14-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-10-2025

ਕਾਂਕੇਰ ਵਿਚ 50 ਸੀ.ਪੀ.ਆਈ. (ਮਾਓਵਾਦੀ) ਕਾਡਰਾਂ ਨੇ 39 ਹਥਿਆਰਾਂ ਨਾਲ ਆਤਮ ਕੀਤਾ ਸਮਰਪਣ

ਕਾਂਕੇਰ (ਛੱਤੀਸਗੜ੍ਹ), 15 ਅਕਤੂਬਰ (ਏਐਨਆਈ): ਸੁਰੱਖਿਆ ਬਲਾਂ ਦੇ ਅਨੁਸਾਰ ਇਕ ਮਹੱਤਵਪੂਰਨ ਘਟਨਾਕ੍ਰਮ ਵਿਚ ਭਾਰਤੀ ਕਮਿਊਨਿਸਟ ਪਾਰਟੀ (ਮਾਓਵਾਦੀ) ਦੇ 50 ਕੈਡਰਾਂ, ਜਿਨ੍ਹਾਂ ਵਿਚ 39 ਔਰਤਾਂ ਸ਼ਾਮਿਲ ...

Ad Position 21
No active advertisement
ਅਜੀਤ ਡੈਸਕ 15-10-2025

ਕਾਂਕੇਰ (ਛੱਤੀਸਗੜ੍ਹ), 15 ਅਕਤੂਬਰ (ਏਐਨਆਈ): ਸੁਰੱਖਿਆ ਬਲਾਂ ਦੇ ਅਨੁਸਾਰ ਇਕ ਮਹੱਤਵਪੂਰਨ ਘਟਨਾਕ੍ਰਮ ਵਿਚ ਭਾਰਤੀ ਕਮਿਊਨਿਸਟ ਪਾਰਟੀ (ਮਾਓਵਾਦੀ) ਦੇ 50 ਕੈਡਰਾਂ, ਜਿਨ੍ਹਾਂ ਵਿਚ 39 ਔਰਤਾਂ ਸ਼ਾਮਿਲ ਹਨ, ਨੇ ਕਾਂਕੇਰ ਜ਼ਿਲ੍ਹੇ ਦੇ ਕੋਯਾਲੀਬੇਡਾ ਵਿਚ ਬੀ.ਐਸ.ਐਫ. ਦੀ 40ਵੀਂ ਬਟਾਲੀਅਨ ਦੇ ਕਾਮਤੇਰਾ ਕੈਂਪ ਵਿਚ ਆਤਮ ਸਮਰਪਣ ਕਰ ਦਿੱਤਾ ਹੈ। ਇਹ ਆਤਮ ਸਮਰਪਣ ਸੀਨੀਅਰ ਮਾਓਵਾਦੀ ਆਗੂਆਂ ਰਾਜਮਨ ਮੰਡਵੀ ਅਤੇ ਰਾਜੂ ਸਲਾਮ ਦੀ ਅਗਵਾਈ ਹੇਠ ਹੋਇਆ, ਦੋਵੇਂ ਦੱਖਣੀ ਜ਼ੋਨਲ ਕਮੇਟੀ (ਐਸ.ਜ਼ੈਡ।ਸੀ.ਐਮ.) ਦੇ ਮੈਂਬਰ ਹਨ ।

ਆਤਮ ਸਮਰਪਣ ਕਰਨ ਵਾਲੇ ਕਾਡਰਾਂ ਨੇ ਕਥਿਤ ਤੌਰ 'ਤੇ 39 ਹਥਿਆਰ ਸੌਂਪੇ, ਜਿਨ੍ਹਾਂ ਵਿਚ 7 ​​ਏ.ਕੇ.-47 ਰਾਈਫਲਾਂ, 2 ਐਸ.ਐਲ.ਆਰ., 4 ਆਈ.ਐਨ.ਐਸ.ਏ.ਐਸ. ਰਾਈਫਲਾਂ, 1 ਆਈ.ਐਨ.ਐਸ.ਏ.ਐਸ. ਐਲ.ਐਮ.ਜੀ. ਅਤੇ 1 ਸਟੇਨ ਗੰਨ ਸ਼ਾਮਿਲ ਹਨ। ਮਾਓਵਾਦੀਆਂ ਦੀ ਪਹਿਲੀ ਕਿਸ਼ਤ ਮਾਡ ਦੇ ਉੱਤਰ ਤੋਂ ਮਿਲੀ ਹੈ, ਜਦੋਂ ਕਿ ਅਗਲੀ ਕਿਸ਼ਤ ਬੀਜਾਪੁਰ ਜ਼ਿਲ੍ਹੇ ਦੇ ਭੈਰਮਗੜ੍ਹ ਖੇਤਰ ਵਿਚ ਵੀਰਵਾਰ ਸਵੇਰ ਤੱਕ ਮਾਡ ਦੇ ਦੱਖਣ ਵਿਚ ਪਹੁੰਚਣ ਦੀ ਉਮੀਦ ਹੈ।

Ad Position 22
No active advertisement
ਪਿਛਲੀ ਖ਼ਬਰ ਪੰਜਾਬ ਪੁਲਿਸ ਵਲੋਂ ਨਵਨੀਤ ਚਤੁਰਵੇਦੀ ਗ੍ਰਿਫ਼ਤਾਰ ਅਗਲੀ ਖ਼ਬਰ ਆਮ ਆਦਮੀ ਪਾਰਟੀ ਦੇ ਆਗੂ ਤੇ ਪੰਚਾਇਤ ਮੈਂਬਰ 'ਤੇ ਚੱਲੀਆਂ ਅੰਨ੍ਹੇਵਾਹ ਗੋਲੀਆਂ
Ad Position 24