31-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-09-2025

ਪੁਲਿਸ ਵਲੋਂ ਲੱਖਾਂ ਦੇ ਪਟਾਕਿਆਂ ਦੀ ਵੱਡੀ ਖੇਪ ਬਰਾਮਦ

ਨਵਾਂਸ਼ਹਿਰ, 25 ਸਤੰਬਰ (ਜਸਬੀਰ ਸਿੰਘ ਨੂਰਪੁਰ)-ਨਵਾਂਸ਼ਹਿਰ ਦੇ ਮੁੱਖ ਮਾਰਗ ਉਤੇ ਪਿੰਡ ਮੇਹਲੀ ਵਿਖੇ ਜ਼ਿਲ੍ਹਾ ਪੁਲਿਸ...

Ad Position 21
No active advertisement
ਅਜੀਤ ਡੈਸਕ 25-09-2025

ਨਵਾਂਸ਼ਹਿਰ,  25 ਸਤੰਬਰ (ਜਸਬੀਰ ਸਿੰਘ ਨੂਰਪੁਰ)-ਨਵਾਂਸ਼ਹਿਰ ਦੇ ਮੁੱਖ ਮਾਰਗ ਉਤੇ ਪਿੰਡ ਮੇਹਲੀ ਵਿਖੇ ਜ਼ਿਲ੍ਹਾ ਪੁਲਿਸ ਵਲੋਂ ਨੀਰਜ ਚੌਧਰੀ ਮੁਖੀ ਸੀ. ਆਈ. ਏ. ਸਟਾਫ ਨਵਾਂਸ਼ਹਿਰ ਵਲੋਂ ਕੀਤੀ ਗਈ ਛਾਪੇਮਾਰੀ ਦੌਰਾਨ ਪੁਲਿਸ ਨੇ ਇਕ ਪੋਲਟਰੀ ਫਾਰਮ ਤੋਂ ਵੱਡੀ ਮਾਤਰਾ ਵਿਚ ਪਟਾਕਿਆਂ ਦੀ ਖੇਪ ਬਰਾਮਦ ਕੀਤੀ। ਇਸ ਮਾਮਲੇ ਵਿਚ ਪੁਲਿਸ ਵਲੋਂ ਤਿੰਨ ਕਥਿਤ ਦੋਸ਼ੀਆਂ ਨੂੰ ਗ੍ਰਿਫਤਾਰ ਵੀ ਕੀਤਾ ਗਿਆ। ਪੁਲਿਸ ਵਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਨੀਰਜ ਚੌਧਰੀ ਨੇ ਦੱਸਿਆ ਕਿ ਪੁਲਿਸ ਵਲੋਂ ਪੋਲਟਰੀ ਫਾਰਮ ਨੂੰ ਸੀਲ ਕਰ ਦਿੱਤਾ ਗਿਆ ਹੈ ਅਤੇ ਪਟਾਕਿਆਂ ਨੂੰ ਆਪਣੇ ਕਬਜ਼ੇ ਵਿਚ ਲੈ ਲਿਆ ਹੈ। ਇਹ ਵੀ ਜਾਂਚ ਕੀਤੀ ਜਾ ਰਹੀ ਹੈ ਕਿ ਇਥੇ ਗੈਰ-ਕਾਨੂੰਨੀ ਢੰਗ ਨਾਲ ਪਟਾਕੇ ਬਣਾਏ ਜਾ ਰਹੇ ਸਨ ਜਾਂ ਇਹ ਪਟਾਕੇ ਦੂਜੇ ਸੂਬੇ ਤੋਂ ਲਿਆ ਕੇ ਇਥੇ ਜਮ੍ਹਾ ਕੀਤੇ ਜਾ ਰਹੇ ਸਨ। ਪੁਲਿਸ ਵਲੋਂ ਲੱਖਾਂ ਦੇ ਪਟਾਕੇ ਬਰਾਮਦ ਕੀਤੇ ਗਏ ਹਨ। 

Ad Position 22
No active advertisement
ਪਿਛਲੀ ਖ਼ਬਰ ਏਸ਼ੀਆ ਕੱਪ ਸੁਪਰ-4 ਮੈਚ : ਪਾਕਿਸਤਾਨ 15 ਓਵਰਾਂ ਤੋਂ ਬਾਅਦ 83/6 ਅਗਲੀ ਖ਼ਬਰ ਮਹਾਰਾਸ਼ਟਰ ਦੇ ਮਰਾਠਵਾੜਾ 'ਚ ਮੌਨਸੂਨ ਦੌਰਾਨ ਘਟਨਾਵਾਂ 'ਚ 86 ਮੌਤਾਂ
Ad Position 24