12-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-10-2025

ਸ਼੍ਰੀਸਨ ਮੈਡੀਕਲ ਦੇ ਮਾਲਕ ਐਸ. ਰੰਗਨਾਥਨ ਗ੍ਰਿਫ਼ਤਾਰ, ਖੰਘ ਦਾ ਸਿਰਪ ਪੀਣ ਨਾਲ ਹੋ ਗਈ ਸੀ ਕਈ ਬੱਚਿਆਂ ਦੀ ਮੌਤ

ਭੋਪਾਲ, 9 ਅਕਤੂਬਰ- ਮੱਧ ਪ੍ਰਦੇਸ਼ ਵਿਚ ਪੁਲਿਸ ਨੇ ‘ਕੋਲਡ੍ਰਿਫ’ ਖੰਘ ਦੇ ਸਿਰਪ ਕਾਰਨ ਬੱਚਿਆਂ ਦੀ ਮੌਤ ਦੇ ਮਾਮਲੇ ਵਿਚ ਕਾਰਵਾਈ ਕੀਤੀ ਅਤੇ ਸ਼੍ਰੀਸਨ ਮੈਡੀਕਲ ਦੇ ਮਾਲਕ ਐਸ. ਰੰਗਨਾਥਨ ਨੂੰ....

Ad Position 21
No active advertisement
ਅਜੀਤ ਡੈਸਕ 09-10-2025

ਭੋਪਾਲ, 9 ਅਕਤੂਬਰ- ਮੱਧ ਪ੍ਰਦੇਸ਼ ਵਿਚ ਪੁਲਿਸ ਨੇ ‘ਕੋਲਡ੍ਰਿਫ’ ਖੰਘ ਦੇ ਸਿਰਪ ਕਾਰਨ ਬੱਚਿਆਂ ਦੀ ਮੌਤ ਦੇ ਮਾਮਲੇ ਵਿਚ ਕਾਰਵਾਈ ਕੀਤੀ ਅਤੇ ਸ਼੍ਰੀਸਨ ਮੈਡੀਕਲ ਦੇ ਮਾਲਕ ਐਸ. ਰੰਗਨਾਥਨ ਨੂੰ ਗ੍ਰਿਫ਼ਤਾਰ ਕਰ ਲਿਆ। ਇਸ ਤੋਂ ਪਹਿਲਾਂ ਛਿੰਦਵਾੜਾ ਦੇ ਪੁਲਿਸ ਸੁਪਰਡੈਂਟ ਅਜੈ ਪਾਂਡੇ ਨੇ ਵੱਡੀ ਕਾਰਵਾਈ ਕਰਦੇ ਹੋਏ ਤਾਮਿਲਨਾਡੂ ਦੇ ਚੇਨਈ ਦੀ ਸ਼੍ਰੀਸਨ ਫਾਰਮਾਸਿਊਟੀਕਲ ਕੰਪਨੀ ਦੇ ਮਾਲਕ ਰੰਗਨਾਥਨ ’ਤੇ 20 ਹਜ਼ਾਰ ਰੁਪਏ ਦੇ ਇਨਾਮ ਦਾ ਐਲਾਨ ਕੀਤਾ ਸੀ। ਹੁਣ ਪੁਲਿਸ ਨੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਹੈ।

ਛਿੰਦਵਾੜਾ ਦੇ ਐਸ.ਪੀ. ਅਜੈ ਪਾਂਡੇ ਨੇ ਕਿਹਾ ਕਿ ਸ਼੍ਰੀਸਨ ਫਾਰਮਾ ਦੇ ਮਾਲਕ ਐਸ. ਰੰਗਨਾਥਨ ਨੂੰ ਕੱਲ੍ਹ ਰਾਤ ਗ੍ਰਿਫ਼ਤਾਰ ਕਰ ਲਿਆ ਗਿਆ ਸੀ। ਉਸ ਨੂੰ ਚੇਨਈ (ਤਾਮਿਲਨਾਡੂ) ਦੀ ਇਕ ਅਦਾਲਤ ਵਿਚ ਪੇਸ਼ ਕੀਤਾ ਜਾਵੇਗਾ ਅਤੇ ਟਰਾਂਜ਼ਿਟ ਰਿਮਾਂਡ ਪ੍ਰਾਪਤ ਕਰਨ ਤੋਂ ਬਾਅਦ ਉਸ ਨੂੰ ਛਿੰਦਵਾੜਾ (ਮੱਧ ਪ੍ਰਦੇਸ਼) ਲਿਆਂਦਾ ਜਾਵੇਗਾ।

ਇਹ ਦੱਸਣਯੋਗ ਹੈ ਕਿ ਮੱਧ ਪ੍ਰਦੇਸ਼ ਵਿਚ ਹੁਣ ਤੱਕ 20 ਬੱਚਿਆਂ ਦੀ ਜਾਨ ‘ਕੋਲਡ੍ਰਿਫ’ ਖੰਘ ਦੀ ਦਵਾਈ ਖਾਣ ਨਾਲ ਗਈ ਹੈ। ਇਹ ਅੰਕੜਾ ਅਜੇ ਵੀ ਵੱਧ ਰਿਹਾ ਹੈ। ਪਿਛਲੇ 24 ਘੰਟਿਆਂ ਵਿਚ ਤਿੰਨ ਹੋਰ ਬੱਚਿਆਂ ਦੀ ਮੌਤ ਹੋ ਗਈ ਹੈ। ਹੁਣ ਉਸ ਦੀ ਗ੍ਰਿਫ਼ਤਾਰੀ ਤੋਂ ਬਾਅਦ,ਐਸ. ਰੰਗਨਾਥਨ ਤੋਂ ਪੂਰੇ ਮਾਮਲੇ ਦੇ ਸੰਬੰਧ ਵਿਚ ਪੁੱਛਗਿੱਛ ਕੀਤੀ ਜਾ ਰਹੀ ਹੈ।

Ad Position 22
No active advertisement
ਪਿਛਲੀ ਖ਼ਬਰ ਅੱਜ ਪ੍ਰਧਾਨ ਮੰਤਰੀ ਮੋਦੀ ਨਾਲ ਮੁਲਾਕਾਤ ਕਰਨਗੇ ਬਿ੍ਟਿਸ਼ ਪ੍ਰਧਾਨ ਮੰਤਰੀ ਕੀਰ ਸਟਾਰਮਰ ਅਗਲੀ ਖ਼ਬਰ ਪੰਜਾਬ ਦਾ ਔਸਤਨ ਤਾਪਮਾਨ ਆਮ ਨਾਲੋਂ ਰਿਹੈ 5 ਡਿਗਰੀ ਘੱਟ
Ad Position 24