16-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-10-2025

30,000 ਲੋਕਾਂ ਨਾਲ 1,500 ਕਰੋੜ ਰੁਪਏ ਦੀ ਧੋਖਾਧੜੀ

ਨਵੀਂ ਦਿੱਲੀ , 24 ਅਕਤੂਬਰ - ਗ੍ਰਹਿ ਮੰਤਰਾਲੇ ਦੇ ਸਾਈਬਰ ਵਿੰਗ ਨੇ ਆਨਲਾਈਨ ਨਿਵੇਸ਼ ਧੋਖਾਧੜੀ ਬਾਰੇ ਇਕ ਤਾਜ਼ਾ ਰਿਪੋਰਟ ਜਾਰੀ ਕੀਤੀ ਹੈ। ਰਿਪੋਰਟ ਅਨੁਸਾਰ ਪਿਛਲੇ 6 ਮਹੀਨਿਆਂ ਵਿਚ ਭਾਰਤ ਵਿਚ 30,000 ਤੋਂ ਵੱਧ ਲੋਕਾਂ ...

Ad Position 21
No active advertisement
ਅਜੀਤ ਡੈਸਕ 24-10-2025

ਨਵੀਂ ਦਿੱਲੀ , 24 ਅਕਤੂਬਰ - ਗ੍ਰਹਿ ਮੰਤਰਾਲੇ ਦੇ ਸਾਈਬਰ ਵਿੰਗ ਨੇ ਆਨਲਾਈਨ ਨਿਵੇਸ਼ ਧੋਖਾਧੜੀ ਬਾਰੇ ਇਕ ਤਾਜ਼ਾ ਰਿਪੋਰਟ ਜਾਰੀ ਕੀਤੀ ਹੈ। ਰਿਪੋਰਟ ਅਨੁਸਾਰ ਪਿਛਲੇ 6 ਮਹੀਨਿਆਂ ਵਿਚ ਭਾਰਤ ਵਿਚ 30,000 ਤੋਂ ਵੱਧ ਲੋਕਾਂ ਨਾਲ ਨਿਵੇਸ਼ ਦੇ ਨਾਂਅ 'ਤੇ 1,500 ਕਰੋੜ ਰੁਪਏ ਦੀ ਧੋਖਾਧੜੀ ਕੀਤੀ ਗਈ ਹੈ। ਜ਼ਿਆਦਾਤਰ ਪੀੜਤ 30 ਤੋਂ 60 ਸਾਲ ਦੀ ਉਮਰ ਦੇ ਵਿਚਕਾਰ ਸਨ। ਹੈਰਾਨੀ ਦੀ ਗੱਲ ਹੈ ਕਿ ਇਨ੍ਹਾਂ ਵਿਚੋਂ 65 ਪ੍ਰਤੀਸ਼ਤ ਮਾਮਲੇ ਬੰਗਲੁਰੂ, ਦਿੱਲੀ-ਐਨ.ਸੀ.ਆਰ. ਅਤੇ ਹੈਦਰਾਬਾਦ ਵਿਚ ਹੋਏ।

ਇੰਡੀਅਨ ਸਾਈਬਰ ਕ੍ਰਾਈਮ ਕੋਆਰਡੀਨੇਸ਼ਨ ਸੈਂਟਰ ਦੇ ਅਨੁਸਾਰ, ਬੰਗਲੁਰੂ ਨੂੰ ਸਭ ਤੋਂ ਵੱਧ ਵਿੱਤੀ ਨੁਕਸਾਨ ਹੋਇਆ, ਜੋ ਕੁੱਲ ਨੁਕਸਾਨ ਦਾ ਇਕ ਚੌਥਾਈ (26.38 ਪ੍ਰਤੀਸ਼ਤ) ਹੈ।  ਰਿਪੋਰਟ ਦਾ ਇਕ ਹੋਰ ਮਹੱਤਵਪੂਰਨ ਨਤੀਜਾ ਇਹ ਹੈ ਕਿ ਘੁਟਾਲੇ ਪਲੇਟਫਾਰਮਾਂ ਦੀ ਸਭ ਤੋਂ ਵੱਡੀ ਸ਼੍ਰੇਣੀ "ਹੋਰ" ਹੈ, ਜੋ ਸਾਰੇ ਮਾਮਲਿਆਂ ਦਾ 41.87 ਪ੍ਰਤੀਸ਼ਤ ਹੈ। ਇਸ ਦਾ ਮਤਲਬ ਹੈ ਕਿ ਘੁਟਾਲੇ ਵੱਖ-ਵੱਖ ਪਲੇਟਫਾਰਮਾਂ 'ਤੇ ਕੀਤੇ ਜਾ ਰਹੇ ਹਨ ਜਿਨ੍ਹਾਂ ਦੀ ਸਪੱਸ਼ਟ ਤੌਰ 'ਤੇ ਪਛਾਣ ਨਹੀਂ ਕੀਤੀ ਗਈ ਹੈ।

Ad Position 22
No active advertisement
ਪਿਛਲੀ ਖ਼ਬਰ ਗਾਇਕ-ਸੰਗੀਤਕਾਰ ਸਚਿਨ ਸੰਘਵੀ 'ਤੇ ਕਥਿਤ ਜਿਨਸੀ ਸੋਸ਼ਲ ਦਾ ਮਾਮਲਾ ਦਰਜ ਅਗਲੀ ਖ਼ਬਰ ਭਾਜਪਾ ਦੀਆਂ 4 ਵਾਧੂ ਵੋਟਾਂ ਕਿੱਥੋਂ ਆਈਆਂ?- ਰਾਜ ਸਭਾ ਚੋਣ ਨਤੀਜਿਆਂ 'ਤੇ ਜੰਮੂ-ਕਸ਼ਮੀਰ ਦੇ ਮੁੱਖ ਮੰਤਰੀ
Ad Position 24