13-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-10-2025

ਅਦਾਲਤ ਪੁੱਜੇ ਲਾਲੂ ਪ੍ਰਸਾਦ ਯਾਦਵ, ਆਈ.ਆਰ.ਸੀ.ਟੀ.ਸੀ. ਹੋਟਲ ਭ੍ਰਿਸ਼ਟਾਚਾਰ ਮਾਮਲੇ ’ਚ ਅੱਜ ਆਵੇਗਾ ਫ਼ੈਸਲਾ

ਨਵੀਂ ਦਿੱਲੀ, 13 ਅਕਤੂਬਰ- ਰਾਊਸ ਐਵੇਨਿਊ ਅਦਾਲਤ ਅੱਜ ਆਈ.ਆਰ.ਸੀ.ਟੀ.ਸੀ. ਹੋਟਲ ਭ੍ਰਿਸ਼ਟਾਚਾਰ ਮਾਮਲੇ ਵਿਚ ਦੋਸ਼ ਤੈਅ ਕਰਨ ਸੰਬੰਧੀ ਆਪਣਾ ਫ਼ੈਸਲਾ ਸੁਣਾਏਗੀ। 24 ਸਤੰਬਰ ਨੂੰ ਵਿਸ਼ੇਸ਼.....

Ad Position 21
No active advertisement
ਅਜੀਤ ਡੈਸਕ 13-10-2025

ਨਵੀਂ ਦਿੱਲੀ, 13 ਅਕਤੂਬਰ- ਰਾਊਸ ਐਵੇਨਿਊ ਅਦਾਲਤ ਅੱਜ ਆਈ.ਆਰ.ਸੀ.ਟੀ.ਸੀ. ਹੋਟਲ ਭ੍ਰਿਸ਼ਟਾਚਾਰ ਮਾਮਲੇ ਵਿਚ ਦੋਸ਼ ਤੈਅ ਕਰਨ ਸੰਬੰਧੀ ਆਪਣਾ ਫ਼ੈਸਲਾ ਸੁਣਾਏਗੀ। 24 ਸਤੰਬਰ ਨੂੰ ਵਿਸ਼ੇਸ਼ ਜੱਜ ਵਿਸ਼ਾਲ ਗੋਗਨੇ ਨੇ ਸਾਬਕਾ ਰੇਲ ਮੰਤਰੀ ਲਾਲੂ ਪ੍ਰਸਾਦ ਯਾਦਵ, ਉਨ੍ਹਾਂ ਦੀ ਪਤਨੀ ਅਤੇ ਬਿਹਾਰ ਦੀ ਸਾਬਕਾ ਮੁੱਖ ਮੰਤਰੀ ਰਾਬੜੀ ਦੇਵੀ, ਉਨ੍ਹਾਂ ਦੇ ਪੁੱਤਰ ਅਤੇ ਸਾਬਕਾ ਉਪ ਮੁੱਖ ਮੰਤਰੀ ਤੇਜਸਵੀ ਯਾਦਵ ਅਤੇ ਹੋਰ ਦੋਸ਼ੀਆਂ ਨੂੰ ਉਕਤ ਮਿਤੀ ’ਤੇ ਪੇਸ਼ ਹੋਣ ਦਾ ਨਿਰਦੇਸ਼ ਦਿੱਤਾ ਸੀ।

ਮਾਮਲੇ ਵਿਚ ਸਾਰੀਆਂ ਧਿਰਾਂ ਦੀਆਂ ਦਲੀਲਾਂ ਸੁਣਨ ਤੋਂ ਬਾਅਦ ਅਦਾਲਤ ਨੇ ਆਪਣਾ ਫ਼ੈਸਲਾ 29 ਮਈ ਨੂੰ ਸੁਰੱਖਿਅਤ ਰੱਖ ਲਿਆ ਸੀ। ਅਦਾਲਤ ਦਾ ਹੁਕਮ ਇਹ ਨਿਰਧਾਰਤ ਕਰੇਗਾ ਕਿ ਕੀ ਇਸ ਮਾਮਲੇ ਵਿਚ ਲਾਲੂ ਪਰਿਵਾਰ ਦੇ ਮੈਂਬਰਾਂ ’ਤੇ ਮੁਕੱਦਮਾ ਚਲਾਇਆ ਜਾਵੇਗਾ। ਮਾਮਲੇ ਵਿਚ ਕੁੱਲ 14 ਦੋਸ਼ੀ ਹਨ। ਅੱਜ ਅਦਾਲਤ ਫ਼ੈਸਲਾ ਕਰੇਗੀ ਕਿ ਦੋਸ਼ੀਆਂ ਵਿਰੁੱਧ ਦੋਸ਼ ਤੈਅ ਕਰਨੇ ਹਨ ਜਾਂ ਉਨ੍ਹਾਂ ਨੂੰ ਬਰੀ ਕਰਨਾ ਹੈ। ਇਹ ਮਾਮਲਾ ਲਾਲੂ ਪ੍ਰਸਾਦ ਯਾਦਵ ਦੇ 2004 ਅਤੇ 2009 ਦੇ ਵਿਚਕਾਰ ਰੇਲ ਮੰਤਰੀ ਵਜੋਂ ਕਾਰਜਕਾਲ ਦੌਰਾਨ ਆਈ.ਆਰ.ਸੀ.ਟੀ.ਸੀ. ਹੋਟਲ ਰੱਖ-ਰਖਾਅ ਦੇ ਠੇਕਿਆਂ ਦੀ ਵੰਡ ਵਿਚ ਭ੍ਰਿਸ਼ਟਾਚਾਰ ਦੇ ਦੋਸ਼ਾਂ ਨਾਲ ਸੰਬੰਧਿਤ ਹੈ।

Ad Position 22
No active advertisement
ਪਿਛਲੀ ਖ਼ਬਰ ਆਈਆਰਸੀਟੀਸੀ ਹੋਟਲ ਭ੍ਰਿਸ਼ਟਾਚਾਰ ਮਾਮਲਾ : ਅਦਾਲਤ ਵਲੋਂ ਲਾਲੂ, ਰਾਬੜੀ, ਤੇਜਸਵੀ ਅਤੇ ਹੋਰਨਾਂ ਵਿਰੁੱਧ ਦੋਸ਼ ਤੈਅ ਅਗਲੀ ਖ਼ਬਰ ਅੱਜ ਹੋਵੇਗਾ ਅਰਥ ਸ਼ਾਸਤਰ ਵਿਚ ਨੋਬਲ ਪੁਰਸਕਾਰ ਦਾ ਐਲਾਨ
Ad Position 24