16-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-10-2025

ਚੰਡੀਗੜ੍ਹ ਏਅਰਪੋਰਟ 'ਤੇ 26 ਅਕਤੂਬਰ ਤੋਂ ਸ਼ੁਰੂ ਹੋਵੇਗਾ ਰਨਵੇ ਦਾ ਮੇਨਟੀਨੈਂਸ ਕੰਮ

ਚੰਡੀਗੜ੍ਹ, 24 ਅਕਤੂਬਰ (ਕਪਿਲ ਵਧਵਾ)-ਚੰਡੀਗੜ੍ਹ ਅੰਤਰਰਾਸ਼ਟਰੀ ਹਵਾਈ ਅੱਡੇ ‘ਤੇ ਰਨਵੇ ਦੀ ਮੇਨਟੀਨੈਂਸ ਦਾ...

Ad Position 21
No active advertisement
ਅਜੀਤ ਡੈਸਕ 24-10-2025

ਚੰਡੀਗੜ੍ਹ, 24 ਅਕਤੂਬਰ (ਕਪਿਲ ਵਧਵਾ)-ਚੰਡੀਗੜ੍ਹ ਅੰਤਰਰਾਸ਼ਟਰੀ ਹਵਾਈ ਅੱਡੇ ‘ਤੇ ਰਨਵੇ ਦੀ ਮੇਨਟੀਨੈਂਸ ਦਾ ਕੰਮ 26 ਅਕਤੂਬਰ ਤੋਂ ਸ਼ੁਰੂ ਹੋਵੇਗਾ ਜੋ ਕਿ 18 ਨਵੰਬਰ ਤੱਕ ਜਾਰੀ ਰਹੇਗਾ। ਹਾਲਾਂਕਿ ਇਸ ਦੌਰਾਨ ਏਅਰਪੋਰਟ ਪੂਰੀ ਤਰ੍ਹਾਂ ਬੰਦ ਨਹੀਂ ਹੋਵੇਗਾ।ਜਾਣਕਾਰੀ ਮੁਤਾਬਕ, ਮੇਂਟੀਨੈਂਸ ਦੇ ਕੰਮ ਨਾਲ ਨਾਲ ਹੀ ਉਡਾਣਾਂ ਵੀ ਚਲਦੀਆਂ ਰਹਿਣਗੀਆਂ। 26 ਅਕਤੂਬਰ ਤੋਂ 6 ਨਵੰਬਰ ਤੱਕ ਏਅਰਪੋਰਟ ‘ਤੇ ਹਰ ਰੋਜ਼ ਸਿਰਫ਼ ਸੱਤ ਘੰਟਿਆਂ ਲਈ ਹੀ ਫਲਾਈਟ ਆਪਰੇਸ਼ਨ ਹੋਣਗੇ, ਜਦਕਿ 7 ਨਵੰਬਰ ਤੋਂ 18 ਨਵੰਬਰ ਤੱਕ ਫਲਾਈਟਾਂ 18 ਘੰਟਿਆਂ ਤੱਕ ਚਲਦੀਆਂ ਰਹਿਣਗੀਆਂ।

ਏਅਰਪੋਰਟ ਪ੍ਰਬੰਧਕਾਂ ਵਲੋਂ ਦੱਸਿਆ ਗਿਆ ਕਿ ਇਹ ਕੰਮ ਰਨਵੇ ਦੀ ਸੁਰੱਖਿਆ ਅਤੇ ਭਵਿੱਖ ਦੀਆਂ ਉਡਾਣ ਸਹੂਲਤਾਂ ਨੂੰ ਮਜ਼ਬੂਤ ਕਰਨ ਲਈ ਕੀਤਾ ਜਾ ਰਿਹਾ ਹੈ। ਯਾਤਰੀਆਂ ਨੂੰ ਸਲਾਹ ਦਿੱਤੀ ਗਈ ਹੈ ਕਿ ਉਹ ਆਪਣੀ ਉਡਾਣ ਤੋਂ ਪਹਿਲਾਂ ਏਅਰਲਾਈਨਜ਼ ਨਾਲ ਸਮੇਂ ਦੀ ਪੁਸ਼ਟੀ ਕਰ ਲੈਣ ਤਾਂ ਜੋ ਕਿਸੇ ਤਰ੍ਹਾਂ ਦੀ ਅਸੁਵਿਧਾ ਨਾ ਹੋਵੇ। 

Ad Position 22
No active advertisement
ਪਿਛਲੀ ਖ਼ਬਰ ਰਾਜ ਸਭਾ ਸੀਟ ਜਿੱਤਣ 'ਤੇ ਭਾਜਪਾ ਨੇਤਾ ਸਤਪਾਲ ਸ਼ਰਮਾ ਦਾ ਵੱਡਾ ਬਿਆਨ ਅਗਲੀ ਖ਼ਬਰ ਜੰਮੂ-ਕਸ਼ਮੀਰ 'ਚ ਨੈਸ਼ਨਲ ਕਾਨਫਰੰਸ ਨੇ 3 ਰਾਜ ਸਭਾ ਦੀਆਂ ਜਿੱਤੀਆਂ ਸੀਟਾਂ
Ad Position 24