13-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-10-2025

ਤਾਮਿਲਨਾਡੂ ਸਰਕਾਰ ਨੇ ਸ਼੍ਰੀਸਨ ਫਾਰਮਾਸਿਊਟੀਕਲਜ਼ ਦੇ ਨਿਰਮਾਣ ਲਾਇਸੈਂਸ ਨੂੰ ਪੂਰੀ ਤਰ੍ਹਾਂ ਕੀਤਾ ਰੱਦ

ਚੇਨਈ, 13 ਅਕਤੂਬਰ- ਤਾਮਿਲਨਾਡੂ ਸਰਕਾਰ ਨੇ ਅੱਜ ਕੋਲਡਰਿਫ ਖੰਘ ਦਵਾਈ ਦੇ ਨਿਰਮਾਤਾ, ਸ਼੍ਰੀਸਨ ਫਾਰਮਾਸਿਊਟੀਕਲਜ਼ ਦੇ ਨਿਰਮਾਣ ਲਾਇਸੈਂਸ ਨੂੰ ਪੂਰੀ ਤਰ੍ਹਾਂ ਰੱਦ ਕਰ ਦਿੱਤਾ ਅਤੇ ਕੰਪਨੀ ਨੂੰ....

Ad Position 21
No active advertisement
ਅਜੀਤ ਡੈਸਕ 13-10-2025

ਚੇਨਈ, 13 ਅਕਤੂਬਰ- ਤਾਮਿਲਨਾਡੂ ਸਰਕਾਰ ਨੇ ਅੱਜ ਕੋਲਡਰਿਫ ਖੰਘ ਦਵਾਈ ਦੇ ਨਿਰਮਾਤਾ, ਸ਼੍ਰੀਸਨ ਫਾਰਮਾਸਿਊਟੀਕਲਜ਼ ਦੇ ਨਿਰਮਾਣ ਲਾਇਸੈਂਸ ਨੂੰ ਪੂਰੀ ਤਰ੍ਹਾਂ ਰੱਦ ਕਰ ਦਿੱਤਾ ਅਤੇ ਕੰਪਨੀ ਨੂੰ ਸਥਾਈ ਤੌਰ ’ਤੇ ਬੰਦ ਕਰਨ ਦਾ ਐਲਾਨ ਕੀਤਾ ਹੈ। ਸਰਕਾਰ ਨੇ ਸ਼੍ਰੀਸਨ ਫਾਰਮਾ ਫੈਕਟਰੀ ਵਿਚ 350 ਤੋਂ ਵੱਧ ਗੰਭੀਰ ਬੇਨਿਯਮੀਆਂ ਪਾਈਆਂ ਸਨ।

ਮੱਧ ਪ੍ਰਦੇਸ਼ ਵਿਚ ਕੋਲਡਰਿਫ ਦੀ ਦਵਾਈ ਖਾਣ ਤੋਂ ਬਾਅਦ ਹੁਣ ਤੱਕ 25 ਬੱਚਿਆਂ ਦੀ ਮੌਤ ਹੋ ਗਈ ਹੈ। ਚੇਨਈ ਵਿਚ ਇਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਨੇ ਸ਼੍ਰੀਸਨ ਫਾਰਮਾ ਨਾਲ ਜੁੜੇ ਸੱਤ ਸਥਾਨਾਂ ’ਤੇ ਛਾਪੇਮਾਰੀ ਕੀਤੀ। ਸ਼੍ਰੀਸਨ ਫਾਰਮਾ ਦੇ ਮੁੱਖ ਕਰਮਚਾਰੀਆਂ ਅਤੇ ਤਾਮਿਲਨਾਡੂ ਫੂਡ ਐਂਡ ਡਰੱਗ ਐਡਮਿਨਿਸਟ੍ਰੇਸ਼ਨ (ਟੀਐਨਐਫਡੀਏ) ਦੇ ਗ੍ਰਿਫ਼ਤਾਰ ਡਾਇਰੈਕਟਰ-ਇਨ-ਚਾਰਜ, ਪੀ.ਯੂ. ਕਾਰਤੀਕੇਯਨ ਦੇ ਅਹਾਤੇ ’ਤੇ ਵੀ ਛਾਪੇਮਾਰੀ ਕੀਤੀ ਗਈ।

ਕਾਰਤੀਕੇਯਨ ਨੂੰ ਤਾਮਿਲਨਾਡੂ ਵਿਜੀਲੈਂਸ ਐਂਡ ਐਂਟੀ-ਕਰਪਸ਼ਨ (ਡੀਵੀਏਸੀ) ਨੇ ਜੁਲਾਈ 2025 ਵਿਚ ਰਿਸ਼ਵਤਖੋਰੀ ਦੇ ਇਕ ਮਾਮਲੇ ਵਿਚ ਗ੍ਰਿਫਤਾਰ ਕੀਤਾ ਸੀ। ਈ.ਡੀ. ਦੀ ਤਾਜ਼ਾ ਕਾਰਵਾਈ ਮਿਲਾਵਟੀ ਕੋਲਡਰਿਫ ਦਵਾਈ ਦੇ ਨਿਰਮਾਣ ਅਤੇ ਵਿਕਰੀ ਨਾਲ ਸੰਬੰਧਿਤ ਵਿੱਤੀ ਲੈਣ-ਦੇਣ ਦੇ ਸੰਬੰਧ ਵਿਚ ਮਨੀ ਲਾਂਡਰਿੰਗ ਰੋਕਥਾਮ ਐਕਟ (ਪੀਐਮਐਲਏ) ਦੇ ਤਹਿਤ ਕੀਤੀ ਜਾ ਰਹੀ ਹੈ।

ਇਸ ਦੌਰਾਨ ਮੱਧ ਪ੍ਰਦੇਸ਼ ਪੁਲਿਸ ਐਤਵਾਰ ਸ਼ਾਮ ਨੂੰ ਮਾਮਲੇ ਦੇ ਮੁੱਖ ਦੋਸ਼ੀ, ਸ਼੍ਰੀਸਨ ਫਾਰਮਾ ਦੇ ਮਾਲਕ ਰੰਗਨਾਥਨ ਗੋਵਿੰਦਨ (75) ਨੂੰ ਲੈ ਕੇ ਤਾਮਿਲਨਾਡੂ ਲਈ ਰਵਾਨਾ ਹੋ ਗਈ, ਜਿਸ ਨੂੰ 9 ਅਕਤੂਬਰ ਨੂੰ ਚੇਨਈ ਦੇ ਕੋਡੰਬੱਕਮ ਸਥਿਤ ਉਸਦੇ ਅਪਾਰਟਮੈਂਟ ਤੋਂ ਗ੍ਰਿਫਤਾਰ ਕੀਤਾ ਗਿਆ ਸੀ।

 

Ad Position 22
No active advertisement
ਪਿਛਲੀ ਖ਼ਬਰ ਪ੍ਰਧਾਨ ਸਮੇਤ ਅਹੁਦੇਦਾਰਾਂ ਦੀ ਚੋਣ ਲਈ 3 ਨਵੰਬਰ ਨੂੰ ਹੋਵੇਗਾ ਸ਼੍ਰੋਮਣੀ ਕਮੇਟੀ ਦਾ ਜਨਰਲ ਇਜਲਾਸ ਅਗਲੀ ਖ਼ਬਰ ਹਮਾਸ ਨੇ 7 ਇਜ਼ਰਾਈਲੀ ਬੰਧਕ ਕੀਤੇ ਰਿਹਾਅ
Ad Position 24