13-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-10-2025

ਗਾਇਕ ਖ਼ਾਨ ਸਾਬ੍ਹ ਦੇ ਪਿਤਾ ਦਾ ਹੋਇਆ ਦਿਹਾਂਤ

ਕਾਲਾ ਸੰਘਿਆਂ, 13 ਅਕਤੂਬਰ (ਬਲਜੀਤ ਸਿੰਘ ਸੰਘਾ) - ਪ੍ਰਸਿੱਧ ਪੰਜਾਬੀ ਕਲਾਕਾਰ ਖਾਨ ਸਾਬ੍ਹ ਦੀ ਮਾਂ ਤੋਂ ਬਾਅਦ ਹੁਣ...

Ad Position 21
No active advertisement
ਅਜੀਤ ਡੈਸਕ 13-10-2025

ਕਾਲਾ ਸੰਘਿਆਂ, 13 ਅਕਤੂਬਰ (ਬਲਜੀਤ ਸਿੰਘ ਸੰਘਾ) - ਪ੍ਰਸਿੱਧ ਪੰਜਾਬੀ ਕਲਾਕਾਰ ਖਾਨ ਸਾਬ੍ਹ ਦੀ ਮਾਂ ਤੋਂ ਬਾਅਦ ਹੁਣ ਉਨ੍ਹਾਂ ਦੇ ਪਿਤਾ ਦਾ ਵੀ ਦਿਹਾਂਤ ਹੋ ਗਿਆ ਹੈ। ਖਾਨ ਸਾਬ੍ਹ ਦੇ ਪਿਤਾ ਇਕਬਾਲ ਮੁਹੰਮਦ ਦਾ ਅੱਜ ਦਿਹਾਂਤ ਹੋ ਗਿਆ। ਉਹ ਕਰੀਬ 68 ਵਰ੍ਹਿਆਂ ਦੇ ਸਨ। ਕੁਝ ਦਿਨ ਪਹਿਲਾਂ ਹੀ 25 ਸਤੰਬਰ ਨੂੰ ਖਾਨ ਸਾਬ੍ਹ ਦੀ ਮਾਂ ਪਰਵੀਨ ਬੇਗਮ ਦਾ ਵੀ ਦਿਹਾਂਤ ਹੋ ਗਿਆ ਸੀ, ਜਿਸ ਤੋਂ ਬਾਅਦ ਉਨ੍ਹਾਂ ਦੇ ਪਿਤਾ ਪਤਨੀ ਦੇ ਵਿਛੋੜੇ ਕਾਰਨ ਗਹਿਰੇ ਸਦਮੇ ਵਿਚ ਸਨ। ਜਾਣਕਾਰੀ ਮੁਤਾਬਕ ਬੀਤੇ ਦਿਨ ਐਤਵਾਰ ਨੂੰ ਖਾਨ ਸਾਬ੍ਹ ਆਪਣੇ ਜੱਦੀ ਪਿੰਡ ਭੰਡਾਲ ਦੋਨਾ ਵਿਖੇ ਆਏ ਸਨ ਅਤੇ ਉਨ੍ਹਾਂ ਦੇ ਨਾਲ ਹੀ ਉਨ੍ਹਾਂ ਦੇ ਪਿਤਾ ਇਕਬਾਲ ਮੁਹੰਮਦ ਵੀ ਉਨ੍ਹਾਂ ਦੀ ਫਗਵਾੜਾ ਰਿਹਾਇਸ਼ ਵਿਖੇ ਚਲੇ ਗਏ। ਇਸ ਦੌਰਾਨ ਸੋਮਵਾਰ ਦੁਪਹਿਰ ਕਰੀਬ ਡੇਢ ਵਜੇ ਅਚਾਨਕ ਦਿਲ ਦਾ ਦੌਰਾ ਪੈਣ ਕਾਰਨ ਉਨ੍ਹਾਂ ਦੇ ਪਿਤਾ ਇਕਬਾਲ ਮੁਹੰਮਦ ਦੀ ਮੌਤ ਹੋ ਗਈ। ਪਿੰਡ ਭੰਡਾਲ ਦੋਨਾ ਦੇ ਸਾਬਕਾ ਸਰਪੰਚ ਦਲਵੀਰ ਸਿੰਘ ਨੇ ਦੱਸਿਆ ਕਿ ਇਕਬਾਲ ਮੁਹੰਮਦ ਦੀ ਮੌਤ ਤੋਂ ਬਾਅਦ ਪਿੰਡ ਵਿਚ ਸ਼ੋਕ ਦੀ ਲਹਿਰ ਹੈ। ਇਕਬਾਲ ਮੁਹੰਮਦ ਨੂੰ ਪਿੰਡ ਭੰਡਾਲ ਦੋਨਾ ਵਿਖੇ ਹੀ ਮੰਗਲਵਾਰ ਕਰੀਬ 11 ਵਜੇ ਸਪੁਰਦ-ਏ-ਖਾਕ ਕੀਤਾ ਜਾਵੇਗਾ।

Ad Position 22
No active advertisement
ਪਿਛਲੀ ਖ਼ਬਰ ਭਾਰਤ-ਵੈਸਟਇੰਡੀਜ਼ ਦੂਜਾ ਟੈਸਟ : ਦੂਜੀ ਪਾਰੀ 'ਚ ਵੈਸਟਇੰਡੀਜ਼ ਦੀ ਪੂਰੀ ਟੀਮ 390 ਦੌੜਾਂ ਬਣਾ ਕੇ ਆਊਟ ਅਗਲੀ ਖ਼ਬਰ ਜੰਮੂ ਕਸ਼ਮੀਰ: ਖੱਡ ਵਿਚ ਡਿਗਿਆ ਟੈਂਕਰ, ਚਾਲਕ ਦੀ ਮੌਤ
Ad Position 24