14-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-10-2025

ਡੇਰਾਬੱਸੀ ‘ਚ ਦਾਰੂ ਦੇ ਨਸ਼ੇ ਵਿਚ ਨੌਜਵਾਨ ਨੇ ਦਾਦੀ ਦਾ ਕੀਤਾ ਕਤਲ

ਡੇਰਾਬੱਸੀ, 15 ਅਕਤੂਬਰ (ਰਣਬੀਰ ਸਿੰਘ ਪੜ੍ਹੀ ) - ਡੇਰਾਬੱਸੀ ‘ਚ ਇਕ ਦਿਲ ਦਹਲਾ ਦੇਣ ਵਾਲੀ ਹੱਤਿਆ ਦੀ ਘਟਨਾ ਸਾਹਮਣੇ ਆਈ ਹੈ। ਗੁਲਾਬਗੜ੍ਹ ਰੋਡ ਦੀ ਗਲੀ ਨੰਬਰ 9 ਵਿਚ ਸ਼ਰਾਬ ਦੇ ਨਸ਼ੇ ਵਿਚ ਧੁੱਤ ਪੋਤੇ ਨੇ ਆਪਣੀ ...

Ad Position 21
No active advertisement
ਅਜੀਤ ਡੈਸਕ 15-10-2025

ਡੇਰਾਬੱਸੀ, 15 ਅਕਤੂਬਰ (ਰਣਬੀਰ ਸਿੰਘ ਪੜ੍ਹੀ ) - ਡੇਰਾਬੱਸੀ ‘ਚ ਇਕ ਦਿਲ ਦਹਲਾ ਦੇਣ ਵਾਲੀ ਹੱਤਿਆ ਦੀ ਘਟਨਾ ਸਾਹਮਣੇ ਆਈ ਹੈ। ਗੁਲਾਬਗੜ੍ਹ ਰੋਡ ਦੀ ਗਲੀ ਨੰਬਰ 9 ਵਿਚ ਸ਼ਰਾਬ ਦੇ ਨਸ਼ੇ ਵਿਚ ਧੁੱਤ ਪੋਤੇ ਨੇ ਆਪਣੀ 70 ਸਾਲਾਂ ਦੀ ਦਾਦੀ ਗੁਰਬਚਨ ਕੌਰ ਦੀ ਬੇਰਹਮੀ ਨਾਲ ਹੱਤਿਆ ਕਰ ਦਿੱਤੀ । ਦੋਸ਼ੀ ਦੀ ਪਹਿਚਾਣ ਆਸ਼ੀਸ਼ ਵਜੋਂ ਹੋਈ ਹੈ, ਜੋ ਸ਼ਰਾਬ ਦਾ ਆਦੀ ਸੀ ਤੇ ਅਕਸਰ ਨਸ਼ੇ ਨੂੰ ਲੈ ਕੇ ਦਾਦੀ ਨਾਲ ਝਗੜਾ ਕਰਦਾ ਸੀ।

ਬੁੱਧਵਾਰ ਦੁਪਹਿਰ ਆਸ਼ੀਸ਼ ਨਸ਼ੇ ਦੀ ਹਾਲਤ ਵਿਚ ਘਰ ਪਹੁੰਚਿਆ ਤੇ ਦਾਦੀ ਨਾਲ ਬਹਿਸ ਕਰਨ ਲੱਗਾ। ਗੁੱਸੇ ਵਿਚ ਉਸ ਨੇ ਚਾਕੂ ਨਾਲ ਦਾਦੀ ਦਾ ਗਲਾ ਰੇਤ ਦਿੱਤਾ। ਕਤਲ ਤੋਂ ਬਾਅਦ ਲਾਸ਼ ਨੂੰ ਲੁਕਾਉਣ ਲਈ ਉਸ ਨੇ ਦਾਦੀ ਦੇ ਪੇਟ ‘ਤੇ ਗੈਸ ਸਿਲੈਂਡਰ ਰੱਖ ਦਿੱਤਾ ਤੇ ਉਸ ‘ਤੇ ਚਾਦਰ ਢੱਕ ਦਿੱਤੀ। ਇਸ ਤੋਂ ਬਾਅਦ ਉਹ ਘਰ ਤੋਂ ਫ਼ਰਾਰ ਹੋ ਗਿਆ ।

Ad Position 22
No active advertisement
ਪਿਛਲੀ ਖ਼ਬਰ ਆਮ ਆਦਮੀ ਪਾਰਟੀ ਦੇ ਆਗੂ ਤੇ ਪੰਚਾਇਤ ਮੈਂਬਰ 'ਤੇ ਚੱਲੀਆਂ ਅੰਨ੍ਹੇਵਾਹ ਗੋਲੀਆਂ ਅਗਲੀ ਖ਼ਬਰ ਦਿਵਾਲੀ ਤੋਂ ਪਹਿਲਾਂ ਅਜਨਾਲਾ ਨੇੜਿਉਂ 3 ਹੈਂਡ ਗਰਨੇਡ ਤੇ ਆਰ.ਡੀ.ਐਕਸ ਬਰਾਮਦ
Ad Position 24