24-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-11-2025

ਪੰਥ ਪ੍ਰਸਿੱਧ ਢਾਡੀ ਜਥਾ ਭਾਈ ਤਰਸੇਮ ਸਿੰਘ ਮੋਰਾਂਵਾਲੀ ਨੂੰ ਭਾਰੀ ਸਦਮਾ , ਮਾਤਾ ਦਾ ਹੋਇਆ ਦਿਹਾਂਤ

ਅਟਾਰੀ ਸਰਹੱਦ,11 ਨਵੰਬਰ (ਰਾਜਿੰਦਰ ਸਿੰਘ ਰੂਬੀ/ਗੁਰਦੀਪ ਸਿੰਘ)-ਪੰਥ ਪ੍ਰਸਿੱਧ ਨਾਮਵਰ ਢਾਡੀ ਭਾਈ ਤਰਸੇਮ ਸਿੰਘ ਮੋਰਾਂਵਾਲੀ ਨੂੰ ਉਸ ਸਮੇਂ ਗਹਿਰਾ ਸਦਮਾ ਪੁੱਜਾ ਜਦ ਉਨ੍ਹਾਂ ਦੇ ਸਤਿਕਾਰਯੋਗ ਮਾਤਾ ਜੀ ਬੀਬੀ ਨਛੱਤਰ ਕੌਰ ਜੋ ...

Ad Position 21
No active advertisement
ਅਜੀਤ ਡੈਸਕ 11-11-2025

ਅਟਾਰੀ ਸਰਹੱਦ,11 ਨਵੰਬਰ (ਰਾਜਿੰਦਰ ਸਿੰਘ ਰੂਬੀ/ਗੁਰਦੀਪ ਸਿੰਘ)-ਪੰਥ ਪ੍ਰਸਿੱਧ ਨਾਮਵਰ ਢਾਡੀ ਭਾਈ ਤਰਸੇਮ ਸਿੰਘ ਮੋਰਾਂਵਾਲੀ ਨੂੰ ਉਸ ਸਮੇਂ ਗਹਿਰਾ ਸਦਮਾ ਪੁੱਜਾ ਜਦ ਉਨ੍ਹਾਂ ਦੇ ਸਤਿਕਾਰਯੋਗ ਮਾਤਾ ਜੀ ਬੀਬੀ ਨਛੱਤਰ ਕੌਰ ਜੋ ਇਸ ਫਾਨੀ ਸੰਸਾਰ ਨੂੰ ਅਲਵਿਦਾ ਕਹਿ ਗਏ । ਮਾਤਾ ਨਛੱਤਰ ਕੌਰ ਜੋ ਕਿ ਇੰਗਲੈਂਡ ਦੇ ਵਸਨੀਕ ਸਨ ਤੇ ਪਿਛਲੇ ਦਿਨੀਂ ਹੀ ਉਨ੍ਹਾਂ ਦੀ ਸਿਹਤ ਕੁਝ ਵਿਗੜੀ ਸੀ , ਜਿਸ ਦਾ ਇਲਾਜ ਇੰਗਲੈਂਡ ਦੇ ਹਸਪਤਾਲ ਵਿਖੇ ਚੱਲ ਰਿਹਾ ਸੀ ਜਿੱਥੇ ਮਾਤਾ ਨਛੱਤਰ ਕੌਰ ਅਕਾਲ ਚਲਾਣਾ ਕਰ ਗਏ।

ਮਾਤਾ ਨਛੱਤਰ ਕੌਰ ਦੇ ਅਕਾਲ ਚਲਾਣਾ ਕਰ ਜਾਣ ਤੇ ਭਾਈ ਤਰਸੇਮ ਸਿੰਘ ਮੋਰਾਂਵਾਲੀ ਤੇ ਸਮੁੱਚੇ ਪਰਿਵਾਰ ਨਾਲ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਪ੍ਰਧਾਨ ਸ਼੍ਰੋਮਣੀ ਕਮੇਟੀ, ਗੁਲਜ਼ਾਰ ਸਿੰਘ ਰਣੀਕੇ, ਜਥੇਦਾਰ ਮਗਵਿੰਦਰ ਸਿੰਘ , ਗੁਰਿੰਦਰਪਾਲ ਸਿੰਘ ਲਾਲੀ ਰਣੀਕੇ , ਸ਼ਿਵਰਾਜ ਬਾਠ, ਮੈਨੇਜਰ ਰਾਜਿੰਦਰ ਸਿੰਘ ਰੂਬੀ ਅਟਾਰੀ, ਐਡਵੋਕੇਟ ਅਮਨ ਬੀਰ ਸਿੰਘ ਸਿਆਲੀ, ਹਰਵਿੰਦਰ ਸਿੰਘ ਵੇਰਕਾ, ਅਭੇ ਬਾਠ ਤੇ ਰਾਣਾ ਖਿਆਲਾ ਸਮੇਤ ਹੋਰਨਾਂ ਨੇ ਜਥੇਦਾਰ ਮੋਰਾਂਵਾਲੀ ਨਾਲ ਮਾਤਾ ਦੇ ਅਕਾਲ ਚਲਾਣਾ ਕਰ ਜਾਣ 'ਤੇ ਦੁੱਖ ਸਾਂਝਾ ਕਰਦਿਆਂ ਗੁਰੂ ਸਾਹਿਬ ਅੱਗੇ ਅਰਦਾਸ ਕੀਤੀ ਕਿ ਗੁਰੂ ਸਾਹਿਬ ਮਾਤਾ ਜੀ ਨੂੰ ਆਪਣੇ ਚਰਨਾਂ ਵਿਚ ਨਿਵਾਸ ਬਖਸ਼ਣ I

Ad Position 22
No active advertisement
ਪਿਛਲੀ ਖ਼ਬਰ ਦੇਸ਼ ਮਹਿਸੂਸ ਕਰਦਾ ਹੈ ਕਿ ਇਹ ਮਜ਼ਬੂਤ ​​ਹੱਥਾਂ ਵਿਚ ਨਹੀਂ ਹੈ - ਸੁਪ੍ਰੀਆ ਸ਼੍ਰੀਨੇਤ ਅਗਲੀ ਖ਼ਬਰ ਬਹੁਮਤ ਨਾ ਹੋਣ ਕਾਰਨ ਬੇਭਰੋਸਗੀ ਮਤਾ ਰੱਦ, ਉਦੈਵੀਰ ਢਿੱਲੋਂ ਡੇਢ ਸਾਲ ਮਗਰੋਂ ਕੌਂਸਲ ਪ੍ਰਧਾਨ ਦੀ ਕੁਰਸੀ 'ਤੇ ਮੁੜ ਸਜੇ
Ad Position 24