14-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-10-2025

ਰਾਜਸਥਾਨ ਬੱਸ ਹਾਦਸਾ: ਮਰੇ ਲੋਕਾਂ ਦੀ ਪਛਾਣ ਲਈ ਡੀ.ਐਨ.ਏ. ਸੈਂਪਲਿੰਗ ਸ਼ੁਰੂ

ਜੋਧਪੁਰ, 15 ਅਕਤੂਬਰ- ਰਾਜਸਥਾਨ ਦੇ ਜੈਸਲਮੇਰ ਵਿਖੇ ਬੱਸ ’ਚ ਅੱਗ ਲੱਗਣ ਕਾਰਨ ਮਰੇ 20 ਲੋਕਾਂ ਦੀ ਪਛਾਣ ਕਰਨ ਲਈ ਡੀ.ਐਨ.ਏ. ਸੈਂਪਲਿੰਗ ਸ਼ੁਰੂ ਹੋ ਗਈ ਹੈ। ਆਪਣੇ ਮੈਂਬਰਾਂ ਦੀ ਭਾਲ...

Ad Position 21
No active advertisement
ਅਜੀਤ ਡੈਸਕ 15-10-2025

ਜੋਧਪੁਰ, 15 ਅਕਤੂਬਰ- ਰਾਜਸਥਾਨ ਦੇ ਜੈਸਲਮੇਰ ਵਿਖੇ ਬੱਸ ’ਚ ਅੱਗ ਲੱਗਣ ਕਾਰਨ ਮਰੇ 20 ਲੋਕਾਂ ਦੀ ਪਛਾਣ ਕਰਨ ਲਈ ਡੀ.ਐਨ.ਏ. ਸੈਂਪਲਿੰਗ ਸ਼ੁਰੂ ਹੋ ਗਈ ਹੈ। ਆਪਣੇ ਮੈਂਬਰਾਂ ਦੀ ਭਾਲ ਕਰ ਰਹੇ ਪਰਿਵਾਰਾਂ ਦੇ ਦੋ ਮੈਂਬਰਾਂ ਤੋਂ ਨਮੂਨੇ ਲਏ ਜਾ ਰਹੇ ਹਨ। ਜੋਧਪੁਰ ਦੇ ਮਹਾਤਮਾ ਗਾਂਧੀ ਹਸਪਤਾਲ ਅਤੇ ਜੈਸਲਮੇਰ ਦੇ ਜਵਾਹਰ ਹਸਪਤਾਲ ਵਿਚ ਡੀ.ਐਨ.ਏ. ਸੈਂਪਲਿੰਗ ਦੇ ਪ੍ਰਬੰਧ ਕੀਤੇ ਗਏ ਹਨ। ਇਸ ਤੋਂ ਪਹਿਲਾਂ ਮੰਗਲਵਾਰ ਦੇਰ ਰਾਤ ਜੈਸਲਮੇਰ ਤੋਂ 19 ਲਾਸ਼ਾਂ ਜੋਧਪੁਰ ਲਿਆਂਦੀਆਂ ਗਈਆਂ ਸਨ। ਇਸ ਵਿਚ ਸਿਰਫ਼ ਹੱਡੀਆਂ ਵਾਲਾ ਹੀ ਇਕ ਬੰਡਲ ਸ਼ਾਮਿਲ ਸੀ। ਇਕ ਵਿਅਕਤੀ ਦੀ ਲਾਸ਼ ਪਹਿਲਾਂ ਹੀ ਜੋਧਪੁਰ ਵਿਚ ਸੀ।

ਦਰਅਸਲ ਮੰਗਲਵਾਰ ਦੁਪਹਿਰ 3:30 ਵਜੇ ਜੈਸਲਮੇਰ-ਜੋਧਪੁਰ ਹਾਈਵੇਅ ’ਤੇ ਇਕ ਏ.ਸੀ. ਸਲੀਪਰ ਬੱਸ ਨੂੰ ਅੱਗ ਲੱਗ ਗਈ। ਹਾਦਸੇ ਵਿਚ 20 ਯਾਤਰੀ ਜ਼ਿੰਦਾ ਸੜ ਗਏ। ਹਾਦਸਾ ਇੰਨਾ ਭਿਆਨਕ ਸੀ ਕਿ ਲਾਸ਼ਾਂ ਬੱਸ ਦੇ ਨਾਲ ਚਿਪਕ ਗਈਆਂ ਸਨ ਅਤੇ ਕੁਝ ਕੋਲਿਆਂ ਵਿਚ ਸੜ ਗਏ ਸਨ।

ਹਾਦਸੇ ਵਿਚ ਇਕੋ ਪਰਿਵਾਰ ਦੇ ਪੰਜ ਮੈਂਬਰਾਂ ਦੀ ਵੀ ਮੌਤ ਹੋ ਗਈ ਸੀ। ਅੱਗ ਵਿਚ ਪੰਦਰਾਂ ਲੋਕ 70 ਪ੍ਰਤੀਸ਼ਤ ਤੱਕ ਸੜ ਗਏ। ਜ਼ਖਮੀਆਂ ਵਿਚ ਇਕ ਜੋੜਾ ਵੀ ਸ਼ਾਮਿਲ ਹੈ, ਜੋ ਵਿਆਹ ਤੋਂ ਪਹਿਲਾਂ ਦੀ ਸ਼ੂਟਿੰਗ ਤੋਂ ਬਾਅਦ ਜੋਧਪੁਰ ਵਾਪਸ ਆ ਰਿਹਾ ਸੀ।

Ad Position 22
No active advertisement
ਪਿਛਲੀ ਖ਼ਬਰ ਗੋਆ ਸਰਕਾਰ ਦੇ ਮੰਤਰੀ ਰਵੀ ਨਾਇਕ ਦੇ ਦਿਹਾਂਤ ’ਤੇ ਪ੍ਰਧਾਨ ਮੰਤਰੀ ਵਲੋਂ ਦੁੱਖ ਦਾ ਪ੍ਰਗਟਾਵਾ ਅਗਲੀ ਖ਼ਬਰ ਅੱਜ ਹੋ ਸਕਦਾ ਹੈ ਆਈ.ਪੀ.ਐਸ. ਪੂਰਨ ਕੁਮਾਰ ਦਾ ਅੰਤਿਮ ਸੰਸਕਾਰ- ਸੂਤਰ
Ad Position 24