16-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-10-2025

ਬੇਜ਼ੁਬਾਨ ਪਸ਼ੂ ਅੱਗੇ ਆਉਣ ਕਾਰਨ ਪਲਟੀ ਕਾਰ

ਖਮਾਣੋਂ, 23 ਅਕਤੂਬਰ (ਮਨਮੋਹਣ ਸਿੰਘ ਕਲੇਰ)--ਦੇਰ ਸ਼ਾਮ ਨੂੰ ਲੁਧਿਆਣਾ ਖਰੜ ਨੈਸ਼ਨਲ...

Ad Position 21
No active advertisement
ਅਜੀਤ ਡੈਸਕ 23-10-2025

ਖਮਾਣੋਂ, 23 ਅਕਤੂਬਰ (ਮਨਮੋਹਣ ਸਿੰਘ ਕਲੇਰ)--ਦੇਰ ਸ਼ਾਮ ਨੂੰ ਲੁਧਿਆਣਾ ਖਰੜ ਨੈਸ਼ਨਲ ਮਾਰਗ ਉਤੇ ਇਕ ਕਾਰ ਦੇ ਪਲਟਣ ਕਾਰਨ ਉਸ 'ਚ ਚਾਲਕ ਸਮੇਤ ਤਿੰਨ ਜਣੇ ਜਾਨੀ ਨੁਕਸਾਨ ਤੋਂ ਬਚ ਗਏ। ਹਾਲਾਂਕਿ ਚਾਲਕ ਦੇ ਮਾਮੂਲੀ ਸੱਟਾਂ ਲਗੀਆਂ ਹਨ। ਮੌਕੇ ਉਤੇ ਸੜਕ ਸੁਰੱਖਿਆ ਫੋਰਸ ਖਮਾਣੋਂ ਦੇ ਸਹਾਇਕ ਥਾਣੇਦਾਰ ਸੁਖਰਾਜ ਸਿੰਘ ਆਪਣੀ ਟੀਮ ਸਮੇਤ ਉਕਤ ਘਟਨਾ ਸਥਾਨ ਜਟਾਣਾ ਉੱਚਾ ਵਿਖੇ ਪਹੁੰਚੇ ਜਿਨ੍ਹਾਂ ਨੇ ਮਾਮੂਲੀ ਜ਼ਖਮੀ ਤੇ ਹੋਰਨਾਂ ਨੂੰ ਮੁੱਢਲੀ ਸਹਾਇਤਾ ਲਈ ਸਰਕਾਰੀ ਐਂਬੂਲੈਂਸ ਰਾਹੀਂ ਸਿਵਲ ਹਸਪਤਾਲ ਖਮਾਣੋਂ ਪਹੁੰਚਾਇਆ। ਇਹ ਲੋਕ ਸਮਰਾਲਾ ਵੱਲ ਤੋਂ ਕੁਰਾਲੀ ਸ਼ਹਿਰ ਜਾ ਰਹੇ ਸਨ। ਸੜਕ ਸੁਰੱਖਿਆ ਫੋਰਸ ਦੇ ਕਰਮਚਾਰੀ ਸੁਖਨਾਜ ਸਿੰਘ ਨੇ ਹਾਦਸੇ ਦਾ ਕਾਰਨ ਕਾਰ ਅੱਗੇ ਬੇਜ਼ੁਬਾਨ ਪਸ਼ੂ ਦਾ ਆਉਣਾ ਦੱਸਿਆ ਹੈ।

Ad Position 22
No active advertisement
ਪਿਛਲੀ ਖ਼ਬਰ ਮਹਿਲਾ ਵਿਸ਼ਵ ਕੱਪ : ਭਾਰਤ ਨੇ ਨਿਊਜ਼ੀਲੈਂਡ ਨੂੰ ਦਿੱਤਾ 325 ਦੌੜਾਂ ਦਾ ਟੀਚਾ ਅਗਲੀ ਖ਼ਬਰ ਕੈਬਨਿਟ ਮੰਤਰੀ ਸੰਜੀਵ ਅਰੋੜਾ ਵਲੋਂ ਰੋਮਾਨੀਆ 'ਚ ਮਾਰੇ ਗਏ ਪਠਾਨਕੋਟ ਨਿਵਾਸੀ ਦੀ ਲਾਸ਼ ਵਾਪਸ ਲਿਆਉਣ 'ਚ ਸਹਾਇਤਾ
Ad Position 24