24-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-11-2025

ਗਾਇਕਾ ਪਲਕ ਮੁੱਛਲ ਦਾ ਨਾਂਅ ਗਿਨੀਜ਼ ਅਤੇ ਲਿਮਕਾ ਬੁੱਕ ਆਫ਼ ਰਿਕਾਰਡ ’ਚ ਹੋਇਆ ਦਰਜ

ਮੁੰਬਈ, 12 ਨਵੰਬਰ- ਗਾਇਕਾ ਪਲਕ ਮੁੱਛਲ ਆਪਣੀ ਸ਼ਾਨਦਾਰ ਗਾਇਕੀ ਦੇ ਨਾਲ-ਨਾਲ ਆਪਣੀ ਸਮਾਜ ਸੇਵਾ ਲਈ ਵੀ ਸੁਰਖੀਆਂ ਵਿਚ ਹੈ। ਇੰਦੌਰ ਵਿਚ ਜਨਮੀ ਅਤੇ ਆਪਣੀ ਸੁਰੀਲੀ ਆਵਾਜ਼...

Ad Position 21
No active advertisement
ਅਜੀਤ ਡੈਸਕ 12-11-2025

ਮੁੰਬਈ, 12 ਨਵੰਬਰ- ਗਾਇਕਾ ਪਲਕ ਮੁੱਛਲ ਆਪਣੀ ਸ਼ਾਨਦਾਰ ਗਾਇਕੀ ਦੇ ਨਾਲ-ਨਾਲ ਆਪਣੀ ਸਮਾਜ ਸੇਵਾ ਲਈ ਵੀ ਸੁਰਖੀਆਂ ਵਿਚ ਹੈ। ਇੰਦੌਰ ਵਿਚ ਜਨਮੀ ਅਤੇ ਆਪਣੀ ਸੁਰੀਲੀ ਆਵਾਜ਼ ਅਤੇ ਮਿੱਠੇ ਸੰਗੀਤ ਲਈ ਮਸ਼ਹੂਰ ਗਾਇਕਾ ਪਲਕ ਮੁੱਛਲ ਨੇ ਹੁਣ ਗਿਨੀਜ਼ ਬੁੱਕ ਆਫ਼ ਵਰਲਡ ਰਿਕਾਰਡ ਅਤੇ ਲਿਮਕਾ ਬੁੱਕ ਆਫ਼ ਰਿਕਾਰਡ ਵਿਚ ਥਾਂ ਬਣਾਈ ਹੈ। ਹਾਲਾਂਕਿ ਉਨ੍ਹਾਂ ਇਹ ਆਪਣੀ ਗਾਇਕੀ ਕਰਕੇ ਨਹੀਂ ਬਲਕਿ ਆਪਣੀ ਸਮਾਜ ਸੇਵਾ ਕਰਕੇ ਪ੍ਰਾਪਤ ਕੀਤਾ ਹੈ।

ਪਲਕ ਮੁੱਛਲ ਨੇ 'ਪਲਕ ਪਲਾਸ਼ ਚੈਰੀਟੇਬਲ ਫਾਊਂਡੇਸ਼ਨ' ਰਾਹੀਂ ਭਾਰਤ ਅਤੇ ਵਿਦੇਸ਼ਾਂ ਵਿਚ ਗਰੀਬ ਬੱਚਿਆਂ ਦੀ ਮਦਦ ਕੀਤੀ ਹੈ। ਉਹ ਆਪਣੀ ਕਮਾਈ ਦਾ ਜ਼ਿਆਦਾਤਰ ਹਿੱਸਾ ਦਿਲ ਦੀਆਂ ਸਰਜਰੀਆਂ ਲਈ ਦਾਨ ਕਰਦੀ ਹੈ। ਹੁਣ ਤੱਕ ਉਸ ਨੇ 3800 ਬੱਚਿਆਂ ਦੇ ਦਿਲ ਦੀਆਂ ਸਰਜਰੀਆਂ ਲਈ ਆਰਥਿਕ ਮਦਦ ਦਿੱਤੀ ਹੈ। ਇਸ ਦੇ ਨਾਲ ਹੀ ਕਾਰਗਿਲ ਵਿਚ ਸ਼ਹੀਦ ਹੋਏ ਸੈਨਿਕਾਂ ਦੇ ਪਰਿਵਾਰਾਂ ਦੀ ਵੀ ਮਦਦ ਕਰ ਰਹੀ ਹੈ। ਉਸ ਨੇ ਗੁਜਰਾਤ ਦੇ ਭੁਚਾਲ ਪੀੜਤਾਂ ਲਈ ਵੀ 10 ਲੱਖ ਰੁਪਏ ਦਾਨ ਦਿੱਤੇ ਸਨ।

Ad Position 22
No active advertisement
ਪਿਛਲੀ ਖ਼ਬਰ ਭੁਟਾਨ ਤੋਂ ਭਾਰਤ ਲਈ ਰਵਾਨਾ ਹੋਏ ਪ੍ਰਧਾਨ ਮੰਤਰੀ ਮੋਦੀ ਅਗਲੀ ਖ਼ਬਰ ਇੰਸਪੈਕਟਰ ਭੂਸ਼ਣ ਕੁਮਾਰ ਮਾਮਲੇ ਵਿਚ ਇਸ ਸੀਨੀਅਰ ਅਧਿਕਾਰੀ 'ਤੇ ਪੋਸਕੋ ਐਕਟ ਲਗਾਉਣ ਦੇ ਹੁਕਮ
Ad Position 24