ ਵੀ ਉਕਤ ਹਮਲਾਵਰਾਂ ਨੇ ਗੋਲੀਬਾਰੀ ਕੀਤੀ। ਥਾਣਾ ਫ਼ੇਜ਼-1 ਪੁਲਿਸ ਮੌਕੇ 'ਤੇ ਪਹੁੰਚੀ ਅਤੇ ਜਾਂਚ ਸ਼ੁਰੂ ਕਰ ਦਿੱਤੀ। ਐਸ. ਆਈ. ਜਸਵੰਤ ਸਿੰਘ ਨੇ ਦੱਸਿਆ ਕਿ ਜ਼ਖਮੀ ਵਿਅਕਤੀ ਹਸਪਤਾਲ ਵਿਚ ਭਰਤੀ ਹੈ ਅਤੇ ਉਹ ਜਾਂਚ ਕਰ ਰਹੇ ਹਨ। ਫਿਲਹਾਲ ਇਹ ਸਪੱਸ਼ਟ ਨਹੀਂ ਹੈ ਕਿ ਹਮਲੇ ਪਿਛੇ ਕੌਣ ਸੀ ਜਾਂ ਉਨ੍ਹਾਂ ਦਾ ਕੀ ਇਰਾਦਾ ਸੀ। ਪੁਲਿਸ ਨੇ ਵਿੱਕੀ ਦੀ ਬਲੇਨੋ ਕਾਰ ਨੂੰ ਜ਼ਬਤ ਕਰ ਲਿਆ ਹੈ। ਪਰਿਵਾਰ ਦਾ ਦੋਸ਼ ਹੈ ਕਿ ਹਮਲੇ ਪਿਛੇ ਕੋਈ ਦੁਸ਼ਮਣੀ ਹੋ ਸਕਦੀ ਹੈ। ਪੁਲਿਸ ਸਾਰੇ ਪਹਿਲੂਆਂ ਦੀ ਜਾਂਚ ਕਰ ਰਹੀ ਹੈ।

Ad Position 22
No active advertisement
ਪਿਛਲੀ ਖ਼ਬਰ ਅਣ-ਪਛਾਤੇ ਵਿਅਕਤੀਆਂ ਨੇ ਹਸਪਤਾਲ ’ਤੇ ਚਲਾਈਆਂ ਗੋਲੀਆਂ ਅਗਲੀ ਖ਼ਬਰ ਯੂ.ਪੀ. ਅੰਤਰਰਾਸ਼ਟਰੀ ਪ੍ਰਦਰਸ਼ਨੀ ਅੱਜ ਤੋਂ ਸ਼ੁਰੂ, ਪ੍ਰਧਾਨ ਮੰਤਰੀ ਮੋਦੀ ਨੇ ਕੀਤਾ ਉਦਘਾਟਨ
Ad Position 24