18-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-10-2025

ਖਿਡਾਰਨ ਅਮਨਦੀਪ ਕੌਰ ਨੇ ਸਾਊਥ ਏਸ਼ੀਅਨ ਗੇਮ ’ਚੋਂ ਜਿੱਤਿਆ ਗੋਲਡ ਮੈਡਲ

ਦਸੂਹਾ, 31 ਅਕਤੂਬਰ (ਕੌਸ਼ਲ)- ਸਾਊਥ ਏਸ਼ੀਅਨ ਫੇਡਰੈਸ਼ਨ ਗੇਮ ਰਾਂਚੀ ਵਿਚ ਹੋਏ ਐਥਲੈਟਿਕਸ ਦੇ ਈਵੈਂਟ 800 ਮੀਟਰ ਦੇ ਦੌੜ ਮੁਕਾਬਲੇ ਵਿਚ ਵਧੀਆ ਪ੍ਰਦਰਸ਼ਨ ਕਰਦਿਆਂ ਗੁਰੂ ਤੇਗ ਬਹਾਦਰ....

Ad Position 21
No active advertisement
ਅਜੀਤ ਡੈਸਕ 31-10-2025

ਦਸੂਹਾ, 31 ਅਕਤੂਬਰ (ਕੌਸ਼ਲ)- ਸਾਊਥ ਏਸ਼ੀਅਨ ਫੇਡਰੈਸ਼ਨ ਗੇਮ ਰਾਂਚੀ ਵਿਚ ਹੋਏ ਐਥਲੈਟਿਕਸ ਦੇ ਈਵੈਂਟ 800 ਮੀਟਰ ਦੇ ਦੌੜ ਮੁਕਾਬਲੇ ਵਿਚ ਵਧੀਆ ਪ੍ਰਦਰਸ਼ਨ ਕਰਦਿਆਂ ਗੁਰੂ ਤੇਗ ਬਹਾਦਰ ਖਾਲਸਾ ਕਾਲਜ ਫਾਰ ਵੁਮੈਨ, ਦਸੂਹਾ ਦੀ ਖਿਡਾਰਨ ਅਮਨਦੀਪ ਕੌਰ ਨੇ ਗੋਲਡ ਮੈਡਲ ਜਿੱਤਿਆ ਅਤੇ ਕਾਲਜ ਅਤੇ ਇਲਾਕੇ ਦਾ ਨਾਮ ਰੌਸ਼ਨ ਕੀਤਾ। ਇਸ ਮੌਕੇ ਕਾਲਜ ਦੇ ਪ੍ਰਿੰਸੀਪਲ ਡਾ. ਵਰਿੰਦਰ ਕੌਰ ਨੇ ਖਿਡਾਰਨ ਦੇ ਇਸ ਵਧੀਆ ਪ੍ਰਦਰਸ਼ਨ ਦੀ ਸ਼ਲਾਘਾ ਕੀਤੀ ਅਤੇ ਕਿਹਾ ਕਿ ਖੇਡਾਂ ਦਾ ਵਿਦਿਆਰਥੀ ਜੀਵਨ ਵਿਚ ਬਹੁੱਤ ਮਹੱਤਵ ਹੁੰਦਾ ਹੈ। ਇਸ ਖੇਡ ਪ੍ਰਾਪਤੀ ’ਤੇ ਕਾਲਜ ਦੀ ਪ੍ਰਬੰਧਕੀ ਕਮੇਟੀ, ਸਮੂਹ ਸਟਾਫ਼ ਨੇ ਖੇਡ ਵਿਭਾਗ ਦੇ ਮੁਖੀ ਮੈਡਮ ਪਰਮਿੰਦਰ ਕੋਰ ਢਿੱਲੋ, ਖਿਡਾਰਨ ਅਮਨਦੀਪ ਕੌਰ ਅਤੇ ਉਸ ਦੇ ਮਾਪਿਆਂ ਨੂੰ ਵਧਾਈ ਦਿੱਤੀ ਅਤੇ ਭਵਿੱਖ ਲਈ ਸ਼ੁੱਭ ਕਾਮਨਾਵਾਂ ਦਿੱਤੀਆਂ।

Ad Position 22
No active advertisement
ਪਿਛਲੀ ਖ਼ਬਰ ਇਹ ਸਰਦਾਰ ਪਟੇਲ ਦਾ ਹੈ ਭਾਰਤ, ਜੋ ਹਰ ਗਲਤ ਚੀਜ਼ ਦਾ ਦਿੰਦਾ ਹੈ ਜਵਾਬ- ਪ੍ਰਧਾਨ ਮੰਤਰੀ ਮੋਦੀ ਅਗਲੀ ਖ਼ਬਰ ਬੱਸ ਤੇ ਟਰੱਕ ਵਿਚਾਲੇ ਹੋਈ ਜ਼ਬਰਦਸਤ ਟੱਕਰ, ਦੋ ਦੀ ਮੌਤ
Ad Position 24