31-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-09-2025

ਸੀ.ਆਈ.ਡੀ. ਇੰਟੈਲੀਜੈਂਸ ਨੇ ਪਾਕਿ ਜਾਸੂਸ ਹਨੀਫ਼ ਖਾਨ ਕੀਤਾ ਗ੍ਰਿਫ਼ਤਾਰ

ਜੈਸਲਮੇਰ, 25 ਸਤੰਬਰ-ਰਾਜਸਥਾਨ ਸੀ.ਆਈ.ਡੀ. ਇੰਟੈਲੀਜੈਂਸ ਨੇ ਜੈਸਲਮੇਰ ਤੋਂ ਇਕ ਪਾਕਿਸਤਾਨੀ ਜਾਸੂਸ ਹਨੀਫ਼ ਖਾਨ ਨੂੰ...

Ad Position 21
No active advertisement
ਅਜੀਤ ਡੈਸਕ 25-09-2025

ਜੈਸਲਮੇਰ, 25 ਸਤੰਬਰ-ਰਾਜਸਥਾਨ ਸੀ.ਆਈ.ਡੀ. ਇੰਟੈਲੀਜੈਂਸ ਨੇ ਜੈਸਲਮੇਰ ਤੋਂ ਇਕ ਪਾਕਿਸਤਾਨੀ ਜਾਸੂਸ ਹਨੀਫ਼ ਖਾਨ ਨੂੰ ਭਾਰਤੀ ਫੌਜ ਨਾਲ ਸਬੰਧਿਤ ਗੁਪਤ ਜਾਣਕਾਰੀ ਪਾਕਿਸਤਾਨੀ ਖੁਫੀਆ ਏਜੰਸੀ ਆਈ.ਐਸ.ਆਈ. ਨੂੰ ਭੇਜਣ ਦੇ ਦੋਸ਼ ਵਿਚ ਗ੍ਰਿਫ਼ਤਾਰ ਕੀਤਾ ਹੈ। ਸੀ.ਆਈ.ਡੀ. ਇੰਟੈਲੀਜੈਂਸ ਨੇ ਕੇਸ ਦਰਜ ਕਰਕੇ ਹਨੀਫ਼ ਖਾਨ ਨੂੰ ਗ੍ਰਿਫ਼ਤਾਰ ਕੀਤਾ ਹੈ। ਸੀ.ਆਈ.ਡੀ. ਇੰਟੈਲੀਜੈਂਸ ਰਾਜਸਥਾਨ ਦੀ ਟੀਮ ਨੇ ਹਨੀਫ਼ ਮੀਰ ਖਾਨ (47), ਜੋ ਕਿ ਬਸਨਪੀਰ ਜੂਨੀ, ਸਦਰ ਥਾਣਾ, ਜੋ ਇਸ ਸਮੇਂ ਜੈਸਲਮੇਰ ਦੇ ਮੋਹਨਗੜ੍ਹ ਵਿਚ ਰਹਿੰਦਾ ਹੈ, ਦੀਆਂ ਗਤੀਵਿਧੀਆਂ ਨੂੰ ਸ਼ੱਕੀ ਪਾਇਆ। ਜਾਂਚ ਤੋਂ ਪਤਾ ਲੱਗਾ ਕਿ ਉਹ ਸੋਸ਼ਲ ਮੀਡੀਆ ਰਾਹੀਂ ਪਾਕਿਸਤਾਨੀ ਖੁਫੀਆ ਏਜੰਸੀ ਨਾਲ ਲਗਾਤਾਰ ਸੰਪਰਕ ਵਿਚ ਸੀ। ਆਈ.ਜੀ.ਪੀ. ਸੀ.ਆਈ.ਡੀ. (ਸੁਰੱਖਿਆ), ਡਾ. ਵਿਸ਼ਨੂੰਕਾਂਤ ਰਾਜਸਥਾਨ ਨੇ ਇਹ ਜਾਣਕਾਰੀ ਦਿੱਤੀ। 

Ad Position 22
No active advertisement
ਪਿਛਲੀ ਖ਼ਬਰ ਏਸ਼ੀਆ ਕੱਪ ਸੁਪਰ-4 ਮੈਚ : ਪਾਕਿਸਤਾਨ ਨੇ ਬੰਗਲਾਦੇਸ਼ ਨੂੰ ਦਿੱਤਾ 136 ਦੌੜਾਂ ਦਾ ਟੀਚਾ ਅਗਲੀ ਖ਼ਬਰ ਏਸ਼ੀਆ ਕੱਪ ਸੁਪਰ-4 ਮੈਚ : ਪਾਕਿਸਤਾਨ 15 ਓਵਰਾਂ ਤੋਂ ਬਾਅਦ 83/6
Ad Position 24