14-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-10-2025

ਕਾਰ ਡਿਵਾਈਡਰ ਨਾਲ ਟਕਰਾਈ, ਮਾਂ ਅਤੇ ਉਸ ਦੇ 4 ਸਾਲ ਦੇ ਪੁੱਤ ਦੀ ਮੌਤ

ਦਸੂਹਾ, 15 ਅਕਤੂਬਰ ( ਕੌਸ਼ਲ) - ਦਸੂਹਾ ਨੇੜੇ ਇਕ ਫ਼ੌਜੀ ਅੱਡੇ ਉੱਚੀਬਸੀ ਨੇੜੇ ਇਕ ਦਰਦਨਾਕ ਸੜਕ ਹਾਦਸਾ ਵਾਪਰਿਆ। ਪਰਿਵਾਰ ਜੰਮੂ ਤੋਂ ਖਾਟੂ ਸ਼ਿਆਮ ਜਾ ਰਿਹਾ ਸੀ। ਕਾਰ ਵਿਚ ਪਰਿਵਾਰ ਦੇ 4 ਮੈਂਬਰ ਸਵਾਰ ...

Ad Position 21
No active advertisement
ਅਜੀਤ ਡੈਸਕ 15-10-2025

ਦਸੂਹਾ, 15 ਅਕਤੂਬਰ ( ਕੌਸ਼ਲ) - ਦਸੂਹਾ ਨੇੜੇ ਇਕ ਫ਼ੌਜੀ ਅੱਡੇ ਉੱਚੀਬਸੀ ਨੇੜੇ ਇਕ ਦਰਦਨਾਕ ਸੜਕ ਹਾਦਸਾ ਵਾਪਰਿਆ। ਪਰਿਵਾਰ ਜੰਮੂ ਤੋਂ ਖਾਟੂ ਸ਼ਿਆਮ ਜਾ ਰਿਹਾ ਸੀ। ਕਾਰ ਵਿਚ ਪਰਿਵਾਰ ਦੇ 4 ਮੈਂਬਰ ਸਵਾਰ ਸਨ । ਮਾਂ ਅਤੇ ਪੁੱਤਰ ਦੀ ਮੌਕੇ 'ਤੇ ਹੀ ਮੌਤ ਹੋ ਗਈ, ਜਦੋਂ ਕਿ ਪਿਤਾ ਅਤੇ ਧੀ ਗੰਭੀਰ ਜ਼ਖ਼ਮੀ ਹੋ ਗਏ।

ਜਾਣਕਾਰੀ ਮੁਤਾਬਿਕ ਇਕ ਫ਼ੌਜੀ ਅਧਿਕਾਰੀ ਸ਼ਕਤੀ ਸਿੰਘ ਆਪਣੇ ਪਰਿਵਾਰ ਨਾਲ ਜੰਮੂ ਤੋਂ ਖਾਟੂ ਸ਼ਿਆਮ ਜਾ ਰਿਹਾ ਸੀ ਜਦੋਂ ਉਨ੍ਹਾਂ ਦੀ ਸਵਿਫਟ ਡਿਜ਼ਾਇਰ ਕਾਰ ਕੰਟਰੋਲ ਗੁਆ ਬੈਠੀ ਅਤੇ ਉੱਚੀਬਸੀ ਨੇੜੇ ਇਕ ਡਿਵਾਈਡਰ ਨਾਲ ਟਕਰਾ ਗਈ। ਸ਼ਕਤੀ ਸਿੰਘ ਅਤੇ ਉਸ ਦੀ 3 ਸਾਲ ਦੀ ਧੀ ਹਾਦਸੇ ਵਿਚ ਬਚ ਗਏ, ਪਰ ਉਨ੍ਹਾਂ ਦੀ ਪਤਨੀ ਮੀਰਾ ਮਿਨਹਾਸ ਅਤੇ 4 ਸਾਲ ਦੇ ਪੁੱਤਰ ਹਰੀਅੰਸ਼ ਦੀ ਮੌਕੇ 'ਤੇ ਹੀ ਮੌਤ ਹੋ ਗਈ। ਜ਼ਖ਼ਮੀ ਸ਼ਕਤੀ ਸਿੰਘ ਅਤੇ ਉਨ੍ਹਾਂ ਦੀ ਧੀ ਦਾ ਦਸੂਹਾ ਦੇ ਸਰਕਾਰੀ ਹਸਪਤਾਲ ਵਿਚ ਇਲਾਜ ਚੱਲ ਰਿਹਾ ਹੈ।

Ad Position 22
No active advertisement
ਪਿਛਲੀ ਖ਼ਬਰ ਦਿਵਾਲੀ ਤੋਂ ਪਹਿਲਾਂ ਅਜਨਾਲਾ ਨੇੜਿਉਂ 3 ਹੈਂਡ ਗਰਨੇਡ ਤੇ ਆਰ.ਡੀ.ਐਕਸ ਬਰਾਮਦ ਅਗਲੀ ਖ਼ਬਰ ਸੁਖਬੀਰ ਸਿੰਘ ਬਾਦਲ ਨੇ ਭਾਈ ਰਾਮ ਸਿੰਘ ਦੇ ਵਿਛੋੜੇ 'ਤੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ
Ad Position 24